

ਸੱਚਾਈ ਤਾਂ ਇਹ ਹੈ ਕਿ ਤੁਹਾਡੇ ਜੀਵਨ 'ਚ ਕੋਈ ਨਕਾਰਾਤਮਕ ਚੀਜ਼ ਲਿਆਉਣ ਲਈ ਬਹੁਤੇ ਨਕਰਾਤਮਕ ਵਿਚਾਰ ਅਤੇ ਲਗਾਤਾਰ ਨਕਾਰਾਤਮਕ ਸੋਚ ਦੀ ਲੋੜ ਹੁੰਦੀ ਹੈ। ਬਹਰਹਾਲ, ਜੇਕਰ ਤੁਸੀਂ ਲੰਮੇ ਸਮੇਂ ਤਕ ਨਕਾਰਾਤਮਕ ਵਿਚਾਰ ਸੋਚਦੇ ਰਹੋਗੇ ਤਾਂ ਉਹ ਤੁਹਾਡੇ ਜੀਵਨ `ਚ ਪ੍ਰਗਟ ਹੋ ਜਾਣਗੇ। ਜੇਕਰ ਤੁਸੀਂ ਨਕਾਰਾਤਮਕ ਵਿਚਾਰਾਂ ਬਾਰੇ ਚਿੰਤਾ ਕਰੋਗੇ, ਤਾਂ ਤੁਸੀਂ ਆਪਣੇ ਨਕਾਰਾਤਮਕ ਵਿਚਾਰਾਂ ਬਾਰੇ ਹੋਰ ਜਿਆਦਾ ਚਿੰਤਾਵਾਂ ਨੂੰ ਆਕਰਸ਼ਿਤ ਕਰੋਗੇ ਅਤੇ ਉਨ੍ਹਾਂ ਨੂੰ ਕਈ ਗੁਣਾਂ ਵਧਾ ਲਵੋਗੇ। ਇਸੇ ਵੇਲੇ ਫੈਸਲਾ ਕਰੋ ਕਿ ਤੁਸੀਂ ਸਿਰਫ ਚੰਗੇ ਵਿਚਾਰ ਹੀ ਸੋਚੋਗੇ। ਇਸੇ ਵਕਤ ਬ੍ਰਹਿਮੰਡ ਦੇ ਸਾਮ੍ਹਣੇ ਐਲਾਨ ਕਰੋ ਕਿ ਤੁਹਾਡੇ ਸਾਰੇ ਚੰਗੇ ਵਿਚਾਰ ਸ਼ਕਤੀਸ਼ਾਲੀ ਹਨ ਅਤੇ ਸਾਰੇ ਨਕਾਰਾਤਮਕ ਵਿਚਾਰ ਕਮਜ਼ੋਰ।
ਲੀਸਾ ਨਿਕੋਲਸ
ਰੱਬ ਦਾ ਸ਼ੁਕਰ ਹੈ ਕਿ ਵਿਚਾਰ ਆਉਣ ਅਤੇ ਉਨ੍ਹਾਂ ਦੇ ਸਾਕਾਰ ਹੋਣ ਵਿਚਕਾਰ ਫਾਸਲਾ ਹੁੰਦਾ ਹੈ ਤੇ ਸਮਾਂ ਲੱਗਦਾ ਹੈ। ਸ਼ੁਕਰ ਹੈ ਕਿ ਤੁਹਾਡੇ ਸਾਰੇ ਵਿਚਾਰ ਫੌਰਨ ਸੱਚ ਨਹੀਂ ਹੋ ਜਾਂਦੇ। ਜੇਕਰ ਇਸ ਤਰਾਂ ਹੁੰਦਾ, ਤਾਂ ਅਸੀਂ ਬੜੀ ਮੁਸ਼ਕਲ ਵਿਚ ਪੈ ਜਾਂਦੇ। ਸਮਾਂ ਲੱਗਣ ਤੇ ਦੇਰ ਹੋਣ ਕਾਰਣ ਤੁਹਾਨੂੰ ਫਾਇਦਾ ਹੁੰਦਾ ਹੈ। ਇਸ ਨਾਲ ਤੁਹਾਨੂੰ ਦੁਬਾਰਾ ਸਮਝਣ, ਆਪਣੀ ਮਨਚਾਹੀ ਚੀਜ਼ ਬਾਰੇ ਸੋਚਣ ਅਤੇ ਇਕ ਨਵਾਂ ਵਿਕਲਪ ਚੁਨਣ ਦਾ ਮੌਕਾ ਮਿਲਦਾ ਹੈ।
ਆਪਣੇ ਜੀਵਨ ਦਾ ਨਿਰਮਾਣ ਕਰਨ ਦੀ ਸਾਰੀ ਸ਼ਕਤੀ ਤੁਹਾਡੇ ਕੋਲ ਮੌਜੂਦ ਹੈ, ਕਿਉਂਕਿ ਇਸ ਵੇਲੇ ਤੁਸੀਂ ਇਹੀ ਸੋਚ ਰਹੇ ਹੋ। ਜੇਕਰ ਤੁਹਾਡੇ ਮਨ 'ਚ ਨਕਾਰਾਤਮਕ ਵਿਚਾਰ ਹੋਣ, ਜਿਨ੍ਹਾਂ ਦੇ ਸਾਕਾਰ ਹੋਣ ਨਾਲ ਤੁਹਾਨੂੰ ਕੋਈ ਮੁਨਾਫ਼ਾ ਨਹੀਂ ਹੋਵੇਗਾ, ਤਾਂ ਤੁਸੀਂ ਇਸੇ ਵੇਲੇ ਆਪਣੇ ਵਿਚਾਰਾਂ ਨੂੰ ਬਦਲ ਸਕਦੇ ਹੋ। ਤੁਸੀਂ ਆਪਣੇ ਪੁਰਾਣੇ ਵਿਚਾਰਾਂ ਨੂੰ ਮਿਟਾ ਕੇ ਉਨ੍ਹਾਂ ਦੀ ਥਾਂ ਚੰਗੇ ਵਿਚਾਰਾਂ ਨੂੰ ਰੱਖ ਸਕਦੇ ਹੋ। ਸਮਾਂ ਮਿਲਣ ਤੇ ਤੁਹਾਨੂੰ ਫਾਇਦਾ ਹੁੰਦਾ ਹੈ ਕਿਉਂਕਿ ਤੁਸੀਂ ਇਸ ਦੌਰਾਨ ਨਵੇਂ ਵਿਚਾਰ ਸੋਚ ਸਕਦੇ ਹੋ ਅਤੇ ਨਵੀਂ ਫ੍ਰੀਕਊਂਸੀ ਪ੍ਰੇਸ਼ਿਤ ਕਰ ਸਕਦੇ ਹੋ, ਇਸੇ ਵਕਤ!