Back ArrowLogo
Info
Profile

ਜਿਥੇ ਮਰਦ ਤੀਵੀਂ ਦੀ ਮੀਜਾ ਰਲੀ ਹੈ,

ਉਹੋ ਘਰ ਸੁਅਰਗਾ ਪੁਰੀ ਬਣ ਰਹੀ ਹੈ,

ਉਸੇ ਥਾਂ ਤੇ ਬਰਕਤ ਤੇ ਸੁਖ ਸ਼ਾਨਤੀ ਹੈ,

ਉਹੋ ਜੋੜੀ ਦੁਨੀਆ ਤੇ ਭਾਗਾਂ ਭਰੀ ਹੈ,

ਜੇ ਤੀਵੀਂ ਦੀ ਆਂਦਰ ਦੇ ਵਿਚ ਧੁਖਧੁਖੀ ਹੈ,

ਨ ਨਾਰੀ ਸੁਖੀ ਹੈ ਨ ਭਰਤਾ ਸੁਖੀ ਹੈ ।   (२०)

ਤੂੰ ਮਾਲੀ ਚਮਨ ਦਾ, ਓ ਮਾਲਣ ਹੈ ਤੇਰੀ,

ਤੂੰ ਮੋਹਨ ਉਦਾ ਉਹ ਗਵਾਲਣ ਹੈ ਤੇਰੀ,

ਓ ਹਰਹਾਲ ਦੀ ਭਾਈਵਾਲਣ ਹੈ ਤੇਰੀ,

ਤੂੰ ਉਸਦਾ ਰਿਣੀ, ਉਹ ਸਵਾਲਣ ਹੈ ਤੇਰੀ,

ਜੇ ਮਿਲ ਕੇ ਰਹੋਗੇ ਤਾਂ ਵਸਦੇ ਰਹੋਗੇ,

ਤੇ ਦੁਖ ਸੁਖ ਦੇ ਵੇਲੇ ਭੀ ਹਸਦੇ ਰਹੋਗੇ।

ਸਲਾਹ ਜੇਹੜੀ ਚਾਤ੍ਰਿਕ ਨੇ ਤੈਨੂੰ ਸੁਣਾਈ,

ਏ ਰਬ ਦੀ ਸੁਦਾ ਹੈ, ਅਕਾਸ਼ਾਂ ਤੋਂ ਆਈ,

ਇਹੋ ਹੈ ਸਚਾਈ, ਇਹੋ ਹੈ ਸਫਾਈ,

ਇਸੇ ਵਿਚ ਹੈ ਤੇਰੀ ਤੇ ਉਸ ਦੀ ਭਲਾਈ,

ਇਹੋ ਸਾਰੇ ਜਗ ਵਿਚ ਤੁਰੇ ਗੀ ਕਹਾਣੀ,

ਤੂੰ ਉਂਸ ਦਾ ਸੁਆਮੀ, ਓ ਤੇਰੀ ਸੁਆਣੀ।  (੨੨

122 / 122
Previous
Next