ਮੋਤੀ
ਗੋਤਾ ਖੋਰ ਸਮੁੰਦਰ ਵਿੱਚੋਂ,
ਕਢ ਕਢ ਸਿੱਪ ਖਿਲਾਰੇ,
ਹੱਥੋ ਹੱਥ ਵਿਹਾਝੀ ਜਾਵਣ,
ਮੋਤੀਆਂ ਦੇ ਵਣਜਾਰੇ ।
ਕਿਸੇ ਦੀ ਝੋਲੀ ਇੱਕੋ ਭਰ ਦੇ,
ਕਈ ਖਾਲੀ ਹੱਥ ਸਿਧਾਰੇ ।
(ਪਰ) ਓਹ ਕੀ ਜਾਣਨ ਸਾਰ ਦੁਰਾਂ ਦੀ,
(ਜਿਹੜੇ) ਸੋਚਣ ਖੜੇ ਕਿਨਾਰੇ ।
ਗੁਲਾਬ
ਮੈਂ ਗੁਲਾਬ,
ਮੇਰਾ ਕਰਤਵ ਏਹੋ,
ਖਿੜ ਖਿੜ ਬਾਗ਼ ਸਜਾਣਾ।
ਸੁਕ ਸੜ ਜਾਣਾ,
ਭੁਰ ਜਾਣਾ, ( ਅਤੇ )
ਮੁੜ ਖੇੜੇ ਵਿਚ ਆਣਾ।
ਬਾਗ਼ ਸਲਾਮਤ,
ਬੂਟਾ ਹਰਿਆ,
ਜੀਵੇ ਜਾਗੇ ਮਾਲੀ,
ਸ਼ਾਲਾ ਬਣਿਆ ਰਹੇ, ਮੇਰਾ ਏਥੇ
ਨਿਤ ਨਿਤ ਆਉਣ ਜਾਣਾ ।