Back ArrowLogo
Info
Profile

ਰਹੱਸ ਸੰਖੇਪ

  • ਤੁਸੀਂ ਜਿਸ ਚੀਜ ਦਾ ਵਿਰੋਧ ਕਰਦੇ ਹੋ, ਉਸਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋ, ਕਿਉਂਕਿ ਤੁਸੀਂ ਪ੍ਰਬਲ ਭਾਵਨਾ ਤੋਂ ਉਸ ਤੇ ਆਪਣਾ ਪੂਰਾ ਧਿਆਨ ਕੇਂਦ੍ਰਿਤ ਕਰਦੇ ਹੋ। ਕਿਸੇ ਚੀਜ ਨੂੰ ਬਦਲਣ ਲਈ ਬਸ ਆਪਣੇ ਅੰਦਰ ਜਾਓ ਤੇ ਆਪਣੇ ਵਿਚਾਰਾਂ ਤੇ ਭਾਵਨਾਵਾਂ ਤੋਂ ਇਕ ਨਵਾਂ ਸੁਖਮਈ ਸੰਕੇਤ ਭੇਜੋ।
  • ਤੁਸੀਂ ਨਕਾਰਾਤਮਕ ਚੀਜਾਂ 'ਤੇ ਧਿਆਨ ਕੇਂਦ੍ਰਿਤ ਕਰ ਕੇ ਦੁਨੀਆ ਦੀ ਮਦਦ ਨਹੀਂ ਕਰ ਸਕਦੇ। ਜਦੋਂ ਤੁਸੀਂ ਦੁਨੀਆ 'ਚ ਹੋਣ ਵਾਲੀ ਨਕਾਰਾਤਮਕ ਘਟਨਾਵਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਨਾ ਸਿਰਫ ਉਨ੍ਹਾਂ ਨੂੰ ਵਧਾਉਂਦੇ ਹੋ, ਬਲਕਿ ਆਪਣੀ ਜ਼ਿੰਦਗੀ 'ਚ ਆਉਣ ਵਾਲੀਆਂ ਨਕਾਰਾਤਮਕ ਚੀਜ਼ਾਂ ਨੂੰ ਵੀ ਵਧਾ ਲੈਂਦੇ ਹੋ।
  • ਦੁਨੀਆ ਦੀ ਸਮੱਸਿਆਵਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਇ ਵਿਸ਼ਵਾਸ, ਪ੍ਰੇਮ, ਬਹੁਤਾਤ, ਸਿੱਖਿਆ ਤੇ ਸ਼ਾਂਤੀ 'ਤੇ ਧਿਆਨ ਅਤੇ ਊਰਜਾ ਲਾਓ।
  • ਦੁਨੀਆ 'ਚ ਮੌਜੂਦ ਚੰਗੀ ਚੀਜਾਂ ਕਦੇ ਖਤਮ ਨਹੀਂ ਹੋਣਗੀਆਂ, ਕਿਉਂਕਿ ਇਥੇ ਸਾਰਿਆਂ ਲਈ ਲੋੜ ਤੋਂ ਵੱਧ ਹੈ। ਜੀਵਨ ਬਹੁਤਾਤ ਤੇ ਸਮਰਿੱਧ ਹੋਣਾ ਚਾਹੀਦਾ ਹੈ।
  • ਤੁਹਾਡੇ ਆਪਣੇ ਵਿਚਾਰਾਂ ਤੇ ਅਨੁਭਵਾਂ ਰਾਹੀਂ ਅਸੀਮਤ ਪੂਰਤੀ ਦਾ ਦੋਹਨ ਕਰਣ ਤੇ ਆਪਣੇ ਸੁਫਨੇ ਸਾਕਾਰ ਕਰਣ ਦੀ ਸਮਰਥਾ ਹੈ।
  • ਦੁਨੀਆ ਦੀ ਹਰ ਚੀਜ਼ ਦੀ ਤਾਰੀਫ ਕਰੋ ਤੇ ਅਸੀਸ ਦਿਓ। ਇਸ ਤਰ੍ਹਾਂ ਤੁਸੀਂ ਨਕਾਰਾਤਮਕਤਾ ਤੇ ਫੁੱਟ ਨੂੰ ਖਤਮ ਕਰ ਦਿਓਗੇ ਤੇ ਸਭ ਤੋਂ ਉੱਚੀ ਫ੍ਰੀਕਉਂਸੀ - ਪ੍ਰੇਮ - ਉੱਤੇ ਪੁਜ ਜਾਓਗੇ।
155 / 197
Previous
Next