ਤੁਹਾਡੇ ਜੀਵਨ ਤੇ ਸੰਸਾਰ ਦੀ ਰਚਨਾ ਕਰਦਾ ਹੈ। ਤੁਹਾਡੇ ਵੱਲੋਂ ਪ੍ਰਸਾਰਿਤ ਫ੍ਰੀਕਊਂਸੀ ਸ਼ਹਿਰਾਂ, ਦੇਸ਼ਾਂ, ਸੰਸਾਰ ਦੇ ਪਾਰ ਪਹੁੰਚ ਜਾਂਦੀ ਹੈ। ਉਹ ਸਾਰੇ ਬ੍ਰਹਿਮੰਡ ਵਿਚ ਗੂੰਜਣ ਲੱਗਦੀ ਹੈ। ਅਤੇ ਉਸ ਫ੍ਰੀਕਊਂਸੀ ਨੂੰ ਤੁਸੀਂ ਆਪਣੇ ਵਿਚਾਰਾਂ ਨਾਲ ਹੀ ਪ੍ਰਸਾਰਿਤ ਕਰ ਰਹੇ ਹੋ।
ਤੁਹਾਡੇ ਵਿਚਾਰਾਂ ਦੇ ਪ੍ਰਸਾਰਣ ਨਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ, ਉਹ ਤੁਹਾਡੇ ਲਿਵਿੰਗ ਰੂਮ ਦੇ ਟੈਲੀਵਿਜ਼ਨ ਸਕ੍ਰੀਨ 'ਤੇ ਨਹੀਂ ਦਿਖਦੀਆਂ। ਉਹ ਤਸਵੀਰਾਂ ਤਾਂ ਤੁਹਾਡੇ ਜੀਵਨ 'ਚ ਦਿਖਦੀਆਂ ਹਨ! ਤੁਹਾਡੇ ਵਿਚਾਰ ਫ੍ਰੀਕਊਂਸੀ ਸੈਟ ਕਰਦੇ ਹਨ, ਉਸ ਫ੍ਰੀਕਊਂਸੀ 'ਤੇ ਮੌਜੂਦ ਸਮਾਨ ਚੀਜਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਫਿਰ ਤੁਹਾਡੇ ਵਿਚਾਰਾਂ ਨੂੰ ਜੀਵਨ ਦੀਆਂ ਤਸਵੀਰਾਂ ਦੇ ਤੌਰ ਤੇ ਤੁਹਾਡੇ ਵੱਲ ਪ੍ਰਸਾਰਿਤ ਕਰ ਦਿੰਦੇ ਹਨ। ਜੇਕਰ ਤੁਸੀਂ ਆਪਣੇ ਜੀਵਨ ਦੀ ਕਿਸੇ ਵੀ ਚੀਜ਼ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਡੇ ਵਿਚਾਰ ਬਦਲ ਕੇ ਚੈਨਲ ਅਤੇ ਫ੍ਰੀਕਊਂਸੀ ਬਦਲ ਦਿਓ।
"ਮਾਨਸਿਕ ਸ਼ਕਤੀਆਂ ਦੀ ਥਿੜਕਣ ਬ੍ਰਹਿਮੰਡ 'ਚ ਸਭ ਤੋਂ ਵਧੀਆਂ ਤੇ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ।"
ਚਾਰਲਸ ਹਾਨੇਲ
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਸਮਰਿੱਧ ਜੀਵਨ ਜਿਊਣ ਦੀ ਕਲਪਨਾ ਕਰੋਗੇ, ਤਾਂ ਤੁਸੀਂ ਇਸ ਨੂੰ ਆਕਰਸ਼ਿਤ ਕਰ ਲਵੋਗੇ। ਇਹ ਸਿਧਾਂਤ ਹਰ ਵਾਰ, ਹਰ ਇਨਸਾਨ ਦੇ ਮਾਮਲੇ 'ਚ ਕੰਮ ਕਰਦਾ ਹੈ।
ਜਦੋਂ ਤੁਸੀਂ ਆਪਣੇ ਸਮਰਿੱਧ ਜੀਵਨ ਦੀ ਕਲਪਨਾ ਕਰਦੇ ਹੋ, ਤਾਂ ਤੁਸੀਂ ਆਕਰਸ਼ਨ ਦੇ ਨਿਯਮ ਦੁਆਰਾ ਪ੍ਰਬਲ ਤੇ ਸਚੇਤਨ ਤੌਰ ਤੇ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੁੰਦੇ ਹੋ। ਇਹ ਕੰਮ ਇੰਨਾ ਹੀ ਸੌਖਾ ਹੈ। ਲੇਕਿਨ ਫਿਰ ਸਭ ਤੋਂ ਸਪਸ਼ਟ ਸਵਾਲ ਆਉਂਦਾ ਹੈ, "ਹਰ ਵਿਅਕਤੀ ਆਪਣੇ ਸੁਫਨਿਆਂ ਦੀ ਜ਼ਿੰਦਗੀ ਕਿਉਂ ਨਹੀਂ ਜੀ ਰਿਹਾ ਹੈ?"