Back ArrowLogo
Info
Profile

"ਮੈਂ ਇੰਨੇ ਭਾਰੀ ਕਰਜ਼ ਤੋਂ ਬੁਰਾ ਮਹਿਸੂਸ ਕਰ ਰਿਹਾ ਹਾਂ।" ਤੁਸੀਂ ਆਪਣੇ-ਆਪ ਨੂੰ ਇਹ ਗਲ ਦ੍ਰਿੜ੍ਹਤਾ ਨਾਲ ਕਹਿ ਰਹੇ ਹੋ। ਤੁਸੀਂ ਇਸ ਨੂੰ ਆਪਣੀ ਹੋਂਦ ਦੇ ਹਰ ਪੱਧਰ 'ਤੇ ਮਹਿਸੂਸ ਕਰ ਰਹੇ ਹੋ। ਨਤੀਜਾ : ਤੁਹਾਨੂੰ ਇਹੀ ਚੀਜ਼ ਹੋਰ ਜਿਆਦਾ ਮਿਲੇਗੀ ।

ਆਕਰਸ਼ਨ ਦਾ ਨਿਯਮ ਕੁਦਰਤੀ ਨਿਯਮ ਹੈ। ਇਹ ਨਿਰਪੱਖ ਹੈ ਤੇ ਚੰਗੀਆਂ ਜਾਂ ਮਾੜੀਆਂ ਚੀਜ਼ਾਂ ਵਿਚ ਫਰਕ ਨਹੀਂ ਕਰਦਾ। ਇਹ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਸਾਕਾਰ ਕਰ ਦਿੰਦਾ ਹੈ। ਤੁਸੀਂ ਜਿਸ ਬਾਰੇ ਵੀ ਸੋਚਦੇ ਹੋ, ਆਕਰਸ਼ਨ  ਦਾ ਨਿਯਮ ਤੁਹਾਨੂੰ ਉਹੀ ਦਿੰਦਾ ਹੈ।

 

ਲੀਸਾ ਨਿਕੋਲਸ

ਲੇਖਿਕਾ ਅਤੇ ਵਿਅਕਤੀਗਤ ਸਸ਼ਕਤੀਕਰਣ ਵਿਸ਼ੇਸ਼ਗ

ਆਕਰਸ਼ਨ ਦਾ ਨਿਯਮ ਸਚਮੁਚ ਆਗਿਆਕਾਰੀ ਹੈ। ਜਦੋਂ ਤੁਸੀਂ ਆਪਣੀ ਮਨਚਾਹੀ ਚੀਜ਼ਾਂ ਬਾਰੇ ਸੋਚਦੇ ਹੋ ਤੇ ਪੂਰੇ ਇਰਾਦੇ ਨਾਲ ਉਸ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਆਕਰਸ਼ਨ ਤੁਹਾਨੂੰ ਤੁਹਾਡੀ ਮਨਚਾਹੀ ਚੀਜ ਦੇਵੇਗਾ - ਹਰ ਵਾਰ। ਜਦੋਂ ਤੁਸੀਂ ਉਨ੍ਹਾਂ ਚੀਜਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ ਹੋ - "ਮੈਂ ਦੇਰੀ ਨਾਲ ਨਹੀਂ ਪੁੱਜਣਾ ਚਾਹੁੰਦਾ, ਮੈਂ ਦੇਰੀ ਨਾਲ ਨਹੀਂ ਪਹੁੰਚਣਾ ਚਾਹੁੰਦਾ" - ਤਾਂ ਆਕਰਸ਼ਨ ਦੇ ਨਿਯਮ ਨੂੰ ਇਹ ਸੁਣਾਈ ਨਹੀਂ ਦਿੰਦਾ ਕਿ ਤੁਸੀਂ ਇਸ ਨੂੰ ਨਹੀਂ ਚਾਹੁੰਦੇ ਹੋ। ਉਹ ਤਾਂ ਬਸ ਉਹਨਾਂ ਚੀਜ਼ਾਂ ਨੂੰ ਪ੍ਰਗਟ ਕਰ ਦਿੰਦਾ ਹੈ, ਜਿਹਨਾਂ ਬਾਰੇ ਤੁਸੀਂ ਸੋਚ ਰਹੇ ਹੋ। ਇਸਲਈ ਇੰਜ ਵਾਰ-ਵਾਰ ਤੇ ਹਰ ਵਾਰ ਹੁੰਦਾ ਹੈ। ਆਕਰਸ਼ਨ  ਦਾ ਨਿਯਮ ਇੱਛਾ ਜਾਂ ਅਨਿੱਛਾ 'ਚ ਅੰਤਰ ਨਹੀਂ ਕਰਦਾ ਹੈ। ਜਦੋਂ ਤੁਸੀਂ ਕਿਸੇ ਚੀਜ਼ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਭਾਵੇਂ ਉਹ ਜਿਹੜੀ ਵੀ ਹੋਵੇ, ਤਾਂ ਤੁਸੀਂ ਦਰਅਸਲ ਉਸ ਨੂੰ ਆਪਣੇ ਜੀਵਨ 'ਚ ਸਾਕਾਰ ਕਰ ਰਹੇ ਹੋ।

ਜਦੋਂ ਤੁਸੀਂ ਆਪਣੀ ਕਿਸੇ ਮਨਚਾਹੀ ਚੀਜ਼ 'ਤੇ ਆਪਣੇ ਵਿਚਾਰ ਕੇਂਦ੍ਰਿਤ ਕਰਦੇ ਹੋ ਅਤੇ ਇਕਾਗਰਤਾ ਬਣਾਏ ਰੱਖਦੇ ਹੋ, ਤਾਂ ਤੁਸੀਂ ਉਸ ਪਲ ਸ੍ਰਿਸ਼ਟੀ ਦੀ ਸਭ ਤੋਂ ਪ੍ਰਬਲ ਸ਼ਕਤੀ ਤੋਂ ਆਪਣੀ ਮਨਚਾਹੀ ਚੀਜ਼ ਨੂੰ ਬੁਲਾਵਾ ਦੇ ਰਹੇ ਹੋ। ਆਕਰਸ਼ਨ ਦਾ ਨਿਯਮ "ਨਹੀਂ" ਜਾਂ "ਨਹੀਂ ਚਾਹੁੰਦਾ" ਜਾਂ ਕਿਸੇ ਵੀ ਤਰ੍ਹਾਂ

24 / 197
Previous
Next