Back ArrowLogo
Info
Profile

ਸ਼ਰਧਾ ਨਾਲ ਹੁੰਦੀ ਹੈ, ਮਾਨੋਂ ਕਿ ਓਹ ਪਰਮੇਸ਼ਰ ਦਾ ਪਰਤੱਖ ਰੂਪ ਹਨ। ਇਨ੍ਹਾਂ ਦੀ ਮਾਨਤਾ ਵਿਚ ਬਹੁਤ ਸਾਰਾ ਹਿੱਸਾ ਅਨਪੜ੍ਹ  ਇਸਤ੍ਰੀਆਂ ਦਾ ਹੈ, ਜਿਨ੍ਹਾਂ ਨੂੰ ਮੁਕਤੀ, ਸ਼ਕਤੀ ਦਾ ਤਾਂ ਐਨਾ ਫਿਕਰ ਨਹੀਂ ਹੁੰਦਾ, ਪਰ ਔਲਾਦ ਦੇ ਵਾਸਤੇ ਮਾਰੀਆਂ ਮਾਰੀਆਂ ਫਿਰਦੀਆਂ ਹਨ। ਮਰਦਾਂ ਦੀ ਸਾਰੀ ਕਮਾਈ ਪੁਤ੍ਰ ਦੀ ਅਸ਼ੀਰਵਾਦ ਲੈਣ ਵਾਸਤੇ ਜਿਥੇ ਭੀ ਦੱਸ ਪਏ, ਝੋਕ ਦੇਂਦੀਆਂ ਹਨ। ਪਰ ਜਿਹੜੀਆਂ ਮਾਈਆਂ ਰੱਬ ਰਜਾਈਆਂ (ਥੋੜੀਆਂ ਸੁਹਾਗਣਾਂ ਤੇ ਬਾਕੀ ਸਭ ਵਿਧਵਾਵਾਂ) ਔਲਾਦ ਦੇ ਫਿਕਰ ਤੋਂ ਵਿਹਲੀਆਂ ਹੋ ਜਾਂਦੀਆਂ ਹਨ, ਓਹ ਆਪਣੀ ਇਕ ਵਖਰੀ ਗਿਆਨ ਗੋਦੜੀ ਬਣਾ ਕੇ ਇਨ੍ਹਾਂ ਮਠ ਜੋ ਧਾਰੀਆਂ ਦੀਆਂ ਚੋਲੀਆਂ ਬਣ ਜਾਂਦੀਆਂ ਹਨ ਅਤੇ ਅਪਣੇ ਪਰਲੋਕ ਵਾਸੀ ਮਰਦਾਂ ਦਾ ਧਨ ਜਿੰਨਾ ਭੀ ਕਾਬੂ ਆ ਜਾਵੇ, ਸਿੱਧਾ ਹਰਦੁਆਰ ਜਾਂ ਮਥੁਰਾ ਬਿੰਦਰਾ ਬਨ ਪਹੁੰਚਾ ਕੇ ਭਗਵਾਨ ਦੇ ਨਾਮ ਤੇ ਅਰਪਣ ਕਰ ਦੇਂਦੀਆਂ ਹਨ ਤੇ ਉਥੋਂ ਦੇ ਮਹੰਤਾਂ ਨੂੰ ਮੁਖਤਾਰ ਕੁਲ ਬਣਾ ਦੇਂਦੀਆਂ ਹਨ। ਜੋ ਕੁਝ ਪਰਮੇਸ਼ਰ ਅਰਪਣ ਹੋ ਗਿਆ, ਉਸ ਦਾ ਹਿਸਾਬ ਪੁਛਣ ਦੀ ਲੋੜ ਨਹੀਂ ।

ਦੇਸ਼ ਦਾ ਐਨਾ ਧਨ ਕੁਰਬਾਨ ਕਰ ਕੇ ਐਨੀ ਤਸੱਲੀ ਤਾਂ ਹੋ ਜਾਂਦੀ ਕਿ ਉਸ ਨੂੰ ਕਿਸੇ ਚੰਗੇ ਅਰਥ ਲਾਇਆ ਜਾਂਦਾ ਹੈ। ਪਰ ਦੁਖ ਦੀ ਗੱਲ ਇਹ ਹੈ, ਕਿ ਏਹ ਲੋਕ ਆਪਣੇ ਚਲਨ ਨੂੰ ਭੀ ਸੰਭਾਲ ਨਹੀਂ ਸਕਦੇ। ਤਸਵੀਰ ਦਾ ਉਪਰਲਾ ਪਾਸਾ ਬੜਾ ਰੋਸ਼ਨ ਤੇ ਪਿਛਲਾ ਪਾਸਾ ਬਿਲਕੁਲ ਸਿਆਹ। ਲੱਖਾਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣ ਕੇ ਤੇ ਸ਼ਾਹਾਨਾ ਸ਼ਾਨ ਪਾ ਕੇ ਉਸ ਧਨ ਨੂੰ ਅੰਨ੍ਹੇ ਵਾਹ ਉਜਾੜਨਾ ਸ਼ੁਰੂ ਕਰ ਦੇਂਦੇ ਹਨ ਪਰ ਐਸੀ ਹੁਸ਼ਿਆਰੀ ਨਾਲ ਕਿ ਦੂਜੇ ਕੰਨ ਖਬਰ ਭੀ ਨਾ ਹੋਵੇ ।

ਜਿੰਨੇ ਭੀ ਦੇਸ਼ ਦੇ ਰੀਫਾਰਮਰ ਤੇ ਸੁਧਾਰਕ ਆਉਂਦੇ ਰਹੇ

-ੲ-

3 / 122
Previous
Next