ਅਸੀਂ ਉਹ ਕੁਝ ਕਹਿੰਦੇ ਹਾਂ,
ਜੋ ਕੁਝ ਸਾਨੂੰ ਸੁਰੱਖਿਅਤ ਕਰੋ। ਉਦੋਂ ਸੱਚ ਅਤੇ ਝੂਠ ਸਾਡੇ ਲਈ ਇੱਕੋ ਜਿਹੇ ਸਹੂਲਤੀ ਸਾਧਨ ਬਣ ਜਾਂਦੇ ਹਨ। ਉਦੋਂ ਅਸੀਂ ਇਸ ਕਰਕੇ ਸੱਚ ਨਹੀਂ ਬੋਲਦੇ ਕਿ ਅਸੀਂ ਹਰੀਸ਼ ਚੰਦਰ ਦੇ ਗਵਾਂਢੀ ਹਾਂ ਜਾਂ ਇਸ ਲਈ ਝੂਠ ਨਹੀਂ ਬੋਲਦੇ ਕਿ ਅਸਾਂ ਕਿਸੇ ਨਿਰਦੋਸ਼ ਦੀ ਰੱਖਿਆ ਦਾ ਪੁੰਨ ਕਮਾਉਣਾ ਹੁੰਦਾ ਹੈ। ਅਸੀਂ ਉਹ ਕੁਝ ਕਹਿੰਦੇ ਹਾਂ ਜੋ ਸਾਡੇ ਲਈ ਸਹੂਲਤੀ ਅਤੇ ਸੁਖਦਾਇਕ ਹੋਵੇ ਅਤੇ ਬਣਿਆ ਰਹਿ ਸਕੇ।
ਸਦਾਚਾਰ, ਸਦਭਾਵਨਾ, ਸਹਾਨੁਭੂਤੀ ਅਤੇ ਪ੍ਰਸੰਨਤਾ ਦੇ ਆਦਰਸ਼ ਜੀਵਨ ਨੂੰ ਸੁਰੱਖਿਅਤ ਬਣਾ ਕੇ ਸੱਚ ਦੀ ਅਭਿਵਿਅੰਜਨਾ ਲਈ ਸੁਯੋਗ ਵਾਤਾਵਰਣ ਪੈਦਾ ਕਰਦੇ ਹਨ। ਇਨ੍ਹਾਂ ਭਾਵਾਂ ਦਾ ਅਭਿਆਸ ਸੱਚ ਦੇ ਪ੍ਰਚਾਰ ਨਾਲੋਂ ਜਿਆਦਾ ਲਾਭਦਾਇਕ ਹੋ ਸਕਦਾ ਹੈ। ਜਿਸ ਹਿਰਦੇ ਵਿੱਚ ਸਦਾਚਾਰ, ਸਦਭਾਵਨਾ, ਸਹਾਨੁਭੂਤੀ ਅਤੇ ਪ੍ਰਸੰਨਤਾ ਦਾ ਵਾਸਾ ਹੋਵੇ, ਉਸ ਹਿਰਦੇ ਵਿੱਚ ਪ੍ਰਵੇਸ਼ ਕਰਨਾ ਸੱਚ ਲਈ ਮਾਣ ਵਾਲੀ ਗੱਲ ਬਣ ਜਾਂਦੀ ਹੈ।