Back ArrowLogo
Info
Profile

ਲੀਸਾ ਨਿਕੋਲਸ

Page Image

ਲੀਸਾ ਨਿਕੋਲਸ (Lisa Nichols) ਨਿੱਜੀ ਸਸ਼ਕਤੀਕਰਣ ਦੀ ਪ੍ਰਬਲ ਸਮਰਥਕ ਹਨ। ਉਹ ਮੋਟੀਵੇਟਿੰਗ ਦ ਮਾਸੇਸ ਅਤੇ ਮੋਟੀਵੇਟਿੰਗ ਦ ਟੀਨ ਸਪਿਰਿਟ ਦੀ ਬਾਨੀ ਤੇ ਸੀਈਓ ਹਨ। ਇਹ ਦੋ ਵਿਆਪਕ ਯੋਗਤਾ ਪ੍ਰੋਗਰਾਮ ਕਿਸ਼ੋਰਾਂ, ਔਰਤਾਂ ਤੇ ਉਧਮੀਆਂ ਦੇ ਜੀਵਨ 'ਚ ਡੂੰਘਾ ਪਰਿਵਰਤਨ ਕਰਣ ਲਈ ਸਮਰਪਿਤ ਹੈ। ਇਸ ਤੋਂ ਇਲਾਵਾ ਉਹ ਸਿੱਖਿਆ ਜਗਤ, ਕੰਪਨੀਆਂ, ਸਸ਼ਕਤੀਕਰਣ ਸੰਗਠਨਾਂ ਤੇ ਆਸਥਾ-ਅਧਾਰਿਤ ਪ੍ਰੋਗਰਾਮਾਂ 'ਚ ਵੀ ਆਪਣੀਆਂ ਸੇਵਾਵਾਂ ਦਿੰਦੇ ਹਨ। ਲੀਸਾ ਵਿਸ਼ਵ ਪ੍ਰਸਿੱਧ ਬੈਸਟਸੇਲਿੰਗ ਚਿਕਨ ਸੂਪ ਸੀਰੀਜ਼ ਦੀ ਪੁਸਤਕ ਚਿਕਨ ਸੂਪ ਫ਼ਾਰ ਅਫ੍ਰੀਕਨ ਅਮੇਰੀਕਨ ਸੋਲ ਦੀ ਸਹਿ-ਲੇਖਿਕਾ ਵੀ ਹਨ। ਉਨ੍ਹਾਂ ਦੀ ਵੈੱਬਸਾਈਟ www.lisa-nichols.com ਹੈ।

 

ਬਾੱਬ ਪ੍ਰਾੱਕਟਰ

Page Image

ਬਾੱਬ ਪ੍ਰਾੱਕਟਰ (Bob Proctor) ਦਾ ਗਿਆਨ ਮਹਾਨ ਸਿੱਖਿਅਕਾਂ ਦੀ ਲੜੀ 'ਚੋਂ ਹੁੰਦਾ ਹੋਇਆ ਉਨ੍ਹਾਂ ਤੱਕ ਪਹੁੰਚਿਆ। ਇਹ ਏਂਡਰਿਯੂ ਕਾਰਨੇਗੀ ਤੋਂ ਸ਼ੁਰੂ ਹੋਇਆ, ਜਿਨ੍ਹਾਂ ਨੇ ਆਪਣਾ ਗਿਆਨ ਨੇਪੋਲੀਅਨ ਹਿਲ ਨੂੰ ਸੌਂਪਿਆ। ਹਿਲ ਨੇ ਇਸ ਨੂੰ ਅਰਲ ਨਾਇਟਿੰਗੇਲ ਤੱਕ ਪਹੁੰਚਾਇਆ। ਅਰਲ ਨਾਇਟਿੰਗੇਲ ਨੇ ਗਿਆਨ ਦੀ ਮਸ਼ਾਲ ਬਾੱਬ ਪ੍ਰਾੱਕਟਰ ਨੂੰ ਸੌਂਪ ਦਿਤੀ। ਬਾੱਬ ਚਾਲ੍ਹੀ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਮਾਨਸਿਕ ਸਮਰੱਥਾ ਦੇ ਖੇਤਰ 'ਚ ਕੰਮ ਕਰ ਰਹੇ ਹਨ। ਉਹ ਰਹੱਸ ਸਿਖਾਉਣ ਲਈ ਸਾਰੀ ਦੁਨੀਆ ਦੀ ਯਾਤਰਾ ਕਰਦੇ ਹਨ ਤੇ ਆਕਰਸ਼ਣ ਦੇ ਨਿਯਮ ਰਾਹੀਂ ਸਮਰਿੱਧ ਜੀਵਨ ਜੀਉਣ 'ਚ ਕੰਪਨੀਆਂ ਤੇ ਵਿਅਕਤੀਆਂ ਦੀ ਮਦਦ ਕਰਦੇ ਹਨ। ਉਹ ਅੰਤਰਰਾਸ਼ਟ੍ਰੀ ਬੈਸਟਸੈਲਰ ਯੂ ਵੇਯਰ ਬਾੱਰਨ ਰਿਚ ਦੇ ਲੇਖਕ ਹਨ। ਬਾੱਬ ਬਾਰੇ ਹੋਰ ਜਾਣਕਾਰੀ ਲਈ  www.bobproctor.com ਤੇ ਜਾਓ।

192 / 197
Previous
Next