Back ArrowLogo
Info
Profile
ਹੋ ਜਾਣ ਕਰਕੇ ਸੰਗਠਨ ਦੇ ਮਹੱਤਵ ਨੂੰ ਪਛਾਣਿਆ ਜਾਣ ਲੱਗ ਪਿਆ ਸੀ। ਰਾਜ ਪ੍ਰਬੰਧ ਤਾਂ ਧਰਤੀ ਦੇ ਹਰ ਹਿੱਸੇ ਉੱਤੇ ਸੰਗਠਿਤ ਜਾਂ ਆਯੋਜਿਤ ਰਹੇ ਹਨ ਪਰ ਈਸਾਈ ਧਰਮ ਦਾ ਰਾਜਸੀ ਲੀਹਾਂ ਉੱਤੇ ਜਥੇਬੰਦ ਹੋ ਜਾਣਾ ਜਥੇਬੰਦੀ ਦੇ ਮਹੱਤਵ ਨੂੰ ਵਿੱਦਿਆ ਅਤੇ ਵਾਪਾਰ ਦੇ ਖੇਤਰਾਂ ਵਿਚ ਖਿੱਚ ਲੈ ਗਿਆ ਸੀ। ਪੁਰਾਤਨ ਕਾਲ ਵਿਚ ਸਾਡੇ ਦੇਸ਼ ਦਾ ਯੌਰਪ ਨਾਲ ਵਾਪਾਰਕ ਸੰਬੰਧ ਤਾਂ ਸੀ ਪਰ ਸਾਡੇ ਕੋਲ ਇਸ ਦਾ ਉਹੋ ਜਿਹਾ ਰਿਕਾਰਡ ਨਹੀਂ, ਜਿਹੋ ਜਿਹਾ ਯੌਰਪ ਦੇ ਲੋਕਾਂ ਕੋਲ ਹੈ। ਅਰਬ ਲੋਕਾਂ ਨੂੰ ਵੀ ਆਪਣੇ ਵਹੀ ਖਾਤੇ ਸੰਭਾਲਣ ਦੀ ਲਗਨ ਸੀ ਪਰ ਇਸਲਾਮੀ ਉਥਲ-ਪੁਥਲਾਂ ਨੇ ਇਸ ਲਗਨ ਅਤੇ ਇਸ ਲਗਨ ਦੀ ਉਪਜ, ਦੋਹਾਂ ਦਾ ਭਰਪੂਰ ਨਿਰਾਦਰ ਕੀਤਾ ਹੈ।

1453 ਵਿਚ ਤੁਰਕਾਂ ਨੇ ਕੁਸੜਨਤੁਨੀਆਂ ਈਸਾਈਆਂ ਕੋਲੋਂ ਜਿੱਤ ਲਿਆ ਸੀ। ਤੁਰਕਾਂ ਦੀ ਇਸ ਜਿੱਤ ਨਾਲ ਜਹਾਦਾਂ ਦੀ ਉਸ ਲੰਮੀ ਲੜੀ ਦਾ ਅੰਤ ਹੋ ਗਿਆ ਸੀ, ਜਿਹੜੀ ਈਸਾਈ ਦੇਸ਼ਾਂ ਵੱਲੋਂ ਈਸਾਈਅਤ ਦੇ ਤੀਰਥ ਅਸਥਾਨਾਂ ਨੂੰ ਜਿੱਤਣ ਲਈ ਜਾਰੀ ਰੱਖੀ ਜਾ ਰਹੀ ਸੀ। ਜਹਾਦਾਂ ਦੀ ਜੱਦੋ-ਜਹਿਦ ਵਿਚ ਹਾਰ ਜਾਣਾ ਯੌਰਪ ਦੇ ਈਸਾਈ ਦੇਸ਼ਾਂ ਦੀ ਖ਼ੁਸ਼ਕਿਸਮਤੀ ਸੀ। ਇਸ ਹਾਰ ਤੋਂ ਪਿੱਛੋਂ ਈਸਾਈ ਦੇਸ਼ਾਂ ਨੇ ਪੂਰਬ ਵੱਲ ਦੀਆਂ ਜਿੱਤਾਂ ਦਾ ਖ਼ਿਆਲ ਛੱਡ ਕੇ ਅਤੇ ਯੌਰਪ ਵੱਲ ਪੂਰਾ ਧਿਆਨ ਦੇਣਾ ਆਰੰਭ ਕਰ ਕੇ, ਉਸ ਮਹਾਨ ਲਹਿਰ ਦੀ  ਨੀਂਹ ਰੱਖੀ ਸੀ, ਜਿਸ ਨੂੰ ਰਿਨੇਸਾਂਸ ਜਾਂ ਪੁਨਰ-ਜਾਗਣ ਆਖਿਆ ਜਾਂਦਾ ਹੈ। ਰਿਨੇਸਾਂਸ ਦੇ ਦੋ ਸੌ ਸਾਲਾਂ ਵਿਚ ਹੀ ਮਸ਼ੀਨੀ ਕ੍ਰਾਂਤੀ ਦਾ ਆਰੰਭ ਵੀ ਹੋਇਆ ਸੀ। ਰਿਨੇਸਾਂਸ ਦੀਆਂ ਵਿਸ਼ੇਸ਼ ਪ੍ਰਾਪਤੀਆਂ ਵਿਚ ਜਹਾਜ਼ਰਾਨੀ, ਕੰਪਾਸ ਦੀ ਕਾਢ, ਛਾਪਾਖ਼ਾਨਾ, ਵਿੱਦਿਆ ਦਾ ਪਰਸਾਰ ਅਤੇ ਬਾਰੂਦ ਦੀ ਵਰਤੋਂ ਸੀ। ਜਹਾਜ਼ਰਾਨੀ ਨੇ ਵਾਪਾਰ ਨੂੰ ਵਧਣ ਫੁੱਲਣ ਵਿਚ ਅਤੇ ਛਾਪੇਖਾਨੇ ਦੀ ਕਾਢ ਨੇ ਵਾਪਾਰਕ ਪ੍ਰਬੰਧਾਂ ਨੂੰ ਜਥੇਬੰਦ ਹੋਣ ਵਿਚ ਵਿਸ਼ੇਸ਼ ਸਹਾਇਤਾ ਦਿੱਤੀ ਹੈ। ਯੌਰਪ ਤੋਂ ਬਾਹਰ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਸੀ ਕਿਉਂਜੁ ਜਿਥੇ ਸਾਡੇ ਦੇਸ਼ ਵਿਚ ਸਤਾਰ੍ਹਵੀਂ ਸਦੀ ਦੇ ਆਰੰਭ ਵਿਚ ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰ ਰਹੇ ਸਨ, ਉਥੇ ਸੰਨ 1500 ਤਕ ਪੁੱਜਦਿਆਂ ਪੁੱਜਦਿਆਂ ਜਰਮਨੀ ਦੇ ਸੱਠ ਸ਼ਹਿਰਾਂ ਵਿਚ ਛਾਪੇਖਾਨੇ ਲੱਗ ਚੁੱਕੇ ਸਨ ਅਤੇ ਧੜਾ ਧੜ ਕਿਤਾਬਾਂ ਛਾਪੀਆਂ ਜਾ

