ਨਿਯਮ ਤੁਰੰਤ ਉਸੇ ਵਰਗੇ ਦੂਜੇ ਵਿਚਾਰ ਤੁਹਾਡੇ ਵੱਲ ਲਿਆਉਣ ਲੱਗਦਾ ਹੈ। ਕੁੱਝ ਮਿੰਟਾਂ 'ਚ ਹੀ ਤੁਹਾਡੇ ਦਿਮਾਗ ਵਿਚ ਇੰਨੇ ਸਾਰੇ ਭੈੜੇ ਵਿਚਾਰ ਭਰ ਜਾਣਗੇ ਕਿ ਸਥਿਤੀ ਪਹਿਲਾਂ ਤੋਂ ਜਿਆਦਾ ਮਾੜੀ ਦਿਖਣ ਲੱਗੇਗੀ। ਤੁਸੀਂ ਇਸ ਬਾਰੇ ਜਿੰਨਾ ਜਿਆਦਾ ਸੋਚੋਗੇ, ਉਨੇ ਹੀ ਜਿਆਦਾ ਪਰੇਸ਼ਾਨ ਹੋਵੋਗੇ।
ਹੋ ਸਕਦਾ ਹੈ, ਤੁਹਾਨੂੰ ਸਮਾਨ ਵਿਚਾਰਾਂ ਨੂੰ ਆਕਰਸ਼ਿਤ ਕਰਣ ਦਾ ਹੇਠਾਂ ਦਿੱਤਾ ਅਨੁਭਵ ਵੀ ਹੋਇਆ ਹੋਵੇ। ਹੋ ਸਕਦਾ ਹੈ, ਕੋਈ ਗਾਣਾ ਸੁਣਨ ਤੋਂ ਬਾਅਦ ਤੁਸੀਂ ਉਸ ਨੂੰ ਆਪਣੇ ਦਿਮਾਗ ਤੋਂ ਬਾਹਰ ਨਹੀਂ ਕੱਢ ਪਾਏ ਹੋਵੋ। ਉਹ ਗਾਣਾ ਤੁਹਾਡੇ ਦਿਮਾਗ 'ਚ ਵਾਰ-ਵਾਰ ਵੱਜਦਾ ਰਿਹਾ ਹੋਵੇ। ਹੋ ਸਕਦਾ ਹੈ ਤੁਹਾਨੂੰ ਪਤਾ ਵੀ ਨਾ ਹੋਵੇ, ਲੇਕਿਨ ਉਹ ਗਾਣਾ ਸੁਣਨ ਵੇਲੇ ਤੁਸੀਂ ਆਪਣਾ ਸਾਰਾ ਧਿਆਨ ਉਸ ਉੱਤੇ ਕੇਂਦ੍ਰਿਤ ਕਰ ਲਿਆ ਸੀ। ਇਸ ਤਰ੍ਹਾਂ ਕਰਕੇ ਤੁਸੀਂ ਉਸ ਗਾਣੇ ਦੇ ਵਿਚਾਰ ਵਰਗੇ ਹੋਰ ਵਿਚਾਰਾਂ ਨੂੰ ਸਸ਼ਕਤ ਤੌਰ ਤੇ ਆਕਰਸ਼ਿਤ ਕਰ ਰਹੇ ਸੀ, ਇਸਲਈ ਆਕਰਸ਼ਨ ਦਾ ਨਿਯਮ ਸਕ੍ਰਿਅ ਹੋ ਗਿਆ ਅਤੇ ਉਸ ਨੇ ਉਸ ਗਾਣੇ ਦੇ ਵਿਚਾਰ ਨਾਲ ਮਿਲਦੇ-ਜੁਲਦੇ ਵਿਚਾਰਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰ ਦਿਤਾ।
ਜਾੱਨ ਅਸਾਰਾਫ਼
ਬਤੌਰ ਇਨਸਾਨ ਸਾਡਾ ਕੰਮ ਆਪਣੇ ਦਿਮਾਗ 'ਚ ਇਹੋ ਜਿਹੇ ਵਿਚਾਰ ਰੱਖਣਾ ਹੈ, ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ। ਸਾਨੂੰ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਇੰਜ ਕਰਕੇ ਅਸੀਂ ਬ੍ਰਹਿਮੰਡ ਦੇ ਮਹਾਨਤਮ ਨਿਯਮਾਂ 'ਚੋਂ ਇਕ ਨੂੰ ਸਕ੍ਰਿਅ ਕਰ ਦਿੰਦੇ ਹਾਂ, ਜਿਹੜਾ ਕਿ ਆਕਰਸ਼ਨ ਦਾ ਨਿਯਮ ਹੈ। ਤੁਸੀਂ ਜਿਸ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ, ਉਹ ਬਣ ਜਾਂਦੇ ਹੋ। ਤੁਸੀਂ ਜਿਸ ਵਸਤੂ ਜਾਂ ਵਿਅਕਤੀ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ, ਉਸ ਨੂੰ ਆਪਣੇ ਵੱਲ ਆਕਰਸ਼ਿਤ ਵੀ ਕਰਦੇ ਹੋ।
ਤੁਹਾਡਾ ਵਰਤਮਾਨ ਜੀਵਨ ਤੁਹਾਡੇ ਪੁਰਾਣੇ ਵਿਚਾਰਾਂ ਦਾ ਪਰਛਾਵਾਂ ਹੈ। ਇਸ 'ਚ ਤੁਹਾਡੇ ਕੋਲ ਮੌਜੂਦ ਸਾਰੀਆਂ ਚੰਗੀਆਂ ਚੀਜ਼ਾਂ ਸ਼ਾਮਿਲ ਹਨ ਅਤੇ ਉਹ ਚੀਜ਼ਾਂ ਵੀ, ਜਿਹੜੀਆਂ ਸ਼ਾਇਦ ਉੱਨੀਆਂ ਚੰਗੀਆਂ ਨਹੀਂ ਸਨ। ਚੂੰਕਿ ਤੁਸੀਂ ਆਪਣੇ ਵੱਲ ਉਸ ਨੂੰ ਆਕਰਸ਼ਿਤ ਕਰਦੇ ਹੋ, ਜਿਸ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਸੋਚਦੇ ਹੋ, ਇਸਲਈ ਇਹ ਆਸਾਨੀ ਨਾਲ ਪਤਾ ਚਲ ਸਕਦਾ ਹੈ ਕਿ ਜੀਵਨ ਦੇ ਹਰ ਖੇਤਰ