ਮੈਂ ਸੁਪਨੇ ਸੁਣਦੀ ਹੁੰਦੀ ਸਾਂ, ਪਰ ਕਦੇ ਆਪ ਨਹੀਂ ਦੇਖਿਆ ਸੀ, ਅੱਜ ਪਹਿਲਾ ਦਿਨ ਸੀ ਕਿ ਮੈਂ ਸੁਪਨਾ ਡਿੱਠਾ। ਮੈਨੂੰ ਰਾਤ ਸਿਰਹਾਣੇ ਤੇ ਸਿਰ ਰੱਖਣ ਤੇ ਸਵੇਰੇ ਸਿਰ ਚੁੱਕਣ ਦੀ ਖ਼ਬਰ ਹੁੰਦੀ ਸੀ, ਵਿਚੋਂ ਪਤਾ ਨਹੀਂ ਰਾਤ ਕਿਸ ਤਰ੍ਹਾ ਲੰਘ ਜਾਂਦੀ ਸੀ! ਅੱਜ ਅੱਖ ਲੱਗੀ ਤਾਂ ਮੈਂ ਇਕ ਵਡੇ ਛੋਟੇ ਪੱਥਰਾਂ ਦੇ ਰੜੇ ਵਿਚ ਜਾ ਪਹੁੰਚੀ। ਕੀ ਦੇਖਦੀ ਹਾਂ ਕਿ ਵੱਡੇ ਪੱਥਰ ਵੱਟੋ ਤੇ ਮਿੱਟੀ ਰੇਤ ਦੇ ਕਿਣਕੇ ਹੀ ਕਿਣਕੇ ਪਏ ਹਨ ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਮੈਂ ਦੇਖਦੀ ਹੁੰਦੀ ਸਾਂ. ਸਗੋਂ ਹੁਣ ਇਉਂ ਜਾਪੇ ਕਿ ਏਹ ਸਾਰੇ ਜੀਉਂਦੇ ਹਨ, ਪਰ ਐਵੇਂ ਪਏ ਨਜਿੰਦੇ ਜਾਪਦੇ ਹਨ। ਕੋਈ ਜੇ ਰਤਾ ਜਿੰਨੀ ਕਲਾ ਵਰਤੋ ਤਾਂ ਇਨ੍ਹਾਂ ਨੂੰ ਹੋਸ਼ ਬੀ ਆ ਜਾਵੇ। ਏਨੇ ਨੂੰ ਮੈਂ ਕੀਹ ਡਿੱਠਾ ਕਿ ਓਥੇ ਪਾਣੀ ਆ ਗਿਆ ਹੈ ਤੇ ਉਹਨਾਂ ਕਿਣਕਿਆਂ ਨੂੰ ਪਾਣੀ ਆਖਣ ਲੱਗਾ ਕਿ'ਹੇ ਕਿਣਕਿਓ! ਤੁਸੀਂ ਤਾਂ ਜਿੰਦ ਹੋ, ਉਠੋ, ਹੋਸ਼ ਕਰੋ, ਤੁਸੀ ਜੜ੍ਹ ਪੱਥਰ ਨਹੀਂ ਹੋ, ਤੁਸੀਂ ਜਿੰਦ ਹੋ. ਉਠੇ, ਹੋਸ਼ ਕਰੋ"। ਪਾਣੀ ਨੂੰ ਬੋਲਦਿਆਂ ਤੇ ਕਿਟਕਿਆਂ ਨੂੰ ਸੁਣਦਿਆਂ ਦੇਖਕੇ ਮੈਂ ਹੱਕੀ ਬੱਕੀ ਰਹਿ ਗਈ ਕਿ ਇਹ ਕਿਵੇਂ ਹੋ ਰਿਹਾ ਹੈ, ਏਹ ਕਿਵੇਂ ਬੋਲ ਅਤੇ ਸੁਣ ਰਹੇ ਹਨ, ਪਰ ਹੋ ਇਵੇਂ ਹੀ ਰਿਹਾ ਸੀ ਤੇ ਮੇਰਾ ਸ਼ੌਂਕ ਵਧ ਰਿਹਾ ਸੀ, ਸੋ ਮੈਂ ਹੋਰ ਅੱਗ ਹੋਕੇ ਸੁਣਨ ਲੱਗੀ, ਤਦ ਛੋਟੇ ਵੱਡੇ ਸਾਰੇ ਕਿਣਕਿਆਂ ਨੇ ਕਿਹਾ, "ਅਸੀਂ ਜਿਸ ਹਾਲ ਵਿਚ ਪਏ ਹਾਂ ਚੰਗੇ ਹਾਂ, ਹੇ ਪਾਣੀ! ਤੂੰ ਅੱਗੇ ਜਾਹ"। ਤਦ ਪਾਣੀ ਬੋਲਿਆ- "ਭੋਲਿਓ! ਤੁਸੀਂ ਜਿੰਦ ਹੈ, ਆਓ ਮੇਰੇ ਨਾਲ ਮੈਂ ਤੁਹਾਨੂੰ ਓਥੇ ਪੁਚਾ ਦਿਆ ਜਿੱਥੇ ਤੁਸੀਂ ਆਪੇ ਪਏ ਆਖੋ ਅਸੀਂ ਜਿੰਦ ਹਾਂ"। ਅਪਣੇ ਟੁਰਨ ਦੀ ਗੱਲ ਸੁਣਕੇ ਇਕਨਾ ਨੇ ਆਖਿਆ- "ਜਾਹ ਭਾਈ ਆਪਣੇ ਰਸਤੇ ਟੁਰ, ਅਸੀਂ ਸਲਾਹ ਕਰਕੇ ਤੈਨੂੰ ਕੋਲ ਉਤਰ ਦਿਆਂਗੇ"। ਤਾਂ ਪਾਣੀ ਪਿਛੇ ਹਟ ਗਿਆ। ਹੁਣ ਕਿਣਕਿਆਂ ਦੀ ਪੰਚੇਤ ਜੁੜ ਬੈਠੀ। ਵੱਡੇ ਵੱਡੇ ਪੱਥਰ ਬੋਲੇ- "ਅਸੀਂ ਬੜੇ ਸੁਖੀ ਹਾਂ, ਸੁਖ ਨਾਲ ਪਏ ਹਾਂ. ਇਹ ਪਾਣੀ ਕੋਈ ਮਤਲਬੀ ਹੈ. ਸਾਨੂੰ ਖੁਆਰ ਕਰੇਗਾ। ਅੱਗੇ ਅਸੀਂ ਉੱਚੇ ਪਰਬਤਾਂ ਤੇ ਵੱਸਦੇ ਸਾਂ, ਇਕ ਏਹੋ ਜੇਹੀ ਸੁਹਣੀ ਤੇ ਵਧੀਕ ਚਿੱਟੀ ਆਈ ਸੀ, ਜੋ ਆਪਣਾ ਨਾਉਂ 'ਬਰਫ' ਦੱਸਦੀ ਸੀ, ਆਖਣ ਲੱਗੀ: 'ਮੇਰੇ ਮੋਢੇ ਤੇ ਚੜ੍ਹ ਬੈਠੇ, ਤੁਹਾਨੂੰ ਸੈਲ