Back ArrowLogo
Info
Profile

 

ਹਿੰਦੁਸਤਾਨ ਵਿਚ ਤੀਸਰਾ ਵਿਸ਼ਵਾਸ ਕਿਸਮਤ ਦਾ ਹੈ, ਕਿ ਪਿਛਲੇ ਕਰਮਾਂ ਦੇ ਫਲ ਰੂਪ ਵਿਚ ਕਿਸਮਤ ਲਿਖੀ ਜਾਂਦੀ ਹੈ। ਸਾਰੀ ਧਰਤੀ ਵਿਚੋਂ ਹਿੰਦੁਸਤਾਨ ਹੀ ਇਕ ਐਸਾ ਬਦਕਿਸਮਤ ਦੇਸ਼ ਹੈ, ਜਿਸ ਦੇ ਹਿੱਸੇ ਭੁਖ ਨੰਗ ਤੇ ਦਰਿਦ੍ਰ ਆਏ ਹੋਏ ਹਨ । ਆਲਸ ਦੇ ਮਾਰੇ ਹੋਏ ਕਿਸਮਤ ਤੇ ਸ਼ਾਕਰ ਬੈਠੇ ਹਨ, ਹਾਲਾਂ ਕਿ ਹੋਰ ਸਾਰੀ ਦੁਨੀਆ ਪੁਰਸ਼ਾਰਥ ਨਾਲ ਖੁਸ਼ਹਾਲ ਹੁੰਦੀ ਜਾ ਰਹੀ ਹੈ। ਇਸ ਤਰਾਂ ਦੇ ਵਿਸ਼ਵਾਸ ਭਰਪੂਰ ਤੇ ਸਰਬੰਸ ਦਾਨੀ ਦੇਸ ਉਤੇ ਭੀ ਵਿਧਾਤਾ ਨੂੰ ਤਰਸ ਨਾ ਆਉਣਾ, ਸਾਫ ਦਸਦਾ ਹੈ ਕਿ ਇਸ ਸਿੱਧਾਂਤ ਦੇ ਮਿਥਣ ਵਾਲੇ ਪਾਸੋਂ ਕੋਈ ਬੁਨਿਆਦੀ ਭੁਲ ਹੋਈ ਸੀ । ਭਾਵ ਇਹ ਕਿ ਭਾਰਤ ਵਰਸ਼ ਦੀ ਆਰਥਿਕ ਹਾਲਤ ਉਤੇ ਭੀ ਕੰਟ੍ਰੋਲ ਉਸੇ ਬ੍ਰਾਹਮਣ ਕਲਾਸ ਦਾ ਹੈ। ਸੁਤੀ ਹੋਈ ਕਿਸਮਤ ਨੂੰ ਜਗਾਉਂਣ ਦੇ ਉਪਾਉ ਭੀ ਹਵਨ, ਯੱਗ, ਗ੍ਰਹਿ ਪੂਜਾ, ਦੇਵ ਪੂਜਾ, ਦੁਰਗਾ ਪੂਜਾ ਆਦਿਕ ਦੱਸੇ ਜਾਂਦੇ ਹਨ ਤੇ ਗਰੀਬਾਂ ਦੀ ਰਹੀ ਸਹੀ ਕਮਾਈ ਨੂੰ ਏਸ ਤ੍ਰੀਕੇ ਨਾਲ ਚੂਸ ਲਿਆ ਜਾਂਦਾ ਹੈ। ਈਸ਼ਰ (ਜਿਸ ਨੂੰ ਕਿ ਸਾਰੇ ਸੰਸਾਰ ਦਾ ਪਾਲਣਹਾਰਾ ਮੰਨਿਆ ਜਾਂਦਾ ਹੈ) ਨੂੰ ਪ੍ਰਸੰਨ ਕਰਨ ਦਾ ਨੁਸਖਾ ਭੀ ਦਾਨ ਹੀ ਦਸਿਆ ਜਾਂਦਾ ਹੈ ਤੇ ਦਾਨ ਦਾ ਅਧਿਕਾਰੀ ਸਿਵਾਏ ਬ੍ਰਾਹਮਣ ਦੇ ਹੋਰ ਕੋਈ ਨਹੀਂ, ਕਿਉਂਕਿ ਉਹ ਈਸ਼ਰ ਦਾ ਮੁਖ ਹੈ। ਸ਼ੂਦਰ ਗ਼ਰੀਬ ਦਾ ਹਿੱਸਾ ਤੇ ਕਿਤੇ ਰਿਹਾ, ਛਤ੍ਰੀ ਤੇ ਵੈਸ਼ ਭੀ ਦਾਨ ਨੂੰ ਛੁਹ ਨਹੀਂ ਸਕਦਾ।

ਪਰਮਾਤਮਾ

ਉਂਜ ਤੇ ਜੁਗਾਂ ਜੁਗਾਂਤ੍ਰਾਂ ਤੋਂ ਪਰਮਾਤਮਾ ਸੰਬੰਧੀ ਸਵਾਲ ਹਲ ਹੋ ਹੀ ਨਹੀਂ ਸਕਿਆ, ਨਾ ਉਸ ਦੀ ਉਮਰ ਦਾ ਪਤਾ ਲਗਾ ਹੈ ਤੇ ਨਾ ਉਸ ਦੇ ਤਾਣੇ ਪੇਟੇ ਦਾ ਹਿਸਾਬ ਹੋ  ਸਕਿਆ ਹੈ, ਪਰ

--ਕ—

6 / 122
Previous
Next