ਰਹੀਆਂ ਸਨ।

ਇਨ੍ਹਾਂ ਸਹੂਲਤਾਂ ਦਾ ਲਾਭ ਲੈਂਦਿਆਂ ਹੋਇਆਂ ਯੌਰਪ ਨੇ ਵੱਡੇ ਵੱਡੇ ਵਾਪਾਰਕ ਪ੍ਰਬੰਧਾਂ ਦੀ ਉਸਾਰੀ ਕਰ ਲਈ ਸੀ। ਇਨ੍ਹਾਂ ਵਾਪਾਰਕ ਜਥੇਬੰਦੀਆਂ ਨੇ ਵਾਪਾਰ ਦੇ ਨਾਲ ਨਾਲ ਵਿਸ਼ਾਲ ਸਾਮਰਾਜਾਂ ਦੀ ਨੀਂਹ ਵੀ ਰੱਖੀ ਸੀ ਪਰ ਇਥੇ ਸਾਡਾ ਮਨੋਰਥ ਉਸ ਪਾਸੇ ਵੱਲ ਜਾਣ ਦਾ ਨਹੀਂ, ਸਗੋਂ ਵਾਪਾਰਕ ਪ੍ਰਬੰਧਾਂ ਬਾਰੇ ਕੁਝ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ਦੇ ਭਵਿੱਖ ਬਾਰੇ ਕੁਝ ਕੁ ਅਨੁਮਾਨ ਲਾਉਣ ਦਾ ਹੈ।

ਯੋਰਪ ਦੀਆਂ ਇਹ ਵਾਪਾਰਕ ਜਥੇਬੰਦੀਆਂ ਯੌਰਪ ਦੇ ਰਾਜ ਪ੍ਰਬੰਧਾਂ ਵਾਂਗ ਹੀ ਨੇਮ-ਬੱਧ ਅਤੇ ਅਨੁਸ਼ਾਸਿਤ ਸਨ। ਇਨ੍ਹਾਂ ਦੇ ਰਿਕਾਰਡ ਜਾਂ ਅਭਿਲੇਖ ਸਰਕਾਰੀ ਰਿਕਾਰਡਾਂ ਵਾਂਗ ਹੀ ਮੁਕੋਮਲ ਅਤੇ ਲਗਾਤਾਰ ਸਨ। ਇਨ੍ਹਾਂ ਨੂੰ ਲਿਖਣ ਵਿਚ ਏਨੀ ਸਾਵਧਾਨੀ ਵਰਤੀ ਗਈ ਹੈ ਕਿ ਅੱਜ ਪੂਰੇ ਭਰੋਸੇ ਨਾਲ ਇਹ ਆਖਿਆ ਜਾ ਸਕਦਾ ਹੈ ਕਿ ਸੰਨ 1497 ਤੋਂ ਲੈ ਕੇ 1612

10 / 140
Previous
Next