

ਯਾਤਰਾ ਕਰਕੇ ਆਪਣੀ ਚਮਤਕਾਰੀ ਕਹਾਣੀ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਤੇ ਉਨਾਂ ਦਾ ਮਨੋਬਲ ਵਧਾਉਂਦੇ ਹਨ। ਦ ਸੀਕ੍ਰਿਟ ਵਿਚ ਮਾੱਰਿਸ ਦੀ ਪਤਨੀ ਕੈਥੀ ਗੁਡਮੈਨ ਦਾ ਜ਼ਿਕਰ ਵੀ ਹੈ ਤੇ ਉਨ੍ਹਾਂ ਨੇ ਆਤਮ-ਉਪਚਾਰ ਦਾ ਆਪਣਾ ਪ੍ਰੇਰਕ ਪ੍ਰਸੰਗ ਦੱਸਿਆ ਹੈ। ਹੋਰ ਜਾਣਕਾਰੀ ਲਈ www. themiracleman.org ਤੇ ਜਾਓ।
ਜਾੱਨ ਗ੍ਰੇ, ਪੀਐਚ.ਡੀ.

ਜਾੱਨ ਗ੍ਰੇ (John Gray) ਮੇਨ ਆਰ ਫ੍ਰਾਮ ਮਾਰਸ, ਵਿਮੇਨ ਫ੍ਰਾਮ ਵੀਨਸ ਦੇ ਲੇਖਕ ਹਨ, ਜਿਹੜੀ ਸਬੰਧਾਂ 'ਤੇ ਅਧਾਰਿਤ ਪਿਛਲੇ ਦਹਾਕੇ ਦੀ ਸਭ ਤੋਂ ਵਧੀਆ ਬੈਸਟਸੇਲਿੰਗ ਪੁਸਤਕ ਸੀ ਅਤੇ ਜਿਸ ਦੀਆਂ ਤਿੰਨ ਕਰੋੜ ਤੋਂ ਵੱਧ ਕਾਪੀਆਂ ਵਿਕੀਆਂ ਹਨ। ਉਨ੍ਹਾਂ ਨੇ ਚੌਦਾਂ ਹੋਰ ਬੈਸਟਸੇਲਰ ਪੁਸਤਕਾਂ ਲਿਖੀਆਂ ਹਨ ਤੇ ਸੈਮੀਨਾਰਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਆਪਣੇ ਗਿਆਨ ਦਾ ਫਾਇਦਾ ਦਿੱਤਾ ਹੈ। ਉਨ੍ਹਾਂ ਦੀ ਮੁਢਲੀ ਰੁਚੀ ਪੁਰਖਾਂ ਤੇ ਔਰਤਾਂ ਨੂੰ ਉਨ੍ਹਾਂ ਦੀ ਆਪਣੀ ਭਿੰਨਤਾਵਾਂ ਨੂੰ ਸਮਝਾਉਣਾ ਹੈ, ਤਾਂ ਕਿ ਉਹ ਨਿਜੀ ਤੇ ਪੇਸਾਵਰ ਸੰਬੰਧਾਂ 'ਚ ਇਕ-ਦੂਜੇ ਦਾ ਸਨਮਾਨ ਤੇ ਸ਼ਲਾਘਾ ਕਰ ਸਕਣ। ਉਨ੍ਹਾਂ ਦੀ ਨਵੀਂ ਪੁਸਤਕ ਦ ਮਾਰਸ ਐਂਡ ਵੀਨਸ ਡਾਇਟ ਐਂਡ ਐਕਸਰਸਾਇਜ਼ ਸੋਲਿਊਸ਼ਨ ਹੈ। ਵਾਧੂ ਜਾਣਕਾਰੀ ਲਈ www.marsvenus.com ਉੱਤੇ ਜਾਓ।
ਚਾਰਲਸ ਹਾਨੇਲ (1866-1949)

ਚਾਰਲਸ ਹਾਨੇਲ (Charles Hannel) ਇਕ ਸਫਲ ਅਮਰੀਕੀ ਪੇਸ਼ਾਵਰ ਹਨ, ਜਿਨ੍ਹਾਂ ਨੇ ਕਈ ਪੁਸਤਕਾਂ ਲਿਖੀਆਂ ਹਨ। ਇਨ੍ਹਾਂ 'ਚ ਹਾਨੇਲ ਨੇ ਆਪਣੇ ਵਿਚਾਰ ਤੇ ਤਰੀਕੇ ਦੱਸੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੇ ਜੀਵਨ ਵਿਚ ਮਹਾਨਤਾ ਹਾਸਿਲ ਕੀਤੀ। ਉਨ੍ਹਾਂ ਦੀ ਸਭ ਤੋਂ ਮਸ਼ਹੂਰ ਪੁਸਤਕ ਦ ਮਾਸਟਰ ਕੀ ਸਿਸਟਮ ਹੈ, ਜਿਹੜੀ ਮਹਾਨਤਾ ਦੇ ਚੌਵੀਂ ਸਪਤਾਹਿਕ ਸ਼ਬਦ ਦੱਸਦੀ ਹੈ। ਇਹ ਪੁਸਤਕ ਅੱਜ ਵੀ ਉਨੀ ਹੀ ਹਰਮਨਪਿਆਰੀ ਹੈ, ਜਿੰਨੀ 1912 'ਚ ਪਹਿਲੀ ਵਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੀ।