ਦੀ ਮੌਲਿਕਤਾ ਤੇ ਸਪੱਸ਼ਟਤਾ ਕਾਰਨ ਹੀ ਸਰਵੋਤਮ ਸਾਹਿਤਕਾਰ ਹੋਣ ਦਾ ਮਾਣ ਹਾਸਲ ਹੈ। ਉਸ ਨੂੰ ਕਲਾਕਾਰ ਦੇ ਤੌਰ 'ਤੇ ਵੀ ਬਹੁਤ ਮਾਨਤਾ ਮਿਲੀ। ਉਸਦੀਆਂ ਡਰਾਇੰਗ ਤੇ ਚਿੱਤਰ ਮੂਲ ਪੁਸਤਕਾਂ ਵਿਚ ਮਿਲਦੀਆਂ ਹਨ ਤੇ ਜਿਹਨਾਂ ਨੂੰ ਵਿਸ਼ਵ ਪੱਧਰ 'ਤੇ ਸਲਾਹਿਆ ਗਿਆ। ਜਦੋਂ ਮਹਾਨ ਕਲਾਕਾਰ ਰੋਡਿਨ ਨੇ ਜਿਬਰਾਨ ਦਾ ਪੋਰਟਰੇਟ ਤਿਆਰ ਕਰਨਾ ਚਾਹਿਆ ਤਾਂ ਉਸ ਦੀ ਤੁਲਨਾ ਕਲਾਕਾਰ ਤੇ ਸਾਹਿਤਕਾਰ ਵਿਲੀਅਮ ਬਲੇਕ ਨਾਲ ਕੀਤੀ। ਪੱਛਮ ਦੇ ਸਾਹਿਤਕ ਜਗਤ ਵਿਚ ਉਸ ਨੂੰ ਵੀਹਵੀਂ ਸਦੀ ਦਾ ਦਾਂਤੇ ਕਹਿਕੇ ਸਤਿਕਾਰਿਆ ਗਿਆ। ਇਹ ਉਸਦੀਆਂ ਲਿਖਤਾਂ ਦੀ ਮਾਨਤਾ ਹੀ ਸੀ ਕਿ ਦੇਸ਼ ਨਿਕਾਲੇ ਦਾ ਸਮਾਂ ਪੂਰਾ ਹੋਣ ਉਪਰੰਤ ਜਦੋਂ ਉਹ ਲੈਬਨਾਨ ਵਾਪਿਸ ਪਰਤਿਆ ਤਾਂ ਧਰਮ ਨੇ ਉਸ ਨੂੰ ਬਿਨਾ ਸ਼ਰਤ ਮੁੜ ਗਲੇ ਲਾ ਲਿਆ ਅਤੇ ਅਠਤਾਲੀ ਸਾਲ ਦੀ ਜੁਆਨੀ ਦੀ ਉਮਰੇ ਹੀ ਜਦੋਂ ਉਸਦਾ ਦਿਹਾਂਤ ਹੋਇਆ ਤਾਂ ਉਸਦੇ ਜਨਾਜ਼ੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਪਾਦਰੀ, ਧਾਰਮਿਕ ਨੇਤਾ, ਪੂਰਬੀ ਦੇਸ਼ਾਂ ਦੇ ਸਾਰੇ ਫ਼ਿਰਕਿਆਂ ਦੇ ਪ੍ਰਤੀਨਿਧ ਸ਼ਾਮਲ ਸਨ। ਚਰਚ ਵਲੋਂ ਉਸਨੂੰ ਵਿਸ਼ੇਸ਼ ਮਾਣ ਸਤਿਕਾਰ ਇਹ ਮਿਲਿਆ ਕਿ ਉਸ ਨੂੰ ਬਚਪਨ ਦੇ ਚਰਚ ਲੈਬਨਾਨ ਬਸ਼ਰੀ ਵਿਚ ਮਾਰ ਸਾਰਕਿਸ ਦੇ ਮੱਠ ਦੇ ਬਗ਼ੀਚੇ ਵਿਚ ਦਫ਼ਨਾਇਆ ਗਿਆ। ਇਹ ਉਸਦੀ ਚਰਚ ਵਾਪਸੀ ਸੀ।
ਉਹ ਸਾਰੀ ਉਮਰ ਅਜਿਹੇ ਸਮਾਜ ਦੀ ਸਿਰਜਣਾ ਕਰਨ ਦੇ ਸੁਪਨੇ ਲੈਂਦਾ ਰਿਹਾ, ਜਿਸ ਵਿਚ ਪਿਆਰ, ਰੂਹਾਨੀ ਦਇਆ ਤੇ ਖਿੱਚ ਦਾ ਵਾਸ ਹੋਵੇ ਕਿਉਂਕਿ ਦਇਆ ਹੀ ਮਨੁੱਖ ਵਿਚ ਰੱਬ ਦਾ ਅਕਸ਼ ਹੈ। ਅਜਿਹੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਸਾਹਿਤਕਾਰ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਹੱਥਾਂ ਤਕ ਪੁੱਜਦਾ ਕਰਦੇ ਹੋਏ ਮੈਨੂੰ ਖ਼ੁਸ਼ੀ ਹੋ ਰਹੀ ਹੈ। ਲਗਭਗ ਉਸਦੀਆਂ ਸਾਰੀਆਂ ਹੀ ਰਚਨਾਵਾਂ ਦਾ ਇਸ ਕਲਮ ਤੋਂ ਅਨੁਵਾਦ ਹੋ ਕੇ ਪਾਠਕਾਂ ਤਕ ਪੁੱਜ ਚੁੱਕਾ ਹੈ। ਮੈਨੂੰ ਆਪਣੇ ਪਾਠਕਾਂ ਦਾ ਪੂਰਾ ਪੂਰਾ ਸਹਿਯੋਗ ਮਿਲਿਆ ਹੈ ਤਾਂ ਹੀ ਮੈਂ ਪੁਸਤਕ ‘ਪੈਂਗਬਰ ਦਾ ਬਗੀਚਾ’ (The Garden of the Prophet) ਦੀ ਦੂਸਰੀ ਐਡੀਸ਼ਨ ਛਾਪਣ ਦਾ ਹੌਂਸਲਾ ਕਰ ਸਕੀ ਹਾਂ। ਧੰਨਵਾਦੀ ਹਾਂ ਆਪਣੇ ਪਾਠਕਾਂ, ਦੋਸਤਾਂ, ਮਿੱਤਰਾਂ, ਆਪਣੇ ਬੱਚਿਆਂ ਤੇ ਵਿਸ਼ੇਸ਼ ਤੌਰ 'ਤੇ ਸ. ਕੁਲਬੀਰ ਸਿੰਘ ਸੂਰੀ ਦੀ ਜਿਹਨਾਂ ਦੀ ਹਰ ਸੰਭਵ ਮਦਦ ਤੋਂ ਬਿਨਾਂ ਇਹ