Back ArrowLogo
Info
Profile

ਰਹਿੰਦਾ। ਕਾਉਂਟਰ ਤੇ ਪੁਰਾਣੀ ਅੰਗਰੇਜ਼ੀ ਅਖ਼ਬਾਰ ਦਾ "ਸਾਡੇ ਐਡੀਸ਼ਨ" ਵਾਰ-ਵਾਰ ਪੜ੍ਹ ਕੇ ਵੀ ਨਾ ਅਕਦਾ। ਉਹ ਦੁਕਾਨ 'ਤੇ ਤਾਸ਼ ਖੇਡਦੀਆਂ ਟੋਲੀਆਂ ਲਾਗੇ ਘੱਟ ਵੱਧ ਹੀ ਖੜ੍ਹਾ ਹੁੰਦਾ । ਨਾ ਉਸ ਨੂੰ ਤਾਸ਼ ਖੇਡਣ ਦਾ ਸ਼ੌਕ ਸੀ। ਗੱਲਾਂ-ਗੱਲਾਂ 'ਚ ਉਸ ਨੇ ਦੱਸਿਆ ਸੀ ਕਿ ਉਸ ਨੇ ਜ਼ਿੰਦਗੀ ਵਿਚ ਕਦੇ ਤਾਸ਼ ਨੂੰ ਹੱਥ ਨਹੀਂ ਲਾਇਆ ਤੇ ਨਾ ਉਸ ਨੂੰ ਖੇਡਣੀ ਆਉਂਦੀ ਹੈ ਤੇ ਨਾ ਹੀ ਉਸ ਨੇ ਕਦੇ ਇਸ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਹੈ।

ਵਿਹਲਾ ਵੇਖਕੇ ਅਸੀਂ ਕਈ ਵਾਰੀ ਉਸ ਕੋਲ ਜਾ ਬੈਠਦੇ ਤੇ ਇਧਰ- ਉਧਰ ਦੇ ਜੱਕੜ ਮਾਰਦੇ ਰਹਿੰਦੇ। ਕੁਆਰੇ ਹੋਣ ਕਰਕੇ, ਔਰਤ-ਮਰਤ ਦੇ ਸੰਬੰਧਾਂ ਨੂੰ ਲੈ ਕੇ ਕਈ ਤਰ੍ਹਾਂ ਦੀਆ ਜਿਗਿਆਸਾਵਾਂ ਸ਼ਾਂਤ ਕਰਨ ਲਈ, ਅਸੀਂ ਉਸ ਤੋਂ ਊਟ-ਪਟਾਂਗ ਜਿਹੇ ਸਵਾਲ ਕਰਦੇ ਰਹਿੰਦੇ। ਪਰ ਉਸ ਦੀ ਸਿਫਤ ਇਹ ਸੀ ਕਿ ਉਹ ਸਾਡੀ ਵਜੂਲ ਜਿਹੀ ਗੱਲ ਬਾਤ ਨੂੰ ਵੀ ਬੜੇ ਧਿਆਨ ਤੇ ਗੰਭੀਰ ਹੋ ਕੇ ਸੁਣਦਾ। ਸਾਡੇ ਮਜਾਕ ਦਾ ਬੁਰਾ ਨਾ ਮਨਾਉਂਦਾ, ਨਾ ਖਿਝਦਾ। ਸਾਡੀਆਂ ਹਾਸੇ ਮਜਾਕ ਵਿਚ ਕਹੀਆਂ ਗੱਲਾਂ ਨੂੰ ਵੀ ਗੰਭੀਰਤਾ ਨਾਲ ਸੋਚ ਕੇ ਤਰਕਪੂਰਨ ਜਵਾਬ ਦੇਣ ਲਗਦਾ। ਉਹ ਗੱਲ-ਗੱਲ 'ਤੇ ਮਹਾਨ ਲੋਕਾਂ ਦੀ ਜ਼ਿੰਦਗੀ ਦੀਆਂ ਉਦਾਹਰਣਾਵਾਂ ਦਿੰਦਾ। ਉਹ ਆਪ ਵੀ ਕੜਕ ਚਾਹ ਦਾ ਸ਼ੁਕੀਨ ਸੀ। ਦੁਕਾਨ 'ਤੇ ਬੈਠਾ-ਬੈਠਾ ਪੰਡਿਤ ਜੀ ਨੂੰ ਚਾਹ ਦਾ ਆਰਡਰ ਦਿੰਦਾ ਰਹਿੰਦਾ। ਸਾਨੂੰ ਵੀ ਚਾਹ ਪੀਤੇ ਬਗੈਰ ਨਾ ਉੱਠਣ ਦਿੰਦਾ।

