

"ਤੁਸੀਂ ਰਾਹ 'ਚ ਚੱਲਦੇ-ਚੱਲਦੇ ਆਪਣੇ ਬ੍ਰਹਿਮੰਡ ਦਾ ਨਿਰਮਾਣ ਆਪ ਕਰਦੇ ਹੋ।"
ਵਿੰਸਟਨ ਚਰਚਿਲ
ਡਾੱ. ਜੋ ਵਿਟਾਲ
ਚੰਗਾ ਮਹਿਸੂਸ ਕਰਣਾ ਸਚਮੁੱਚ ਮਹੱਤਵਪੂਰਨ ਹੈ, ਕਿਉਂਕਿ ਇਹ ਚੰਗੀ ਭਾਵਨਾ ਬ੍ਰਹਿਮੰਡ 'ਚ ਸੰਕੇਤਾਂ ਵਾਂਗ ਹੋ ਜਾਂਦੀ ਹੈ ਅਤੇ ਤੁਹਾਡੇ ਵੱਲ ਉਸੇ ਵਰਗੀ ਜ਼ਿਆਦਾ ਚੀਜ਼ਾਂ ਨੂੰ ਆਕਰਸ਼ਤ ਕਰਣ ਲੱਗਦੀ ਹੈ। ਇਸਲਈ ਤੁਸੀਂ ਜਿੰਨਾ ਜ਼ਿਆਦਾ ਚੰਗਾ ਮਹਿਸੂਸ ਕਰੋਗੇ, ਤੁਹਾਡੇ ਵੱਲ ਉਂਨੀ ਹੀ ਜਿਆਦਾ ਚੰਗੀਆਂ ਚੀਜਾਂ ਆਕਰਸ਼ਿਤ ਹੋਣਗੀਆਂ, ਜਿਹੜੀਆਂ ਤੁਹਾਨੂੰ ਚੰਗਾ ਮਹਿਸੂਸ ਕਰਾਣਗੀਆਂ ਤੇ ਲਗਾਤਾਰ ਜਿਆਦਾ ਉੱਪਰ ਪਹੁੰਚਾਣਗੀਆਂ।
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਨਿਰਾਸ਼ਾ ਮਹਿਸੂਸ ਕਰ ਰਹੇ ਹੋ, ਤਾਂ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇਸੇ ਘੜੀ ਨੂੰ ਬਦਲ ਸਕਦੇ ਹੋ? ਵਧੀਆ ਜਿਹਾ ਗੀਤ ਲਾ ਲਓ ਜਾਂ ਗਾਉਣ ਲੱਗੋ - ਇਸ ਨਾਲ ਤੁਹਾਡੇ ਭਾਵ ਬਦਲ ਜਾਣਗੇ। ਜਾਂ ਕਿਸੇ ਸੋਹਣੀ ਚੀਜ ਬਾਰੇ ਸੋਚੋ। ਬੱਚੇ ਜਾਂ ਕਿਸੇ ਇਹੋ ਜਿਹੇ ਵਿਅਕਤੀ ਬਾਰੇ ਸੋਚੋ, ਜਿਸ ਨਾਲ ਤੁਸੀਂ ਸੱਚਾ ਪਿਆਰ ਕਰਦੇ ਹੋ ਅਤੇ ਉਸੇ 'ਤੇ ਧਿਆਨ ਕੇਂਦ੍ਰਿਤ ਰੱਖੋ। ਉਸ ਵਿਚਾਰ ਨੂੰ ਸੱਚੀ ਹੀ ਆਪਣੇ ਦਿਮਾਗ 'ਚ ਰੱਖ ਲਓ। ਉਸ ਵਿਚਾਰ ਨੂੰ ਛੱਡ ਕੇ ਕਿਸੇ ਦੂਜੀ ਚੀਜ ਨੂੰ ਦਿਮਾਗ 'ਚ ਆਉਣ ਹੀ ਨਾ ਦਿਓ। ਮੈਂ ਗਾਰੰਟੀ ਦਿੰਦਾ ਹਾਂ ਕਿ ਤੁਸੀਂ ਵਧੀਆ ਮਹਿਸੂਸ ਕਰਣ ਲੱਗੋਗੇ।
ਆਪਣੇ ਕੋਲ ਕੁਝ ਹੱਟਵੇਂ-ਭਾਵਾਂ ਦੀ ਸੂਚੀ ਤਿਆਰ ਰੱਖੋ। ਹੱਟਵੇਂ-ਭਾਵਾਂ ਤੋਂ ਮੇਰਾ ਮਤਲਬ ਇਹੋ ਜਿਹੀਆਂ ਚੀਜਾਂ ਨਾਲ ਹੈ, ਜਿਹੜੀਆਂ ਇਕੋ ਹੀ ਘੜੀ 'ਚ ਤੁਹਾਡੀਆਂ ਭਾਵਨਾਵਾਂ ਨੂੰ ਬਦਲ ਸਕਦੀਆਂ ਹਨ। ਜਿਵੇਂ ਸੁਖਮਈ ਯਾਦਾਂ, ਭਾਵੀ ਘਟਨਾਵਾਂ ਦੀਆਂ ਕਲਪਨਾਵਾਂ, ਮੌਜ-ਮਸਤੀ ਦੇ ਪਲ, ਸੋਹੜੇ ਪ੍ਰਾਕ੍ਰਿਤਕ ਦ੍ਰਿਸ਼, ਕੋਈ ਪਿਆਰਾ ਵਿਅਕਤੀ ਤੁਹਾਡਾ ਮਨਭਾਉਂਦਾ ਸੰਗੀਤ। ਫਿਰ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਗੁੱਸੇ 'ਚ ਹੋ, ਕੁੰਠਿਤ ਹੋ ਜਾਂ ਚੰਗਾ ਮਹਿਸੂਸ ਨਹੀਂ ਕਰ ਰਹੇ ਹੋ, ਤਾਂ ਫੌਰਨ ਆਪਣੀ ਹੱਟਵੇਂ-ਭਾਵਾਂ ਦੀ ਸੂਚੀ 'ਤੇ ਨਜ਼ਰ ਪਾਓ ਅਤੇ ਉਨ੍ਹਾਂ 'ਚੋਂ ਕਿਸੇ ਇਕ 'ਤੇ ਧਿਆਨ ਕੇਂਦ੍ਰਿਤ ਕਰ ਲਓ।