

ਚਾਹੇ ਤੁਹਾਨੂੰ ਇਸਦਾ ਅਹਿਸਾਸ ਹੋਵੇ ਜਾਂ ਨਾ ਹੋਵੇ, ਅਸੀਂ ਜਿਆਦਾਤਰ ਸਮਾਂ ਸੋਚਦੇ ਰਹਿੰਦੇ ਹਾਂ। ਜਦੋਂ ਤੁਸੀਂ ਕਿਸੇ ਨੂੰ ਬੋਲਦੇ ਜਾਂ ਸੁਣਦੇ ਹੋ, ਤਾਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਅਖਬਾਰ ਪੜ੍ਹਦੇ ਜਾਂ ਟੈਲੀਵਿਜ਼ਨ ਦੇਖਦੇ ਹੋ, ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਅਤੀਤ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋ, ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਭਵਿਖ ਬਾਰੇ ਵਿਚਾਰ ਕਰਦੇ ਹੋ ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਕਾਰ ਚਲਾਉਂਦੇ ਹੋ, ਤਾਂ ਸੋਚ ਰਹੇ ਹੁੰਦੇ ਹੋ। ਸਾਡੇ ਤੋਂ ਜ਼ਿਆਦਾਤਰ ਲੋਕਾਂ ਦਾ ਸੋਚਣਾ ਉਦੋਂ ਬੰਦ ਹੁੰਦਾ ਹੈ, ਜਦੋਂ ਅਸੀਂ ਸੌਂ ਜਾਂਦੇ ਹਾਂ। ਬਹਰਰਾਲ, ਨੀਂਦਰ 'ਚ ਵੀ ਆਕਰਸ਼ਨ ਦੀਆਂ ਸ਼ਕਤੀਆਂ ਸੌਣ ਤੋਂ ਪਹਿਲਾਂ ਦੇ ਸਾਡੇ ਆਖਰੀ ਵਿਚਾਰਾਂ 'ਤੇ ਕੰਮ ਕਰਦੀਆਂ ਹਨ। ਇਸਲਈ ਸੌਣ ਤੋਂ ਪਹਿਲਾਂ ਚੰਗੇ ਵਿਚਾਰ ਸੋਚੋ।
ਮਾਇਕਲ ਬਰਨਾਰਡ ਬੇਕਵਿਥ
ਸਿਰਜਨਾ ਹਮੇਸ਼ਾ ਹੋ ਰਹੀ ਹੈ। ਜਦੋਂ ਵੀ ਕਿਸੇ ਵਿਅਕਤੀ ਦੇ ਮਨ ਵਿਚ ਕੋਈ ਵਿਚਾਰ ਆਉਂਦਾ ਹੈ ਜਾਂ ਉਸਦੇ ਕੋਲ ਸੋਚਣ ਦਾ ਸਦੀਵੀ ਨਜ਼ਰੀਆ ਹੁੰਦਾ ਹੈ, ਤਾਂ ਉਹ ਸਿਰਜਨਾ ਕਰ ਰਿਹਾ ਹੈ। ਉਨ੍ਹਾਂ ਵਿਚਾਰਾਂ ਨਾਲ ਕੋਈ ਚੀਜ਼ ਪ੍ਰਗਟ ਹੋਣ ਵਾਲੀ ਹੈ।
ਤੁਸੀਂ ਇਸ ਵੇਲੇ ਜੋ ਸੋਚ ਰਹੇ ਹੋ ਉਸ ਨਾਲ ਤੁਸੀਂ ਆਪਣੇ ਭਾਵੀ ਜੀਵਨ ਦੀ ਰਚਨਾ ਕਰ ਰਹੇ ਹੋ। ਤੁਸੀਂ ਆਪਣੇ ਵਿਚਾਰਾਂ ਨਾਲ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੋ। ਚੂੰਕਿ ਤੁਸੀਂ ਹਮੇਸਾ ਸੋਚ ਰਹੇ ਹੋ, ਇਸਲਈ ਤੁਸੀਂ ਸਦਾ ਨਿਰਮਾਣ ਕਰ ਰਹੇ ਹੋ। ਤੁਸੀਂ ਜਿਸਦੇ ਬਾਰੇ ਸਭ ਤੋਂ ਜਿਆਦਾ ਸੋਚਦੇ ਹੋ ਜਾਂ ਜਿਸ 'ਤੇ ਸਭ ਤੋਂ ਜ਼ਿਆਦਾ ਧਿਆਨ ਕੇਂਦ੍ਰਿਤ ਕਰਦੇ ਹੋ, ਉਹੀ ਤੁਹਾਡੇ ਜੀਵਨ ਵਿਚ ਪ੍ਰਗਟ ਹੋਵੇਗਾ।
ਪ੍ਰਕਿਰਤੀ ਦੇ ਸਾਰੇ ਨਿਯਮਾਂ ਵਾਂਗ ਹੀ ਇਹ ਨਿਯਮ ਵੀ ਬਿਲਕੁਲ ਅਚੂਕ ਹੈ। ਤੁਸੀਂ ਆਪਣੇ ਜੀਵਨ ਦੀ ਰਚਨਾ ਕਰਦੇ ਹੋ। ਤੁਸੀਂ ਜੋ ਬੀਜਿਆ ਹੈ ਉਹੀ ਕੱਟੋਗੇ! ਤੁਹਾਡੇ ਵਿਚਾਰ ਬੀਜ ਹਨ ਅਤੇ ਤੁਸੀਂ ਜਿਹੜੀ ਫਸਲ ਕੱਟੋਗੇ, ਉਹ ਤੁਹਾਡੇ ਬੀਜੇ ਬੀਜਾਂ 'ਤੇ ਨਿਰਭਰ ਕਰੇਗੀ।
ਜੇਕਰ ਤੁਸੀਂ ਸ਼ਿਕਾਇਤ ਕਰ ਰਹੇ ਹੋ, ਤਾਂ ਆਕਰਸ਼ਨ ਦਾ ਨਿਯਮ ਪ੍ਰਬਲਤਾ ਨਾਲ ਕੰਮ ਕਰਕੇ ਤੁਹਾਡੇ