ਰਹੱਸ ਸੰਖੇਪ
- ਆਕਰਸ਼ਨ ਦਾ ਨਿਯਮ ਜੀਵਨ ਦਾ ਮਹਾਨ ਰਹੱਸ ਹੈ।
- ਆਕਰਸ਼ਨ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜਾਂ ਸਮਾਨ ਚੀਜਾਂ ਨੂੰ ਆਕਰਸ਼ਿਤ ਕਰਦੀਆਂ ਹਨ, ਇਸਲਈ ਜਦੋਂ ਤੁਸੀਂ ਇਕ ਵਿਚਾਰ ਸੋਚਦੇ ਹੋ, ਤਾਂ ਤੁਸੀਂ ਉਸੇ ਵਰਗੇ ਹੋਰ ਵਿਚਾਰਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹੋ।
- ਵਿਚਾਰ ਚੁੰਬਕੀ ਹਨ ਤੇ ਹਰ ਵਿਚਾਰ ਦੀ ਇਕ ਫ੍ਰੀਕਊਂਸੀ ਹੁੰਦੀ ਹੈ। ਜਦੋਂ ਤੁਹਾਡੇ ਮਨ 'ਚ ਵਿਚਾਰ ਆਉਂਦੇ ਹਨ, ਤਾਂ ਉਹ ਬ੍ਰਹਿਮੰਡ ਵਿਚ ਪਹੁੰਚਦੇ ਹਨ ਤੇ ਚੁੰਬਕ ਵਾਂਗ ਉਸੇ ਫ੍ਰੀਕਊਂਸੀ ਸਰੋਤ ਤਕ ਯਾਨੀ ਤੁਹਾਡੇ ਤਕ ਵਾਪਸ ਆਉਂਦੀ ਹੈ।
- ਤੁਸੀਂ ਮਾਨਵੀ ਟ੍ਰਾਂਸਮਿਸ਼ਨ ਟਾਂਵਰ ਵਾਂਗ ਹੋ ਤੇ ਆਪਣੇ ਵਿਚਾਰਾਂ ਨਾਲ ਫ੍ਰੀਕਊਂਸੀ ਪ੍ਰਸਾਰਿਤ ਕਰ ਰਹੇ ਹੋ। ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਕੋਈ ਚੀਜ਼ ਬਦਲਣਾ ਚਾਹੁੰਦੇ ਹੋ, ਤਾਂ ਆਪਣੇ ਵਿਚਾਰ ਬਦਲ ਕੇ ਫ੍ਰੀਕਊਂਸੀ ਬਦਲ ਲਓ।
- ਤੁਹਾਡੇ ਵਰਤਮਾਨ ਵਿਚਾਰ ਤੁਹਾਡੇ ਭਾਵੀ ਜੀਵਨ ਦਾ ਨਿਰਮਾਣ ਕਰ ਰਹੇ ਹਨ। ਤੁਸੀਂ ਜਿਸ ਬਾਰੇ ਸਭ ਤੋਂ ਜਿਆਦਾ ਸੋਚਦੇ ਹੋ ਜਾਂ ਜਿਸ 'ਤੇ ਸਭ ਤੋਂ ਜਿਆਦਾ ਧਿਆਨ ਕੇਂਦ੍ਰਿਤ ਕਰਦੇ ਹੋ, ਉਹ ਤੁਹਾਡੀ ਜ਼ਿੰਦਗੀ ਵਿਚ ਪ੍ਰਗਟ ਹੋ ਜਾਵੇਗੀ।
- ਤੁਹਾਡੇ ਵਿਚਾਰ ਵਸਤੂ ਬਣ ਜਾਂਦੇ ਹਨ।
35 / 197