Back ArrowLogo
Info
Profile

ਬਹੁਤੀ ਪ੍ਰਬਲ ਨਹੀਂ। ਉਚੇਚੇ ਜਤਨ ਨਾਲ ਭੋਜਨ ਪ੍ਰਾਪਤ ਕਰਨ ਵਾਲੇ ਮਾਸਾਹਾਰੀ ਪਸ਼ੂ ਇਕ ਦੂਜੇ ਕੋਲੋਂ ਖੋਹ ਕੇ ਖਾਣ ਦੀ ਰੁਚੀ ਰੱਖਦੇ ਹਨ। ਇਹ ਕਹਿਣਾ ਕਠਿਨ ਹੈ ਕਿ ਇਹ ਰੁਚੀ ਉਨ੍ਹਾਂ ਵਿਚਲੀ ਰਜੋਗੁਣੀ ਪਾਬਵਿਕਤਾ (ਹਿੱਸਾ) ਕਰਕੇ ਹੈ ਜਾਂ (ਕਈ ਹਾਲਤਾਂ ਵਿਚ) ਭੋਜਨ ਪ੍ਰਾਪਤ ਨਾ ਕਰ ਸਕਣ ਦੀ ਮਜਬੂਰੀ ਕਰਕੇ; ਪਰ ਹੈ ਇਹ ਗੱਲ ਭਲੀ-ਭਾਂਤ ਪ੍ਰਗਟ ਕਿ ਮਾਸਾਹਾਰੀ ਪਸ਼ੂਆਂ ਵਿਚ       ਦੂਜਿਆਂ ਦਾ ਭੋਜਨ ਖੋਹਣ ਜਾਂ ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਰੁਚੀ, ਇਕ ਪ੍ਰਬਲ ਰੁਚੀ ਹੈ।

ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਪ੍ਰਬਲ ਰੁਚੀ ਤਿੰਨ ਕੋਡੇ ਰੂਪਾਂ ਵਿਚ ਪ੍ਰਗਟ ਹੁੰਦੀ ਵੇਖੀ ਜਾ ਸਕਦੀ ਹੈ। ਪਹਿਲਾ ਰੂਪ ਹੈ ਜ਼ੋਰ ਨਾਲ, ਧੱਕੇ ਨਾਲ ਆਪਣੇ ਨਾਲੋਂ ਕਮਜ਼ੋਰ ਕੋਲੋਂ ਭੋਜਨ ਖੋਹ ਲੈਣਾ; ਦੂਜਾ ਹੈ ਚੋਰੀ, ਚਲਾਕੀ ਜਾਂ ਧੋਖੇ ਨਾਲ ਦੂਜੇ ਦਾ ਭੋਜਨ ਹਥਿਆ ਲੈਣਾ; ਅਤੇ ਤੀਜਾ ਹੈ ਆਪਣੇ ਨਾਲ ਤਕੜੇ ਦਾ ਛੱਡਿਆ ਹੋਇਆ ਭੋਜਨ (ਉਸਦੀ ਆਗਿਆ ਜਾਂ ਅਰਧ-ਆਗਿਆ ਨਾਲ) ਖਾਣਾ।

