Back ArrowLogo
Info
Profile

ਪਿੱਛੇ ਵੈਰੀ ਆਉਂਦੇ ਕਮਲਿਆ, ਚੋਰਾਂ ਯਾਰਾਂ ਨੂੰ ਕੀ ਸਾਹ।

ਸਾਹਿਬਾਂ, ਮਿਰਜਾ ਹੱਸਦਾ ਮੌਤ ਤੇ, ਉਹਨੂੰ ਛੋਹਰਾਂ ਤੋਂ ਨਾ ਡਰਾ

ਆ ਝੱਟ ਕੁ ਦਮਕਾ ਲਾ ਲੀਏ, ਸਾਰੇ ਜੱਗ ਦਾ ਫਿਕਰ ਭੁਲਾ

ਉਹਦੇ ਜੁੱਸੇ ਭੰਨੀਆਂ ਉਗਾੜੀਆਂ, ਗਲ ਸਾਹਿਬਾ ਦੇ ਬਾਹਾਂ ਪਾ

ਸਿਰ ਰੱਖ ਸਾਹਿਬਾ ਦੇ ਪੁੱਟ ਤੇ, ਲਿਆ ਜੱਟ ਬਕੇਵਾਂ ਲਾਹ ।

ਗਵੰਤਰੀਆਂ ਉਦੇ ਗਾਉਣ ਤੋਂ ਹਟਦਿਆਂ ਹੀ ਇੱਕ ਹੋਰ ਸ਼ਰਾਬੀ ਨੇ ਹੀਰ ਸੁਣਨ ਦੀ ਜਿੱਦ ਕੀਤੀ ਤੇ ਦੂਜੇ ਨੇ ਮਿਰਜੇ ਲਈ । ਦੋਵੇਂ ਢਾਣੀਆਂ ਦੇ ਚੌਬਰ ਸ਼ਰਾਬੀ ਸਨ ।ਪੋਹ ਮਾਘ ਦੀਆਂ ਗੰਦਲਾਂ ਦੇ ਘਿਓ ਪਾ ਪਾ ਖਾਧੇ ਸਾਗ ਤੋਂ ਪੈਦਾ ਹੋਇਆ ਲਹੂ, ਸ਼ਰਾਬ ਦੀ ਪੁੱਠ ਨਾਲ ਉੱਬਲ ਪਿਆ । ਜਵਾਨੀ ਵਿੱਚ ਕੌਣ ਜੱਟ ਮੁੰਡਾ ਆਪਣੀ ਮੋੜੀ ਗੱਲ ਸਹਾਰ ਸਕਦਾ ਹੈ ? ਸਾਰੇ ਖਾੜੇ ਚ ਰੌਲਾ ਪੈ ਗਿਆ। ਉਨਾਂ ਦੇ ਗਾਲੇ-ਗਾਲੀ ਹੋਣ ਨਾਲ ਹੀ ਅਖਾੜਾ ਪੁੱਟਿਆ ਗਿਆ। ਉਸ ਪਿੱਛੋਂ ਡਾਂਗ ਚੱਲ ਪਈ। ਗਮੰਤਰੀਆਂ ਆਪਣੇ ਸਾਜ ਕੈਂਡਾਂ ਚ ਦਿੱਤੇ ਅਤੇ ਵੱਡਿਆਂ ਦੇ ਹੇਠ ਦੀ ਨਿਉਂ ਕੇ ਖਿਸਕ ਗਏ । ਭੰਤਰਿਆਂ ਤੇ ਸ਼ਰਾਬੀ ਜੱਟਾਂ ਨੂੰ ਸੰਨ ਵਿੱਚ ਹੋ ਕੇ ਛੁਡਾਉਂਦਾ ਕਿਹੜਾ ? ਅਕਲ ਅਕਲ ਤੇ ਅਸਰ ਕਰਦੀ ਹੈ, ਮੂਰਖ ਅੱਗੇ ਤਾਂ ਅਫਲਾਤੂਨ ਨੇ ਵੀ ਹੱਥ ਬੰਨ ਦਿੱਤੇ ਸਨ । ਸਿਪਾਹੀ ਪਹਿਲਾਂ ਤਾਮ ਤਮਾਸ਼ਾ ਵੇਖਦੇ ਰਹੇ । ਜਦ ਦੇ ਕੁ ਚੰਗੀ ਤਰਾਂ ਕੁੱਟੇ ਗਏ ਅਤੇ ਬਾਕੀ ਉਨਾਂ ਦੇ ਸਾਥੀ ਭੱਜ ਗਏ, ਫਿਰ ਸਿਪਾਹੀਆਂ ਮਾਰਨ ਵਾਲਿਆਂ ਨੂੰ ਫੜਨਾ ਚਾਹਿਆ । ਇੱਕ ਚੌਬਰ ਨੇ ਸਿਪਾਹੀ ਦੇ ਜਬਾੜੇ ਤੇ ਖੂੰਡਾ ਮਾਰਿਆ ਤੇ ਆਖਿਆ:

