

ਜੋ ਕੁੱਝ ਵੀ ਹੋ ਰਿਹਾ ਹੋਵੇ, ਤੁਸੀਂ ਪ੍ਰੇਮ ਤੇ ਸੁੱਖ ਦੀਆਂ ਭਾਵਨਾਵਾਂ ਪ੍ਰੇਸ਼ਿਤ ਕਰਕੇ ਦੁਨੀਆਂ ਨੂੰ ਬਹੁਤ ਕੁਝ ਦੇ ਸਕਦੇ ਹੋ।
ਜੈਮਸ ਰੇ
ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਹਨ, "ਦੇਖੋ ਜੈਮਸ, ਜਾਣਕਾਰੀ ਤਾਂ ਰੱਖਣੀ ਪੈਂਦੀ ਹੈ।" ਜਾਣਕਾਰੀ ਰੱਖਣ ਤੱਕ ਤਾਂ ਸ਼ਾਇਦ ਠੀਕ ਹੈ, ਲੇਕਿਨ ਤੁਹਾਨੂੰ ਉਸਦੇ ਹੜ੍ਹ 'ਚ ਨਹੀਂ ਵਹਿਣਾ ਚਾਹੀਦਾ।
ਰਹੱਸ ਦਾ ਪਤਾ ਚਲਣ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਟੀਵੀ ਨਿਊਜ ਨਹੀਂ ਦੇਖਾਂਗਾ ਤੇ ਅਖਬਾਰ ਨਹੀਂ ਪੜ੍ਹਾਂਗਾ, ਕਿਉਂਕਿ ਇਸ ਨਾਲ ਮੈਨੂੰ ਚੰਗਾ ਮਹਿਸੂਸ ਨਹੀਂ ਹੁੰਦਾ ਹੈ। ਮਾੜੀਆਂ ਖਬਰਾਂ ਪ੍ਰਸਾਰਿਤ ਕਰਣ ਲਈ ਨਿਊਜ਼ ਸੇਵਾਵਾਂ ਤੇ ਅਖਬਾਰਾਂ ਨੂੰ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਦੇਣਾ ਚਾਹੀਦਾ। ਅਸੀਂ ਸਾਰੇ ਇਸਲਈ ਜ਼ਿੰਮੇਵਾਰ ਹਾਂ। ਜਦੋਂ ਕੋਈ ਸਨਸਨੀਖੇਜ਼ ਖਬਰ ਸੁਰਖੀਆਂ 'ਚ ਛਪਦੀ ਹੈ, ਤਾਂ ਅਸੀਂ ਜ਼ਿਆਦਾ ਅਖਬਾਰ ਖਰੀਦਦੇ ਹਾਂ। ਜਦੋਂ ਕੋਈ ਰਾਸ਼ਟਰੀ ਜਾਂ ਅੰਤਰ-ਰਾਸ਼ਟ੍ਰੀ ਤ੍ਰਾਸਦੀ ਹੁੰਦੀ ਹੈ, ਤਾਂ ਨਿਊਜ ਚੈਨਲਾਂ ਦੀ ਰੇਟਿੰਗ ਅਸਮਾਨ ਛੂਹਣ ਲਗਦੀਆਂ ਹਨ। ਅਖਬਾਰ ਤੇ ਨਿਊਜ ਸਰਵਿਸੇਜ ਜਿਆਦਾ ਭੈੜੀਆਂ ਖਬਰਾਂ ਇਸਲਈ ਦਿੰਦੇ ਹਨ, ਕਿਉਂਕਿ ਬਤੌਰ ਸਮਾਜ ਅਸੀਂ ਇਹੀ ਚਾਹੁੰਦੇ ਹਾਂ। ਸਡਾ ਕਾਰਣ ਹੈ: ਮੀਡੀਆ ਤੇ ਸਿਰਫ ਨਤੀਜਾ ਹੈ। ਇਹ ਆਕਰਸ਼ਨ ਦੇ ਨਿਯਮ ਦੀ ਕਾਰਵਾਈ ਦਾ ਉਦਾਹਰਣ ਹੈ।
ਨਿਊਜ ਸੇਵਾਵਾਂ ਤੇ ਅਖਬਾਰ ਸਾਨੂੰ ਜੋ ਦੇ ਰਹੇ ਹਨ, ਉਹ ਉਦੋਂ ਬਦਲੇਗਾ, ਜਦੋਂ ਅਸੀਂ ਇਕ ਨਵਾਂ ਸੰਕੇਤ ਭੇਜਾਂਗੇ ਤੇ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਾਂਗੇ, ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ।
ਮਾਇਕਲ ਬਰਨਾਰਡ ਬੇਕਵਿਥ
ਸਥਿਰ ਰਹਿਣਾ ਤੇ ਅਨਚਾਹੀ ਚੀਜ਼ਾਂ 'ਤੋਂ ਧਿਆਨ ਹਟਾਉਣਾ ਸਿੱਖੋ। ਨਕਾਰਾਤਮਕ ਚੀਜ਼ਾਂ ਨਾਲ ਆਪਣੇ ਭਾਵਨਾਤਮਕ ਆਵੇਸ਼ ਜਾਂ ਜੁੜਾਅ ਨੂੰ ਖਤਮ ਕਰ ਲਓ ਤੇ ਆਪਣੇ ਧਿਆਨ ਨੂੰ ਉਸ ਚੀਜ਼ ਵੱਲ ਮੋੜੋ, ਜਿਸ ਨੂੰ ਤੁਸੀਂ ਵਾਕਈ ਦੇਖਣਾ ਚਾਹੁੰਦੇ ਹੋ ... ਜਿਥੇ ਧਿਆਨ ਜਾਂਦਾ ਹੈ, ਉਹੀ ਊਰਜਾ ਪ੍ਰਵਾਹਿਤ ਹੋਣ ਲੱਗਦੀ ਹੈ।