ਮਨੁੱਖ ਆਪਣੀਆਂ ਰੁਚੀਆਂ ਅਤੇ ਪਰਵਿਰਤੀਆਂ ਵਿਚ ਪਸ਼ੂਆਂ ਨਾਲੋਂ, ਜੋ ਅੱਜ ਵਧੇਰੇ ਵੱਖਰਾ ਨਹੀਂ ਤਾਂ ਅੱਜ ਤੋਂ ਲੱਖਾਂ ਸਾਲ ਪਹਿਲਾਂ ਜਦੋਂ ਉਹ ਨਿਰੋਲ ਪਸੂ ਹੀ ਸੀ, ਕਿੰਨਾ ਕੁ ਵੱਖਰਾ ਹੋ ਸਕਦਾ ਸੀ। ਉਸਨੇ ਆਪਣੇ ਪੂਰਵਜਾਂ (ਪਸ਼ੂਆਂ) ਕੋਲੋਂ ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਪ੍ਰਬਲ ਰੁਚੀ ਅਤੇ ਇਸ ਪ੍ਰਬਲ ਰੁਚੀ ਦੇ ਕੋਝੇ ਪ੍ਰਗਟਾਵੇ ਸੁਭਾਵਕ ਹੀ ਪ੍ਰਾਪਤ ਕਰ ਲਏ ਸਨ। ਜੋ ਉਸ ਸਮੇਂ ਬਾਕਾਹਾਰੀ ਮਨੁੱਖ ਵੀ ਸਨ ਤਾਂ ਉਹ ਵੀ ਇਸ ਰੁਚੀ ਨੂੰ ਗ੍ਰਹਿਣ ਕਰਨੋਂ ਬਚ ਨਹੀਂ ਸਕੇ ਹੋਣਗੇ। ਮਨੁੱਖ ਦੂਜੇ ਪਸ਼ੂਆ ਨਾਲੋਂ ਵਧੇਰੇ ਸੁਰੱਖਿਅਤ ਸੀ, ਇਸ ਲਈ ਉਸਦੀ ਗਿਣਤੀ ਵਾਧੇ ਉੱਤੇ ਸੀ। ਗਿਣਤੀ ਦਾ ਵਾਧਾ ਭੇਜਨ ਨੂੰ ਸਮੱਸਿਆ ਦਾ ਰੂਪ ਦੇਂਦਾ ਜਾ ਰਿਹਾ ਸੀ। ਮਨੁੱਖ-ਰੂਪ ਪਸ਼ੂ ਦਾ ਲੰਮੇਰਾ ਬਚਪਨ ਉਸਨੂੰ ਦੂਜਿਆਂ ਉੱਤੇ ਨਿਰਭਰ ਹੋਣ ਲਈ ਮਜਬੂਰ ਕਰਦਾ ਸੀ। ਮਾਤਾਵਾਂ ਭੇਜਨ ਲਈ ਪੁਰਸ਼ਾਂ ਉੱਤੇ ਨਿਰਭਰ ਸਨ। ਜਿਸ ਜੀਵ ਲਈ ਭੋਜਨ ਇਕ ਚਿੰਤਾ ਜਾਂ ਸਮੱਸਿਆ ਬਣ ਜਾਵੇ ਅਤੇ ਜਿਸ ਜੀਵ ਵਿਚ ਦੂਜਿਆਂ ਕੋਲੋਂ ਸਿੱਖ ਸਕਣ ਦੀ ਯੋਗਤਾ ਹੋਵੇ, ਉਹ ਆਪਣੇ ਆਲੇ ਦੁਆਲੇ ਦੇ ਜੀਵ-ਜੰਤੂਆਂ ਕੋਲੋਂ ਦੂਜਿਆਂ ਦੇ ਭੋਜਨ ਨੂੰ ਖੋਹਣ ਦੀ ਜਾਚ ਨਾ ਸਿੱਖੇ, ਇਹ ਸੰਭਵ ਨਹੀਂ। ਇਸ ਲਈ ਮੇਰਾ ਵਿਸ਼ਵਾਸ ਹੈ ਕਿ ਦੂਜਿਆਂ ਦੀ ਕਮਾਈ ਉੱਤੇ ਜੀਣ ਦੀ ਰੁਚੀ ਅਤੇ ਦੂਜਿਆਂ ਦੀ ਕਮਾਈ ਨੂੰ ਹਥਿਆਉਣ ਦੇ ਤਿੰਨੇ ਕੋਠੇ ਢੰਗ, ਆਦਿ ਮਨੁੱਖ ਦੀ ਪਰਵਿਰਤੀ ਵਿਚ ਵੀ ਸਨ ਅਤੇ ਆਪਣੇ ਵਰਗੇ ਪਸੂਆਂ ਦੇ ਵਿਵਹਾਰ ਵਿਚੋਂ ਇਨ੍ਹਾਂ ਦੀ ਪ੍ਰੇਰਣਾ ਵੀ ਉਸ ਨੂੰ ਪ੍ਰਾਪਤ ਸੀ।

ਐਵੋਲੂਸ਼ਨ ਜਾਂ ਵਿਕਾਸ ਦੇ ਇਨ੍ਹਾਂ ਮੁੱਢਲੇ ਪੜਾਵਾਂ ਦੀ ਜਾਣਕਾਰੀ ਅਜੇ ਰੁਝ ਅਨੁਮਾਨਾਂ ਉੱਤੇ ਆਧਾਰਿਤ ਹੈ, ਤਾਂ ਵੀ ਮਨੁੱਖ ਬਹੁਤੀ ਦੇਰ ਤਕ ਇਸ ਪੱਖੋਂ ਹਨੇਰੇ ਵਿਚ ਨਹੀਂ ਰਹਿਣ ਲੱਗਾ। ਪਰਕਿਰਤੀ ਵਿਗਿਆਨੀ ਲੰਮੀਆਂ ਉਲਾਂਘਾਂ ਪੁੱਟਦੇ ਹੋਏ ਵਿਕਾਸ ਦੀਆਂ ਉਨ੍ਹਾਂ ਪੁਰਾਤਨ ਪਗਡੰਡੀਆਂ ਤਕ ਪੁੱਜਦੇ ਜਾ ਰਹੇ ਹਨ, ਜਿਨ੍ਹਾਂ ਉੱਤੇ ਪਈਆਂ ਜੀਵਨ ਦੀਆਂ ਪੈੜਾਂ ਦੀ ਪਛਾਣ ਦਾ ਕੰਮ ਸੰਭਵ ਵੀ ਹੈ ਅਤੇ ਸੁਆਦਲਾ ਵੀ। ਜਿੰਨਾ ਚਿਰ ਇਸ ਸੰਬੰਧ ਵਿਚ ਕਿਸੇ ਪ੍ਰਮਾਣਿਕ ਸਿੱਧਾਂਤ ਦੀ ਸਿਰਜਣਾ ਨਹੀਂ ਹੋ ਜਾਂਦੀ, ਓਨਾ ਚਿਰ ਮੈਂ ਆਪਣੇ ਅਨੁਮਾਨ-ਅਧਿਕਾਰ ਦੀ ਵਰਤੋਂ ਕਰਨ ਵਿਚ ਕੋਈ ਵਧੀਕੀ ਨਹੀਂ ਸਮਝਦਾ ਅਤੇ ਆਪਣੇ ਪਾਠਕ ਦੀ ਸਹਾਨਭੂਤੀ ਨੂੰ ਆਪਣਾ ਸੁਭਾਗ ਮੰਨਣ ਵਿਚ ਕਿਸੇ ਸ਼ਰਮਿੰਦਗੀ ਦਾ ਅਹਿਸਾਸ ਵੀ ਮੇਰੇ ਮਨ ਵਿਚ ਨਹੀਂ ਉਪਜਦਾ।

2 / 140
Previous
Next