ਆਧਰਮੀਆਂ ਮੁਹੱਲੇ ਦੇ ਕਰਮੂ ਦੀ ਵੱਡੀ ਧੀ 'ਕਮਲ' ਬਿਨਾਂ ਨਾਗਾ ਸਵੇਰੇ-ਸ਼ਾਮੀਂ ਖੂਹ ਤੋਂ ਪਾਣੀ ਭਰਨ ਲਈ ਆਉਂਦੀ ਤੇ ਸਾਡੇ ਛੜਿਆਂ ਦੇ ਚੁਬਾਰੇ ਸਾਹਮਣਿਓਂ ਲੰਘਦੀ। ਦੁਪਹਿਰੇ ਵੀ ਉਹ ਆਪਣੇ ਡੰਗਰਾਂ ਨੂੰ ਨਾਲ ਲੈ ਕੇ ਲੰਘਦੀ, ਪਾਣੀ ਦਾ ਘੜਾ ਸਿਰ 'ਤੇ ਰੱਖ ਕੇ, ਇਕ ਹੱਥ 'ਚ ਪਰੈਣ ਲੈ ਕੇ ਡੰਗਰਾਂ ਨੂੰ ਹੱਕਦੀ। ਉਸ ਦੀ ਮੋਰਨੀ ਜਿਹੀ ਚਾਲ ਵੇਖ ਕੇ ਬਿੱਲਾ ਸੀਨੇ 'ਤੇ ਹੱਥ ਰੱਖ ਕੇ ਹਉਕਾ ਜਿਹਾ ਭਰਦਾ ਕਹਿੰਦਾ, 'ਕਮਲ, ਇਹ ਤਾਂ ਚਿੱਕੜ 'ਚ ਉੱਗਿਆ ਕਮਲ ਐ ਕਮਲ। ਰੱਬ ਵੀ ਕਿੰਨਾ ਨਿਰਦਈ ਐ, ਇਹ ਹੀਰਾ ਇੱਥੇ ਪੱਥਰਾਂ ਵਿਚ ਰੁਲਦਾ ਪਿਆ ਐ। ਇਥੇ ਕਿਸੇ ਨੂੰ ਇਸ ਦੀ ਕਦਰ ਨਹੀਂ, ਨਾ ਹੀ ਹੀਰੇ ਵਾਂਗ ਇਸ ਨੂੰ ਪਤਾ ਐ ਕਿ ਇਹ ਕਿੰਨੀ ਬੇਸ਼ਕੀਮਤੀ ਚੀਜ਼ ਹੈ। ਸੇਨੇ ਦੇ ਤਵੀਤ ਵਿਚ ਮੜ੍ਹਾ ਕੇ ਹਿੱਕ ਨਾਲ ਲਾ ਕੇ ਰੱਖਣ ਵਾਲੀ ਚੀਜ਼। ਇਹ ਕਿਤੇ ਕਿਸੇ ਵੱਡੇ ਘਰ ਜਾਂ ਸ਼ਹਿਰ 'ਚ ਪੈਦਾ ਹੋਈ ਹੁੰਦੀ ਤਾਂ ਰਾਜ ਕਰਦੀ ਰਾਜ।"

ਕਈ ਵਾਰੀ ਤਾਂ ਬਿੱਲਾ ਇੰਨਾ ਉਤੇਜਤ ਤੇ ਭਾਵੁਕ ਹੋ ਉਠਦਾ, "ਚੱਲ ਯਾਰ, ਇਸ ਦੇ ਪਿਓ ਨਾਲ ਗੱਲ ਕਰੀਏ। ਮੈਂ ਕਰਮੂਏ ਤੋਂ ਇਸ ਦਾ ਹੱਥ ਮੰਗ ਲੈਣਾ।"

"ਮੈਨੂੰ ਉਸ ਦੇ ਔਲੜਪਣੇ 'ਤੇ ਹਾਸਾ ਆਉਂਦਾ ਤੇ ਕਹਿ ਦਿੰਦਾ, "ਜੇ ਉਹ ਨਾ ਮੰਨਿਆ ਫੇਰ । ਤੈਨੂੰ ਪਤਾ ਨੀ, ਇਹ ਲੋਕ ਜਾਤ-ਪਾਤ ਦੀਆਂ ਜ਼ੰਜੀਰਾਂ ਵਿਚ ਕਿੰਨੀ ਬੁਰੀ ਤਰ੍ਹਾਂ ਜਕੜੇ ਹੋਏ ਨੇ।"

"ਉਹ ਬਈ ਮੈਂ ਉੱਚੀ ਜਾਤ ਦਾ ਹਾਂ-ਜੱਟ ਹਾਂ ਸਰਕਾਰੀ ਮਾਸਟਰ ਹੋਰ

36 / 239
Previous
Next