Back ArrowLogo
Info
Profile

ਕਿਉਂਕਿ ਸੋਚਣ ਦੀ ਤੁਹਾਡੀ ਸਮਰਥਾ ਦੀ ਕੋਈ ਸੀਮਾ ਨਹੀਂ ਹੈ! ਲੇਕਿਨ ਤੁਸੀਂ ਦੂਜਿਆਂ ਦੇ ਜੀਵਨ ਨੂੰ ਨਹੀਂ ਘੜ ਸਕਦੇ। ਤੁਸੀਂ ਉਨ੍ਹਾਂ ਲਈ ਨਹੀਂ ਸੋਚ ਸਕਦੇ ਤੇ ਜੇਕਰ ਤੁਸੀਂ ਆਪਣੀ ਰਾਇ ਦੂਜਿਆਂ 'ਤੇ ਥੋਪਣ ਦੀ ਕੋਸ਼ਿਸ ਕਰਦੇ ਹੋ ਤਾਂ ਤੁਸੀਂ ਸਿਰਫ ਸਮਾਨ ਸ਼ਕਤੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ। ਇਸਲਈ ਦੂਜਿਆਂ ਨੂੰ ਉਨ੍ਹਾਂ ਦੀ ਪਸੰਦ ਦਾ ਜੀਵਨ ਘੜਨ ਦਿਓ।

 

ਮਾਇਕਲ ਬਰਨਾਰਡ ਬੇਕਵਿਥ

ਇਸ ਦੁਨੀਆ 'ਚ ਹਰ ਇਕ ਲਈ ਕਾਫ਼ੀ ਹੈ। ਜੇਕਰ ਤੁਸੀਂ ਇਸ 'ਚ ਯਕੀਨ ਕਰਦੇ ਹੋ, ਇਸ ਨੂੰ ਦੇਖ ਸਕਦੇ ਹੋ ਤੇ ਇਸ ਲਈ ਕੰਮ ਕਰ ਸਕਦੇ ਹੋ, ਤਾਂ ਇਹ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇਗਾ। ਇਹੀ ਸੱਚ ਹੈ।

“ਜੇਕਰ ਤੁਹਾਡੇ ਕੋਲ ਕਮੀ ਹੈ, ਜੇਕਰ ਤੁਸੀਂ ਗਰੀਬੀ ਜਾਂ ਬੀਮਾਰੀ ਦੇ ਸ਼ਿਕਾਰ ਹੋ, ਤਾਂ ਇੰਝ ਇਸਲਈ ਹੈ ਕਿਉਂਕਿ ਤੁਸੀਂ ਆਪਣੀ ਸ਼ਕਤੀ 'ਤੇ ਯਕੀਨ ਨਹੀਂ ਕਰਦੇ ਜਾਂ ਉਸ ਨੂੰ ਸਮਝਦੇ ਨਹੀਂ ਹੋ। ਇਹ ਬ੍ਰਹਿਮੰਡ ਦੇ ਦੇਣ ਦਾ ਸਵਾਲ ਨਹੀਂ ਹੈ। ਬ੍ਰਹਿਮੰਡ ਤਾਂ ਹਰ ਵਿਅਕਤੀ ਨੂੰ ਹਰ ਚੀਜ਼ ਦੇਣ ਲਈ ਤਿਆਰ ਹੈ - ਉਥੇ ਕੋਈ ਵਿਤਕਰਾ ਨਹੀਂ ਹੈ।"

ਰਾੱਬਰਟ ਕਾੱਲੀਅਰ

ਬ੍ਰਹਿਮੰਡ ਆਕਰਸ਼ਨ ਦੇ ਨਿਯਮ ਰਾਹੀਂ ਸਾਰੇ ਲੋਕਾਂ ਨੂੰ ਸਾਰੀਆਂ ਚੀਜ਼ਾਂ ਦਿੰਦਾ ਹੈ। ਤੁਹਾਡੇ ਕੋਲ ਇਹ ਚੁਣਨ ਦੀ ਸਮਰੱਥਾ ਹੈ ਕਿ ਤੁਸੀਂ ਕਿਸ ਚੀਜ਼ ਨੂੰ ਸਾਕਾਰ ਦੇਖਣਾ ਚਾਹੁੰਦੇ ਹੋ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੇ ਹਰ ਇਕ ਲਈ ਕਾਫੀ ਚੀਜ਼ਾਂ ਰਹਿਣ? ਤਾਂ ਉਸ ਨੂੰ ਚੁਣ ਲਓ ਤੇ ਇਹ ਜਾਣ ਲਓ, 'ਹਰ ਇਕ ਚੀਜ਼ ਬਹੁਤਾਤ 'ਚ ਹੈ।" "ਪੂਰਤੀ ਅਸੀਮਤ ਹਨ।" "ਦੁਨੀਆ ਬਹੁਤ ਸ਼ਾਨਦਾਰ ਹੈ।“ ਸਾਡੇ 'ਚੋਂ ਹਰ ਵਿਅਕਤੀ ਵਿਚ ਆਪਣੇ ਵਿਚਾਰਾਂ ਤੇ ਭਾਵਨਾਵਾਂ ਰਾਹੀਂ ਅਸੀਮਤ ਤੇ ਅਦ੍ਰਿਸ਼ ਪੂਰਤੀ ਦਾ ਦੋਹਨ ਕਰਣ ਤੇ ਪਾਉਣ ਦੀ ਸਮਰੱਥਾ ਹੈ। ਚੋਣ ਤੁਹਾਨੂੰ ਹੀ ਕਰਣੀ ਹੈ, ਕਿਉਂਕਿ ਸਿਰਫ ਤੁਸੀਂ ਹੀ ਇੰਝ ਕਰ ਸਕਦੇ ਹੋ।

152 / 197
Previous
Next