“ਜਰਾ ਹੌਲਦਾਰਾ, “ਗਾਂਹ ਹੋ ਕੇ ਜੇਰੇ “ਨਾ ਹੱਥ ਪਾ, ਜੇਰੇ “ਨਾ ।

ਦੂਜੇ ਸਿਪਾਹੀ ਵੀ ਠਠੰਬਰ ਗਏ । ਰੂਪ ਤੇ ਜਗੀਰ ਹੋਰੀ ਰੌਲਾ ਪੈਣ ਤੇ ਹੀ ਉੱਠ ਕੇ ਪਾਸੇ ਹੋ ਗਏਸਨ । ਜਿਹੜਾ ਮੁੰਡਾ ਮਿਰਜਾ ਗਾਉਣ ਲਈ ਕਹਿ ਰਿਹਾ ਸੀ, ਉਸਦੇ ਬਹੁਤੀਆਂ ਵੱਜੀਆਂ ਸਨ । ਉਸਦਾ ਮੂੰਹ ਬੂਟਿਆਂ ਵਾਲੇ ਰੁਮਾਲ ਨਾਲ ਬੰਧਾ ਹੋਇਆ ਸੀ । ਜਿਉਂ ਜਿਉਂ ਉਸਦੇ ਡਾਂਗਾ ਪੈ ਰਹੀਆਂ ਸਨ, ਤਿਉਂ ਤਿਉਂ ਉਹ ਗਾਹਲਾਂ ਦੇਈ ਜਾ ਰਿਹਾ ਸੀ । ਜਗੀਰ ਨੇ ਉਸਨੂੰ ਡਿੱਗੇ ਪਏ ਨੂੰ ਉਠਦਿਆਂ ਵੇਖਕੇ ਆਖਿਆ:

“ਸਾਲਾ ਕਿੰਨਾ ਕਾਠਾ ਏ, ਭੋਰਾ ਨੀ ਜਰਕਿਆ ।" ਸਾਲੇ ਲੱਡੇ ਦੇ ਨੇ ਲੜਾਈ ਕਰਾ ਕੇ ਈ ਦਮ ਲਿਆ । ਕਿੰਨਾ ਸੁਆਦ ਆ ਰਿਹਾ ਸੀ ।"

