

ਓਹੀ ਕੰਮ ਕਰੋ, ਜਿਹੜਾ ਤੁਹਾਨੂੰ ਪਸੰਦ ਹੋਵੇ। ਉਨਾਂ ਤੋਂ ਹੀ ਤੁਹਾਨੂੰ ਖੁਸ਼ੀ ਮਿਲੇਗੀ। ਜੇਕਰ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਤੁਹਾਨੂੰ ਕਿਸ ਚੀਜ਼ ਨਾਲ ਖੁਸ਼ੀ ਮਿਲੇਗੀ ਤਾਂ ਆਪਣੇ-ਆਪ ਤੋਂ ਇਹ ਸਵਾਲ ਨੂੰ ਪੁੱਛੋ, "ਮੇਰੀ ਖੁਸ਼ੀ ਕੀ ਹੈ?" ਜਦੋਂ ਤੁਸੀਂ ਇਸ ਦਾ ਪਤਾ ਲਗਾ ਲੈਂਦੇ ਹੋ ਤੇ ਖੁਸ਼ੀ ਦੇ ਪ੍ਰਤਿ ਸਮਰਥਿਤ ਹੋ ਜਾਂਦੇ ਹੋ, ਤਾਂ ਆਕਰਸ਼ਨ ਦਾ ਨਿਯਮ ਤੁਹਾਡੇ ਜੀਵਨ 'ਚ ਖੁਸ਼ਨੁਮਾ ਚੀਜ਼ਾਂ, ਲੋਕਾਂ, ਪਰੀਸਥਿਤੀਆਂ, ਘਟਨਾਵਾਂ ਤੇ ਮੌਕਿਆਂ ਦਾ ਹੜ੍ਹ ਲਿਆ ਦੇਵੇਗਾ, ਕਿਉਂਕਿ ਤੁਸੀਂ ਖੁਸ਼ੀ ਦਾ ਸੰਚਾਰ ਕਰ ਰਹੇ ਹੋ।
ਡਾੱ. ਜਾੱਨ ਹੇਜਲਿਨ
ਅੰਦਰੂਨੀ ਖੁਸ਼ੀ ਅਕਸਰ ਸਫਲਤਾ ਦਾ ਬਾਲਣ ਹੁੰਦੀ ਹੈ।
ਇਸੇ ਵੇਲੇ ਖੁਸ਼ ਬਣੋ। ਇਸੇ ਵੇਲੇ ਚੰਗਾ ਮਹਿਸੂਸ ਕਰੋ। ਤੁਹਾਨੂੰ ਬਸ ਇਹੀ ਇਕੱਲਾ ਕੰਮ ਕਰਣਾ ਹੈ। ਜੇਕਰ ਇਸ ਪੁਸਤਕ ਤੋਂ ਤੁਸੀਂ ਇਹੀ ਇਕੱਲੀ ਚੀਜ਼ ਸਿਖਦੇ ਹੋ, ਤਾਂ ਤੁਸੀਂ ਰਹੱਸ ਦੇ ਸਭ ਤੋਂ ਮਹਾਨ ਅੰਸ਼ ਨੂੰ ਜਾਣ ਲਿਆ ਹੈ।
ਡਾੱ. ਜਾੱਨ ਗ੍ਰੇ
ਜਿਹੜੀ ਵੀ ਚੀਜ਼ ਤੁਹਾਨੂੰ ਚੰਗਾ ਮਹਿਸੂਸ ਕਰਾਉਂਦੀ ਹੈ, ਉਹ ਹਮੇਸ਼ਾ ਹੋਰ ਜਿਆਦਾ ਚੰਗਿਆਈ ਲਿਆਵੇਗੀ।
ਤੁਸੀਂ ਇਸ ਵਕਤ ਇਹ ਪੁਸਤਕ ਪੜ੍ਹ ਰਹੇ ਹੋ। ਤੁਸੀਂ ਇਸਨੂੰ ਆਪਣੇ ਜੀਵਨ ਵੱਲ ਆਕਰਸ਼ਿਤ ਕੀਤਾ ਹੈ। ਹੁਣ ਇਹ ਤੁਹਾਡੀ ਚੋਣ ਹੈ ਕਿ ਤੁਸੀਂ ਇਸਦਾ ਇਸਤੇਮਾਲ ਕਰਣਾ ਚਾਹੁੰਦੇ ਹੋ ਜਾਂ ਨਹੀਂ। ਜੇਕਰ ਤੁਹਾਨੂੰ ਚੰਗਾ ਮਹਿਸੂਸ ਹੋ ਰਿਹਾ ਹੈ, ਤਾਂ ਇਸ ਤਰ੍ਹਾਂ ਕਰ ਦਿਓ। ਜੇਕਰ ਚੰਗਾਂ ਮਹਿਸੂਸ ਨਹੀਂ ਹੋ ਰਿਹਾ ਹੈ, ਤਾਂ ਰਹਿਣ ਦਿਓ। ਕਈ ਇਹੋ ਜਿਹੀ ਚੀਜ਼ ਖੋਜੋ, ਜਿਸ ਨਾਲ ਤੁਹਾਨੂੰ ਚੰਗਾ ਮਹਿਸੂਸ ਹੋਵੇ, ਜਿਹੜੀ ਤੁਹਾਡੇ ਦਿਲ ਦੇ ਤਾਰ ਨੂੰ ਗੂੰਜਾ ਦੇਵੇ।
ਰਹੱਸ ਦਾ ਗਿਆਨ ਤੁਹਾਨੂੰ ਮਿਲ ਚੁੱਕਿਆ ਹੈ। ਇਸ ਨਾਲ ਕੀ ਕਰਣਾ ਹੈ, ਇਹ ਪੂਰੀ ਤਰ੍ਹਾਂ ਤੁਹਾਡੇ ਹੱਥ 'ਚ ਹੈ। ਤੁਸੀਂ ਆਪਣੇ ਲਈ ਜੋ ਵੀ ਚੁਣੋ, ਉਹ ਸਹੀ ਹੈ। ਤੁਸੀਂ ਇਸਦਾ ਇਸਤੇਮਾਲ ਕਰਣ ਦੀ ਚੋਣ ਕਰਦੇ ਹੋ ਜਾਂ ਨਹੀਂ, ਇਹ ਚੁਣਨਾ ਵੀ ਤੁਹਾਡੇ 'ਤੇ ਹੈ। ਚੋਣ ਦੀ ਸੁਤੰਤਰਤਾ ਤੁਹਾਡੀ ਹੈ।