ਬਾੱਬ ਪ੍ਰਾੱਕਟਰ
ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ 1 ਫੀਸਦੀ ਲੋਕ ਤਕਰੀਬਨ 96 ਫੀਸਦੀ ਧਨ ਕਮਾਉਂਦੇ ਹਨ। ਕੀ ਤੁਸੀਂ ਸੋਚਦੇ ਹੋ ਕਿ ਇਹ ਸਿਰਫ਼ ਇਕ ਸੰਜੋਗ ਹੈ? ਇਹ ਤਾਂ ਪਹਿਲਾਂ ਤੋਂ ਹੀ ਨਿਰਧਾਰਿਤ ਹੈ। ਉਨ੍ਹਾਂ ਨੂੰ ਇਕ ਖਾਸ ਚੀਜ ਦਾ ਗਿਆਨ ਹੈ। ਦਰਅਸਲ ਉਨ੍ਹਾਂ ਨੂੰ ਰਹੱਸ ਦਾ ਗਿਆਨ ਹੈ ਅਤੇ ਉਹੀ ਰਹੱਸ ਹੁਣ ਤੁਹਾਨੂੰ ਦੱਸਿਆ ਜਾ ਰਿਹਾ ਹੈ।
ਇਸ ਰਹੱਸ ਦੇ ਪ੍ਰਯੋਗ ਨਾਲ ਲੋਕਾਂ ਨੇ ਆਪਣੇ ਜੀਵਨ ਵਿਚ ਦੌਲਤ ਨੂੰ ਆਕਰਸ਼ਿਤ ਕੀਤਾ ਹੈ, ਭਾਵੇਂ ਉਨ੍ਹਾਂ ਨੇ ਇਹ ਸੋਚ-ਸਮਝ ਕੇ ਕੀਤਾ ਹੋਵੇ ਜਾਂ ਅਨਜਾਣੇ 'ਚ ਹੀ। ਉਹ ਬਹੁਤਾਤ ਅਤੇ ਦੌਲਤ ਦੇ ਵਿਚਾਰ ਸੋਚਦੇ ਹਨ। ਉਹ ਆਪਣੇ ਦਿਮਾਗ਼ ਵਿਚ ਕਿਸੇ ਵਿਰੋਧੀ ਵਿਚਾਰ ਨੂੰ ਜੜਾਂ ਨਹੀਂ ਜਮਾਉਣ ਦਿੰਦੇ ਹਨ। ਉਨ੍ਹਾਂ ਦੇ ਸਭ ਤੋਂ ਪ੍ਰਬਲ ਵਿਚਾਰ ਦੌਲਤ ਬਾਰੇ ਹੀ ਹੁੰਦੇ ਹਨ। ਉਹ ਸਿਰਫ ਦੌਲਤ ਬਾਰੇ ਹੀ ਸੋਚਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਦਿਮਾਗ 'ਚ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ। ਭਾਵੇਂ ਉਨ੍ਹਾਂ ਨੂੰ ਇਸ ਗਲ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ, ਦੌਲਤ ਸਬੰਧੀ ਪ੍ਰਬਲ ਵਿਚਾਰਾਂ ਕਾਰਣ ਹੀ ਦੌਲਤ ਉਨ੍ਹਾਂ ਵਲ ਆਕਰਸ਼ਿਤ ਹੁੰਦੀਆਂ ਹਨ। ਇਹ ਅਮਲੀ ਆਕਰਸ਼ਨ ਦਾ ਨਿਯਮ ਹੈ।
ਰਹੱਸ ਅਤੇ ਅਮਲੀ ਆਕਰਸ਼ਨ ਦੇ ਨਿਯਮ ਨੂੰ ਦੱਸਣ ਦਾ ਇਕ ਉੱਤਮ ਉਦਾਹਰਨ ਇਹ ਹੈ : ਤੁਸੀਂ ਇਹੋ ਜਿਹੇ ਲੋਕਾਂ ਨੂੰ ਜਾਣਦੇ ਹੋਵੇਗੇ, ਜਿਨ੍ਹਾਂ ਨੇ ਬੜੀ ਸਾਰੀ ਦੌਲਤ ਹਾਸਿਲ ਕਰਕੇ ਗੁਆ ਦਿੱਤੀ ਲੇਕਿਨ ਕੁੱਝ ਸਮੇਂ ਬਾਅਦ ਹੀ ਦੁਬਾਰਾ ਹਾਸਿਲ ਕਰ ਲਈ। ਇੰਜ ਕਿਵੇਂ ਹੋਇਆ? ਉਨ੍ਹਾਂ ਨੂੰ ਪਤਾ ਹੋਵੇ ਜਾਂ ਨਾ, ਲੇਕਿਨ ਹੋਇਆ ਇਹ ਸੀ ਕਿ ਚੂੰਕਿ ਪਹਿਲਾਂ ਉਹ ਦੌਲਤ ਬਾਰੇ ਬੜੀ ਪ੍ਰਬਲਤਾ ਨਾਲ ਸੋਚਦੇ ਸਨ, ਇਸਲਈ ਉਹ ਉਸ ਨੂੰ ਹਾਸਿਲ ਕਰਣ ਵਿਚ ਸਫਲ ਹੋਏ। ਫਿਰ ਉਨ੍ਹਾਂ ਨੇ ਦੌਲਤ ਗਵਾਉਣ ਦੇ ਡਰਾਉਣੇ ਵਿਚਾਰਾਂ ਨੂੰ ਆਪਣੇ ਦਿਮਾਗ 'ਚ ਆਉਣ ਦਿੱਤਾ, ਜਦੋਂ ਤਕ ਕਿ ਉਹ ਪ੍ਰਬਲ ਨਹੀਂ ਬਣ ਗਏ। ਦੌਲਤ ਪਾਉਣ ਦੇ ਵਿਚਾਰਾਂ ਦਾ ਪਲੜਾ ਹਲਕਾ ਹੋ ਗਿਆ ਅਤੇ ਦੌਲਤ ਗਵਾਉਣ ਦੇ ਵਿਚਾਰਾਂ ਦਾ ਪਲੜਾ ਭਾਰੀ ਹੋ ਗਿਆ। ਇਸੇ ਕਾਰਣ ਉਨ੍ਹਾਂ ਨੇ ਦੌਲਤ ਗਵਾਂ ਦਿੱਤੀ। ਬਹਰਹਾਲ, ਦੌਲਤ ਜਾਣ ਤੋਂ ਬਾਅਦ ਇਸਦੇ ਜਾਣ ਦਾ ਡਰ ਵੀ ਗਾਇਬ ਹੋ ਗਿਆ ਅਤੇ ਉਨ੍ਹਾਂ ਨੇ ਦੌਲਤ ਦੇ ਪ੍ਰਬਲ ਵਿਚਾਰਾਂ ਨਾਲ ਤੱਕੜੀ ਦੇ ਸਕਾਰਾਤਮਕ ਪੱਲੇ ਨੂੰ ਦੁਬਾਰਾ ਭਾਰੀ ਕਰ ਲਿਆ। ਅਤੇ ਦੌਲਤ ਪਰਤ ਆਈ।
ਆਕਰਸ਼ਨ ਦਾ ਨਿਯਮ ਤੁਹਾਡੇ ਵਿਚਾਰਾਂ `ਤੇ ਪ੍ਰਤਿਕਿਰਿਆ ਕਰਦਾ ਹੈ, ਚਾਹੇ ਉਹ ਜਿਵੇਂ ਦੇ ਵੀ ਹੋਣ।