ਰੂਪ ਹੋਣਾਂ ਦੀ ਢਾਣੀ ਵਿਖਰ ਕੇ ਫੇਰ ਜੁੜ ਗਈ। ਉਨਾਂ ਮੇਲੇ ਦੇ ਦੂਜੇ ਪਾਸੇ ਬੇਰੀ ਤੇ ਮਿਗਧਰ ਚੁੱਕਣ ਵਾਲਿਆਂ ਦਾ ਖੁੱਲਾ ਖਾੜਾ ਬੰਨ ਲਿਆ । ਮੁਗਧਰ ਮੱਲਾਂ ਨੇ ਪਹਿਲੋਂ ਹੀ ਲਿਆਂਦੇ ਹੋਏ ਸਨ । ਸਾਢੇ ਚਾਰ ਮਣ ਪੱਕੇ ਦੀ ਬੈਰੀ ਵੀ ਠੋਕ ਕੇ ਭਰ ਲਈ । ਪੱਗਾਂ ਤੇ ਚਾਦਰੇ ਲਾਹ ਕੇ ਜਵਾਨ ਖਾੜੇ ਵਿੱਚ ਨਿਕਲ ਆਏ । ਮੁਗਧਰ ਚੁੱਕਣ ਵਾਲਿਆਂ ਲੱਕ ਨਾਲ ਚਾਦਰੇ ਕੱਸ ਕੇ ਬੰਨ ਲਏ । ਬੋਰੀ ਚੁੱਕਣ ਵਾਲਿਆਂ ਚੋਂ ਰੂਪ ਤੇ ਜਗੀਰ ਵੀ ਸੀ । ਰੂਪ ਦਾ ਭਰਿਆ, ਲੰਮਾ ਤੇ ਸੁਹਣਾ ਸਰੀਰ ਵੇਖਕੇ ਭੁੱਖ ਲਹਿੰਦੀ ਸੀ । ਖਾੜੇ ਦੀਆਂ ਨਜ਼ਰਾਂ ਉਸਦੇ ਪਿੱਛੇ ਹੀ ਤੋਂ ਰਹੀਆਂ ਸਨ । ਮੁਗਧਰ ਚੁੱਕੇ ਜਾਣ ਲੱਗੇ । ਰੂਪ ਤੇ ਜਗੀਰ ਦੇ ਮੁਕਾਬਲੇ ਵਿੱਚ ਬੋਰੀਆਂ ਚੁੱਕਣ ਵਾਲਿਆਂ ਦੀਆਂ ਜੋੜੀਆਂ ਸਨ । ਦੇ ਜੋੜੀਆਂ ਤੋਂ ਪਹਿਲੀ ਵਾਰੀ ਹੀ ਬਾਲਾ ਨਾ ਨਿਕਲਿਆ। ਪਰ ਜਗੀਰ ਤੇ ਰੂਪ ਦੀ ਵਾਰੀ ਆਈ, ਉਹ ਪਹਿਲੀ ਹੁਬਕਲੀ ਨਾਲ ਹੀ ਬੋਰੀ ਹਿੱਕ ਤੱਕ ਲੈ ਗਏ ਅਤੇ ਓਥੋਂ ਤੈਸਾ ਮਾਰ ਕੇ ਬਾਹਾਂ ਖੜੀਆਂ ਕਰ ਦਿੱਤੀਆਂ । ਇੱਕ ਵਾਰ ਸਾਰਾ ਖਾੜਾ ਵਾਹ ਬਈ ਵਾਹ” ਕਰ ਉਠਿਆ। ਉਹਨਾਂ ਤੋਂ ਪਿਛਲੀ ਜੋੜੀ ਨੇ ਵੀ ਬਾਲਾ ਕੱਢ ਦਿੱਤਾ । ਫਿਰ ਧੜੀ ਦਾ ਭਾਰ ਵਧਾ ਦਿੱਤਾ। ਰੂਪ ਹੋਰੀ ਉਹ ਵੀ ਚੁੱਕ ਗਏ । ਮੁਕਾਬਲੇ ਦੀ ਜੋੜੀ ਹਾਰ ਗਏ। ਪਹਿਲੀ ਵਾਰੀ ਤਾਂ ਰੂਪ ਹੋਰਾਂ ਤੋਂ ਵੀ ਬਾਹਾਂ ਨਾ ਖੜੀਆਂ ਹੋਈਆਂ ਪਰ ਦੂਜੀ ਵਾਰ ਬੜੀ ਸਫਾਈ ਨਾਲ ਠੂਹ ਬਾਲਾ ਕੱਦ ਦਿੱਤਾ । ਸਾਰਿਆਂ ਸਾਬਾਸ਼ ਦਿੱਤੀ ਅਤੇ ਪੰਦਰਾਂ-ਵੀਹ ਰੁਪਈਏ ਵੀ ਇਸ ਜੋੜੀ ਨੂੰ ਹੋ ਗਏ। ਜਿਹੜੇ ਰੂਪ ਨੇ ਜਾਣ ਕੇ ਸਾਰੇ ਈ ਜਗੀਰ ਨੂੰ ਦੇ ਦਿੱਤੇ । ਮੁਗਧਰ ਵਿੱਚ ਧੰਨ ਤਖਾਣਵੱਧੀਏ ਤੇ ਵੈਰੋਕਿਆਂ ਵਾਲੇ ਦਾ ਮੁਕਾਬਲਾ ਪੈ ਗਿਆ। ਡੀਲ-ਡੋਲ ਪੱਖੋਂ ਧੰਨਾ ਨਰੋਆ ਦਿਸਦਾ ਸੀ, ਵੇਰੋਕਿਆਂ ਵਾਲਾ ਝੰਡੀ ਲੈ ਗਿਆ । ਮੁਗਧਰ ਤੇ ਬੋਰੀ ਚੁੱਕ ਹਟਣ ਪਿੱਛੋਂ ਮੇਲਾ ਹੌਲਾ ਹੋਨਾ ਸ਼ੁਰੂ ਹੋ ਗਿਆ। ਦੋ ਦੇ ਚਾਰ ਚਾਰ ਕੋਹ ਜਾਣ ਵਾਲੇ ਖਿਸਕ ਤੁਰੇ ।

"ਚੱਲ ਹੁਣ ਆਪਾਂ ਵੀ ਤੁਰ ਚੱਲੀਏ, ਰੂਪ ਨੇ ਜਗੀਰ ਨੂੰ ਤੁਰ ਚੱਲਣ ਦੀ ਨੀਯਤ ਨਾਲ ਆਖਿਆ। ਹਾਂ, ਕੁਛ ਲੈ ਵੀ ਚੱਲੀਏ ਮੂੰਹ ਮਿੱਠਾ ਕਰਨ ਲਈ । ਉਨਾਂ ਉਲਾਂਭਾ ਵੀ ਫੱਟ ਦੇਣਾ ਏ”

ਕਈ ਇੱਕ ਮਿੱਤਰਾਂ ਆਪਣੇ ਪਿੰਡ ਲਿਜਾਣ ਲਈ ਰੂਪ ਨੂੰ ਬਹੁਤ ਜੈਰ ਲਾਇਆ । ਪਰ ਅੱਜ ਉਹ ਕਪੂਰੀ ਰਹਿਣ ਲਈ ਮਨ ਬਣਾ ਚੁੱਕੇ ਸਨ । ਦੂਜਜਾ ਉਹ ਸਮਝਦੇ ਸਨ, ਕਿ ਉਹਨਾ ਦੀ ਕੋਈ ਉਡੀਕ ਕਰ ਰਿਹਾ ਹੈ । ਪੁਲਸ ਨੇ ਇੱਕ ਘੰਟਾ ਦਿਨ ਖੜੇ ਹੀ ਮੇਲਾ ਖਿਲਾਰ ਦਿੱਤਾ।

38 / 145
Previous
Next