

ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰੇਮ ਕਰਨ ਲਈ ਤੁਹਾਨੂੰ ਆਪਣੇ ਨਵੇਂ ਪਹਿਲੂਆਂ ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਤੁਹਾਨੂੰ ਆਪਣੇ ਅੰਦਰਲੀ ਹਾਜਰੀ (Presence) ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਇਕ ਪਲ ਲਈ ਸਥਿਰ ਬੈਠ ਜਾਓ। ਆਪਣੇ ਅੰਦਰਲੇ ਜੀਵਨ ਦੀ ਹਾਜਰੀ ਮਹਿਸੂਸ ਕਰਨ ਤੇ ਧਿਆਨ ਕੇਂਦ੍ਰਿਤ ਕਰੋ। ਜਦੋਂ ਤੁਸੀਂ ਅੰਦਰਲੀ ਹਾਜ਼ਰੀ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋ ਤਾਂ ਇਹ ਤੁਹਾਡੇ ਸਾਹਮਣੇ ਪ੍ਰਗਟ ਹੋਣ ਲੱਗੇਗੀ। ਇਹ ਖਾਲਿਸ ਪ੍ਰੇਮ ਤੇ ਆਨੰਦ ਦੀ ਭਾਵਨਾ ਹੈ ਤੇ ਇਹ ਆਦਰਸ਼ ਹੈ। ਇਹ ਹਾਜ਼ਰੀ ਤੁਹਾਡਾ ਆਦਰਸ਼ ਸਰੂਪ ਹੈ। ਇਹ ਹਾਜ਼ਰੀ ਤੁਹਾਡਾ ਅਸਲ ਸਰੂਪ ਹੈ। ਜਦੋਂ ਤੁਸੀਂ ਉਸ ਹਾਜ਼ਰੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਉਸ ਨੂੰ ਮਹਿਸੂਸ ਕਰਦੇ ਹੋ, ਪ੍ਰੇਮ ਕਰਦੇ ਹੋ ਤੇ ਸ਼ਲਾਘਾ ਕਰਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨਾਲ ਪ੍ਰੇਮ ਕਰਣ ਲੱਗੋਗੇ, ਸ਼ਾਇਦ ਜਿੰਦਗੀ 'ਚ ਪਹਿਲੀ ਵਾਰ।
ਜਦੋਂ ਵੀ ਤੁਸੀਂ ਆਪਣੇ-ਆਪ ਨੂੰ ਨੁਕਸਦਰਸ਼ੀ ਅੱਖਾਂ ਨਾਲ ਦੇਖੋ, ਤੁਰੰਤ ਆਪਣਾ ਧਿਆਨ ਅੰਦਰਲੀ ਹਾਜ਼ਰੀ ਤੇ ਇਸ ਰਾਹੀਂ ਪ੍ਰਗਟ ਹੋਣ ਵਾਲੀ ਆਪਣੇ ਆਦਰਸ਼ ਸਰੂਪ ਵਲ ਮੋੜ ਲਓ। ਇੰਝ ਕਰਣ ਤੇ ਤੁਹਾਡੇ ਜੀਵਨ 'ਚ ਪ੍ਰਗਟ ਹੋਈ ਸਾਰੀ ਕਮੀਆਂ ਦੂਰ ਹੋ ਜਾਣਗੀਆਂ। ਇਸ ਹਾਜਰੀ ਦੀ ਰੋਸ਼ਨੀ 'ਚ ਕਮੀਆਂ ਦਾ ਵਜੂਦ ਨਹੀਂ ਰਹਿ ਸਕਦਾ। ਭਾਵੇਂ ਤੁਸੀਂ ਅੱਖਾਂ ਦੀ ਆਦਰਸ਼ ਜੋਤੀ ਹਾਸਲ ਕਰਣਾ ਚਾਹੋ, ਬੀਮਾਰੀ ਖਤਮ ਕਰਕੇ ਸਿਹਤ ਪਾਉਣਾ ਚਾਹੋ, ਗਰੀਬੀ ਨੂੰ ਅਮੀਰੀ 'ਚ ਬਦਲਣਾ ਚਾਹੋ, ਬੁਢਾਪੇ ਦੀ ਪ੍ਰਕਿਰਿਆ ਨੂੰ ਪਰਤਣਾ ਚਾਹੋ ਜਾਂ ਕਿਸੇ ਨਕਾਰਾਤਮਕ ਚੀਜ਼ ਨੂੰ ਮੂਲੋਂ ਨਸ਼ਟ ਕਰਣਾ ਚਾਹੋ, ਆਪਣੀ ਅੰਦਰਲੀ ਹਾਜ਼ਰੀ `ਤੇ ਧਿਆਨ ਕੇਂਦ੍ਰਿਤ ਕਰੋ ਤੇ ਉਸ ਨਾਲ ਪ੍ਰੇਮ ਕਰੋ। ਆਦਰਸ਼ ਸਰੂਪ ਆਪਣੇ-ਆਪ ਪ੍ਰਗਟ ਹੋ ਜਾਵੇਗਾ।
"ਅਸਲੀ ਸੱਚਾਈ ਇਹ ਹੈ ਕਿ "ਮੈਂ" ਉੱਤਮ ਤੋਂ ਪੂਰਨ ਹਾਂ। ਅਸਲ 'ਚ "ਮੈਂ" ਰੂਹਾਨੀ ਹਾਂ ਤੇ ਇਸਲਈ ਇਹ ਉੱਤਮ ਤੋਂ ਘੱਟ ਨਹੀਂ ਹੋ ਸਕਦੀ। ਇਸ ਚ ਕੋਈ ਕਮੀ, ਸੀਮਾ ਜਾਂ ਬੀਮਾਰੀ ਨਹੀਂ ਹੋ ਸਕਦੀ।"
ਚਾਰਲਸ ਹਾਨੇਲ
ਰਹੱਸ ਸੰਖੇਪ