Back ArrowLogo
Info
Profile

ਇੱਕ ਹੋਰ ਮੀਨਾਰ ਦੇ ਸਿਰੇ ਉੱਤੇ ਬੇੜੀਆਂ ਹਵਾ ਵਿੱਚ ਉੱਡਦੀਆਂ ਹਨ, ਤੀਜੇ ਮੀਨਾਰ ਉੱਤੇ ਧਾਤ ਦੇ ਲੰਬੂਤਰੇ ਭੂਲੇ ਚੱਕਰ ਕੱਟ ਰਹੇ ਹਨ, ਚੌਥਾ ਤੇ ਫਿਰ ਪੰਜਵਾਂ-ਇਹ ਸਾਰੇ ਹਰਕਤ ਵਿੱਚ ਹਨ, ਚਮਕਦੇ ਹਨ ਅਤੇ ਆਪਣੀਆਂ ਉਦਾਸ ਬੱਤੀਆਂ ਦੀ ਬੇਅਵਾਜ਼ ਕੂਕ ਨਾਲ ਸੈਨਤਾਂ ਕਰ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਹਰ ਸ਼ੈਅ ਝੂਮਦੀ ਹੈ, ਰੀਂ ਰੀਂ ਕਰਦੀ ਹੈ, ਘੂਕਦੀ ਹੈ, ਲੋਕਾਂ ਨੂੰ ਘੁਮਾਟੀਆਂ ਦੇ ਕੇ ਪੀੜਤ ਤੇ ਬਿਲਕੁੱਲ ਸੁਸਤ ਬਣਾਉਂਦੀ ਹੈ, ਹਰਕਤ ਦੇ ਪੇਚੀਦਾ ਭੰਵਰ ਜਾਲ ਅਤੇ ਬੱਤੀਆਂ ਦੀ ਲਿਸ਼ਕ ਨਾਲ ਉਹਨਾਂ ਦੇ ਸਾਹਸ ਤੇ ਦਲੇਰੀ ਨੂੰ ਖਤਮ ਕਰਦੀ ਹੈ। ਲਿਸ਼ਕਦੀਆਂ ਅੱਖਾਂ ਹੋਰ ਵੀ ਚਮਕੀਲੀਆਂ ਹੁੰਦੀਆਂ ਜਾਂਦੀਆਂ ਹਨ ਜਦ ਕਿ ਦਿਮਾਗ ਪੀਲੇ ਤੇ ਲਿੱਸੇ ਪੈਂਦੇ ਜਾਂਦੇ ਸਨ, ਇਹਨਾਂ ਦਾ ਲਹੂ ਸਫੇਦ ਚੰਗਿਆੜੇ ਛੱਡਦੇ ਜੰਗਲ ਦੀ ਟੂਣੇਹਾਰੀ ਬਣਾਵਟ ਦੇ ਵੱਲ ਵਹਿੰਦਾ ਜਾਂਦਾ ਹੈ ਅਤੇ ਇੰਝ ਜਾਪਦਾ ਹੈ ਕਿ ਉਕਤਾਹਟ ਜੋ ਸਵੈ ਬੇਮੁੱਖਤਾ ਦੇ ਬੋਝ ਥੱਲੇ ਦਮ ਤੋੜ ਰਹੀ ਹੈ ਆਪਣੇ ਉਦਾਸ ਨਾਚ ਵਿੱਚ ਹਜ਼ਾਰਾਂ ਇੱਕੋ ਜਿਹੇ ਕਾਲੇ ਲੋਕਾਂ ਨੂੰ ਖਿੱਚਦਿਆਂ, ਉਹਨਾਂ ਨੂੰ ਹੂੰਝਦਿਆਂ ਜਿਵੇਂ ਤੇਜ਼ ਹਵਾ ਗਲੀਆਂ ਵਿੱਚੋਂ ਕੂੜੇ ਕਰਕਟ ਨੂੰ ਹੂੰਝਦੀ ਆਗਿਆਕਾਰ ਢੇਰਾਂ ਵਿੱਚ ਇਕੱਤਰ ਕਰਦੀ ਤੇ ਫਿਰ ਉਹਨਾਂ ਨੂੰ ਮੁੜ ਕੇ ਖਿਲਾਰਦੀ ਹੈ ਤਾਂ ਜੋ ਇਹਨਾਂ ਨੂੰ ਫਿਰ ਹੂੰਝਿਆ ਜਾਵੇ, ਇੱਕ ਮੱਠੀ ਮੱਠੀ ਪੀੜ ਨਾਲ ਚਾਰੇ ਪਾਸੇ ਚੱਕਰ ਲਾ ਰਹੀ ਹੈ।...

