੩. ਪਿਆਰ ਦੀ ਦੁਨੀਆ ਤੂੰਹੇਂ ਵਸਾਈ,
ਸ਼ਹੁ ਦੀ ਸੂਰਤ ਪੁਤ ਵਿਚ ਆਈ।
ਰੱਬ ਨੇ ਸੁੱਤਾ ਪ੍ਰੇਮ ਜਗਾਇਆ,
ਸਾਂਝੀਆਂ ਸੱਧਰਾਂ, ਬੂਟਾ ਲਾਇਆ।
ਰਲ ਮਿਲ ਪਾਣੀ ਪਾਣਾ,
ਤੇਰੀ ਗਦ ਵਿਚ ਬਾਲ ਅਞਾਣਾ ।
੪. ਤੂੰ ਤੇ ਸ਼ਹੁ ਰਲ ਇਕ ਮਿਕ ਹੋ ਗਏ,
ਮਕਸਦ ਪੂਰਾ ਕਰਨ ਖਲੋ ਗਏ ।
ਸੁਹਣੇ ਜੱਗ ਦੇ ਸੁਹਜ ਵਧਾਣੇ,
ਬੂਟੇ ਲਾ ਲਾ ਫੁੱਲ ਖਿੜਾਣੇ ।
ਕੱਠਿਆਂ ਤੁਰਿਆਂ ਜਾਣਾ,
ਤੇਰੀ ਗਦ ਵਿਚ ਬਾਲ ਅਞਾਣਾ।
_____________