

ਸੀ ਹਮੇਸ਼ਾ ਹੋਂਦ ਚ ਰਹਿੰਦੀ ਹੈ, ਇਹ ਆਕਾਰ ਚ, ਆਕਾਰ ਰਾਹੀਂ ਤੇ ਆਕਾਰ ਦੇ ਬਾਹਰ ਬਦਲਦੀ ਰਹਿੰਦੀ ਹੈ।“ ਤੁਸੀਂ ਕਿਸੇ ਧਰਮਸ਼ਾਸਤਰੀ ਕੋਲ ਜਾਕੇ ਸਵਾਲ ਪੁਛਦੇ ਹੋ, “ਬ੍ਰਹਿਮੰਡ ਕਿਸਨੇ ਬਣਾਇਆ” ਉਹ ਜਵਾਬ ਦੇਵੇਗਾ, “ਈਸ਼ਵਰ ਨੇ।” ਠੀਕ ਹੈ, ਈਸ਼ਵਰ ਦਾ ਵਰਨਣ ਕਰੋ। “ਹਮੇਸ਼ਾ ਸੀ ਤੇ ਹਮੇਸ਼ਾ ਰਹੇਗਾ, ਕਦੇ ਬਣਾਇਆ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਜਿਹੜਾ ਹਮੇਸ਼ਾ ਸੀ, ਹਮੇਸ਼ਾ ਰਹੇਗਾ, ਆਕਾਰ 'ਚ, ਆਕਾਰ ਰਾਹੀਂ ਤੇ ਆਕਾਰ ਤੋਂ ਬਾਹਰ ਬਦਲਦਾ ਰਹੇਗਾ।" ਦੇਖਿਆ, ਵਰਨਣ ਉਹੀ ਹੈ, ਬਸ ਸ਼ਬਦਾਵਲੀ ਵੱਖਰੀ ਹੈ।
ਤਾਂ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਸਿਰਫ “ਮਾਸ ਦੇ ਟੁਕੜੇ” ਹੋ, ਜਿਹੜੇ ਗੋਲ-ਗੋਲ ਘੁੰਮ ਰਹੇ ਹੋ, ਤਾਂ ਦੁਬਾਰਾ ਸੋਚ ਲਓ। ਤੁਸੀਂ ਅਧਿਆਤਮਕ ਇਨਸਾਨ ਹੋ। ਤੁਸੀਂ ਇਕ ਊਰਜਾ ਖੇਤਰ ਹੈ, ਜਿਹੜੀ ਇਕ ਵਿਸ਼ਾਲ ਊਰਜਾ ਖੇਤਰ 'ਚ ਸਰਗਰਮ ਹੋ।
ਇਹ ਸਾਰੇ ਤੁਹਾਨੂੰ ਰੂਹਾਨੀ ਕਿਵੇਂ ਬਣਾਉਂਦੇ ਹਨ? ਇਸ ਸਵਾਲ ਦੇ ਜਵਾਬ ਨੂੰ ਮੈਂ ਰਹੱਸ ਦੇ ਸਬਕ ਦਾ ਬਹੁਤ ਸ਼ਾਨਦਾਰ ਹਿੱਸਾ ਮੰਨਦੀ ਹਾਂ। ਤੁਸੀਂ ਊਰਜਾ ਹੋ ਤੇ ਊਰਜਾ ਨੂੰ ਬਣਾਇਆ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਊਰਜਾ ਬਸ ਆਕਾਰ ਬਦਲਦੀ ਹੈ ਅਤੇ ਇਸਦਾ ਮਤਲਬ ਹੈ ਤੁਸੀਂ! ਤੁਹਾਡਾ ਸੱਚਾ ਸਾਰ, ਤੁਹਾਡੀ ਸੱਚੀ ਊਰਜਾ ਹਮੇਸ਼ਾ ਰਹੀ ਹੈ ਤੇ ਹਮੇਸ਼ਾ ਰਹੇਗੀ। ਤੁਸੀਂ ਕਦੇ ਵਜੂਦ ਦੇ ਬਾਹਰ ਨਹੀਂ ਹੋ ਸਕਦੇ।
ਡੂੰਘੇ ਸਤਰ ਤੇ ਤੁਸੀਂ ਵੀ ਇਹ ਗਲ ਜਾਣਦੇ ਹੋ। ਕੀ ਤੁਸੀਂ ਨਹੀਂ ਰਹਿਣ ਦੀ ਕਲਪਨਾ ਕਰ ਸਕਦੇ ਹੋ? ਤੁਸੀਂ ਆਪਣੇ ਜੀਵਨ 'ਚ ਜਿਹੜਾ ਕੁੱਝ ਵੀ ਦੇਖਿਆ ਤੇ ਅਨੁਭਵ ਕੀਤਾ ਹੈ, ਕੀ ਉਸਦੇ ਬਾਵਜੂਦ ਤੁਸੀਂ ਨਹੀਂ ਰਹਿਣ ਦੀ ਕਲਪਨਾ ਕਰ ਸਕਦੇ ਹੋ? ਤੁਸੀਂ ਇਸਦੀ ਕਲਪਨਾ ਕਰ ਹੀ ਨਹੀਂ ਸਕਦੇ, ਕਿਉਂਕਿ ਇਹ ਅਸੰਭਵ ਹੈ। ਤੁਸੀਂ ਸਦੀਵੀ ਊਰਜਾ ਹੋ।