ਖੁਸ਼ੀਆਂ ਇਮਾਰਤਾਂ ਵਿੱਚ ਵੀ ਲੋਕਾਂ ਦੀ ਉਡੀਕ ਕਰਦੀਆਂ ਹਨ, ਪਰ ਇਹ ਖੁਸ਼ੀਆਂ ਗੰਭੀਰ ਖੁਸ਼ੀਆਂ ਹਨ, ਇਹ ਸਿੱਖਿਆ ਪ੍ਰਦਾਨ ਕਰਦੀਆਂ ਹਨ। ਇੱਥੋਂ ਲੋਕਾਂ ਨੂੰ ਦੋਜ਼ਖ ਦਾ ਕਠੋਰ ਸ਼ਾਸਨ ਅਤੇ ਵੰਨ ਸਵੰਨੇ ਤਸੀਹੇ ਵਿਖਾਏ ਜਾਂਦੇ ਹਨ ਜੋ ਮਰਦਾਂ ਤੇ ਔਰਤਾਂ ਨੂੰ ਉਡੀਕਦੇ ਹਨ ਜਿਹੜੇ ਕਾਨੂੰਨਾਂ ਦੀ ਪਵਿੱਤਰਤਾ ਨੂੰ ਭੰਗ ਕਰਦੇ ਹਨ । ਕਾਨੂੰਨ ਜੋ ਉਹਨਾਂ ਲਈ ਬਣਾਏ ਗਏ ਹਨ।..! ਇਹ ਦੋਜ਼ਖ ਗੁੰਨ੍ਹੇ ਹੋਏ ਕਾਗਜ਼ ਦਾ ਬਣਿਆ ਹੋਇਆ ਹੈ ਜਿਸ ਉੱਤੇ ਫਿੱਕਾ ਕਿਰਮਚੀ ਰੋਗਨ ਕੀਤਾ ਹੋਇਆ ਹੈ, ਸਾਰਾ ਦੋਜ਼ਖ ਕਿਸੇ ਅੱਗ ਰੋਕ ਪਦਾਰਥ ਵਿੱਚ ਭਿੱਜਿਆ ਹੋਇਆ ਹੈ ਅਤੇ ਜਿਸ ਵਿੱਚੋਂ ਕਿਸੇ ਮੋਟੇ ਪਸ਼ੂ ਦੀ ਚਰਬੀ ਦੀ ਦੁਰਗੰਧ ਰਿਸ ਰਿਸ ਕੇ ਬਾਹਰ ਨਿਕਲ ਰਹੀ ਹੈ। ਦੋਜ਼ਖ ਬਹੁਤ ਹੀ ਭੱਦੇ ਢੰਗ ਨਾਲ ਬਣਾਇਆ ਗਿਆ ਹੈ। ਇਹ ਬਹੁਤ ਹੀ ਸਿੱਧੜ ਜਿਹੇ ਦਰਸ਼ਕ ਦੇ ਮਨ ਵਿੱਚ ਵੀ ਉਪਰਾਮਤਾ ਪੈਦਾ ਕਰ ਸਕਦਾ ਹੈ। ਇਹ ਇੱਕ ਗਾਰ ਵਰਗਾ ਜਾਪਦਾ ਹੈ ਜਿਸ ਦੇ ਅੰਦਰ ਲੇਵੀ ਨਾਲ ਮੋਟੇ ਕਾਗਜ਼ ਨੂੰ ਜੋੜ ਕੇ ਬੜੀਆਂ ਬੜੀਆਂ ਚੱਟਾਨਾਂ ਏਧਰ ਉੱਧਰ ਖਿਲਾਰੀਆਂ ਪਈਆਂ ਹਨ ਅਤੇ ਗਾਰ ਇੱਕ ਲਾਲ ਭਾਅ ਮਾਰਦੇ ਹਨ੍ਹੇਰੇ ਨਾਲ ਭਰੀ ਪਈ ਹੈ। ਇੱਕ ਚੱਟਾਨ ਉੱਤੇ ਸੰਧੂਰੀ ਕਸਵੇਂ ਕੱਪੜੇ ਪਾਈ ਸ਼ੈਤਾਨ ਬੈਠਾ ਹੈ ਜੋ ਆਪਣੇ ਡਰਾਉਣੇ ਕਾਲ਼ੇ ਚਿਹਰੇ ਨੂੰ ਮਰੋੜੇ ਦੇ ਕੇ ਵੱਖ ਵੱਖ ਸ਼ਕਲਾਂ ਵਿੱਚ ਚੱਘੇ ਲਾ ਰਿਹਾ ਹੈ ਅਤੇ ਆਪਣੇ ਹੱਥ ਉਸ ਆਦਮੀ ਵਾਂਗ ਮਲ ਰਿਹਾ ਹੈ ਜਿਸ ਨੇ ਹੁਣੇ ਹੁਣੇ ਚੰਗਾ ਚੋਖਾ ਮੁਨਾਫਾ ਕਮਾਇਆ ਹੋਵੇ। ਨਿਰਸੰਦੇਹ ਉਹ ਉਸ ਤਿਲਕਵੀਂ ਚੱਟਾਨ ਉੱਤੇ ਜੋ ਉਸ ਦੇ ਥੱਲੇ ਤਿੜਕਦੀ ਤੇ ਡੋਲਦੀ ਹੈ ਬਹੁਤ ਹੀ ਔਖਾ ਹੋ ਕੇ ਬੈਠਾ ਹੈ, ਪਰ ਉਹ ਇਸ ਹਕੀਕਤ ਤੋਂ ਅਣਜਾਣ ਜਾਪਦਾ ਹੈ, ਕਿਉਂ ਜੋ ਉਸ ਦੇ ਧਿਆਨ ਨੂੰ ਉਹ ਕਸ਼ਟ ਤੇ ਤਸੀਹੇ ਜਜ਼ਬ ਕਰਦੇ ਜਾ ਰਹੇ ਹਨ

26 / 162
Previous
Next