

ਲੀਸ਼ਾ ਨਿਕੋਲਸ
ਇਸਦਾ ਦੂਜਾ ਪਹਿਲੂ ਇਹ ਹੈ ਕਿ ਤੁਹਾਡੇ ਕੋਲ ਚੰਗੇ ਭਾਵ ਤੇ ਭਾਵਨਾਵਾਂ ਵੀ ਹਨ। ਤੁਹਾਨੂੰ ਇਨ੍ਹਾਂ ਦੇ ਆਉਣ ਦਾ ਪਤਾ ਚਲ ਜਾਂਦਾ ਹੈ, ਕਿਉਂਕਿ ਇਹਨਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਉਤਸ਼ਾਹ, ਖੁਸ਼ੀ, ਸ਼ੁਕਰਗੁਜ਼ਾਰੀ, ਪ੍ਰੇਮ। ਕਾਸ਼ ਅਸੀਂ ਹਰ ਦਿਨ ਇਹੀ ਮਹਿਸੂਸ ਕਰ ਸਕੀਏ। ਜਦੋਂ ਤੁਸੀਂ ਚੰਗੀਆਂ ਭਾਵਨਾਵਾਂ ਦਾ ਜਸ਼ਨ ਮਨਾਉਂਦੇ ਹੋ, ਤਾਂ ਤੁਸੀਂ ਆਪਣੇ ਵੱਲ ਹੋਰ ਜਿਆਦਾ ਚੰਗੀਆਂ ਭਾਵਨਾਵਾਂ ਤੇ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹੋ, ਜਿਨ੍ਹਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ।
ਬਾੱਬ ਡਾੱਯਲ
ਇਹ ਸੱਚੀ ਬਹੁਤ ਸੌਖਾ ਹੈ। "ਮੈਂ ਇਸ ਵਕਤ ਆਪਣੇ ਵੱਲ ਕਿਸ ਨੂੰ ਆਕਰਸ਼ਿਤ ਕਰ ਰਿਹਾ ਹਾਂ?" ਹੁਣ ਦੱਸੋ, ਤੁਸੀਂ ਕਿੰਝ ਮਹਿਸੂਸ ਕਰਦੇ ਹੋ? "ਮੈਂ ਚੰਗਾ ਮਹਿਸੂਸ ਕਰਦਾ ਹਾਂ।" ਬੜੀ ਵਧੀਆ ਗਲ ਹੈ, ਇੰਝ ਹੀ ਮਹਿਸੂਸ ਕਰਦੇ ਰਹੋ।
ਚੰਗਾ ਮਹਿਸੂਸ ਕਰਣ ਵੇਲੇ ਨਕਾਰਾਤਮਕ ਵਿਚਾਰ ਸੋਚਣੇ ਅਸੰਭਵ ਹਨ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ, ਤਾਂ ਇੰਝ ਇਸਲਈ ਹੈ ਕਿਉਂਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਦੇਖੋ ਤੁਸੀਂ ਜੀਵਨ 'ਚ ਜੋ ਚਾਹੋ, ਉਹ ਪਾ ਸਕਦੇ ਹੋ। ਇਸਦੀ ਕੋਈ ਹੱਦ ਨਹੀਂ ਹੈ। ਸਿਰਫ ਇਕ ਪੇਂਚ ਹੈ : ਤੁਹਾਨੂੰ ਚੰਗਾ ਮਹਿਸੂਸ ਕਰਣਾ ਹੋਵੇਗਾ। ਜ਼ਰਾ ਸੋਚੋ, ਦਰਅਸਲ ਤੁਸੀਂ ਇਹੀ ਤਾਂ ਚਾਹੁੰਦੇ ਹੋ! ਨਿਯਮ ਸਚਮੁੱਚ ਆਦਰਸ਼ ਹੈ।
ਮਾਰਸੀ ਸ਼ਿਮਾੱਫ਼
ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਹੋ ਜਿਹੇ ਭਵਿਖ ਦਾ ਨਿਰਮਾਣ ਕਰ ਰਹੇ ਹੋ, ਜਿਹੜਾ ਤੁਹਾਡੀਆਂ ਇੱਛਾਵਾਂ ਦੇ ਅਨੁਰੂਪ ਹੈ। ਜੇਕਰ ਤੁਸੀਂ ਮਾੜਾ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਹੋ ਜਿਹੇ ਭਵਿਖ ਦਾ ਨਿਰਮਾਣ ਕਰ ਰਹੇ ਹੋ, ਜਿਹੜਾ ਤੁਹਾਡੀਆਂ ਆਸਾਂ ਦੇ ਵਿਪਰੀਤ ਹੈ। ਆਕਰਸ਼ਨ ਦਾ ਨਿਯਮ ਹਰ ਦਿਨ, ਹਰ ਪਲ ਕੰਮ ਕਰ ਰਿਹਾ ਹੈ। ਅਸੀਂ ਜੋ ਕੁੱਝ ਵੀ ਸੋਚਦੇ ਅਤੇ ਮਹਿਸੂਸ ਕਰਦੇ ਹਾਂ, ਉਹ ਸਾਡੇ ਭਵਿਖ ਦਾ ਨਿਰਮਾਣ ਕਰਦਾ ਹੈ। ਜੇਕਰ ਤੁਸੀਂ ਫਿਕਰਮੰਦ ਜਾਂ ਡਰੇ ਹੋਏ ਹੋ, ਤਾਂ ਤੁਸੀਂ ਆਪਣੇ ਜੀਵਨ' ਚ ਇਹੋ ਜਿਹੀਆਂ ਘਟਨਾਵਾਂ ਨੂੰ ਸੱਦਾ ਦੇ ਰਹੇ ਹੋ, ਜਿਹੜੀਆਂ ਤੁਹਾਨੂੰ ਚਿੰਤਤ ਜਾਂ ਡਰਾਉਣ ।