Back ArrowLogo
Info
Profile

ਦਰਅਸਲ ਅਤੀਤ ਦੇ ਕੁੱਝ ਮਹਾਨ ਚਿੰਤਕਾਂ ਨੇ ਆਕਰਸ਼ਨ ਦੇ ਨਿਯਮ ਵੱਲ ਇਸ਼ਾਰਾ ਕਰਦਿਆਂ ਇਸ ਨੂੰ ਪ੍ਰੇਮ ਦਾ ਨਿਯਮ ਕਿਹਾ ਸੀ। ਸੋਚਣ 'ਤੇ ਤੁਹਾਨੂੰ ਸਮਝ ਵਿਚ ਆ ਜਾਵੇਗਾ ਕਿ ਉਨ੍ਹਾਂ ਇਸ ਤਰਾਂ ਕਿਉਂ ਕੀਤਾ। ਜੇਕਰ ਤੁਸੀਂ ਕਿਸੇ ਬਾਰੇ ਮਾੜਾ ਸੋਚਦੇ ਹੋ, ਤਾਂ ਉਹ ਮਾੜੇ ਵਿਚਾਰ ਤੁਹਾਡੇ ਜੀਵਨ ਚ ਬਤੌਰ ਮਾੜੀਆਂ ਤਸਵੀਰਾਂ ਪ੍ਰਗਟ ਹੋਣਗੇ। ਤੁਸੀਂ ਆਪਣੇ ਮਾੜੇ ਵਿਚਾਰਾਂ ਨਾਲ ਕਿਸੇ ਦੂਜੇ ਦਾ ਨਹੀਂ, ਸਗੋਂ ਆਪਣਾ ਨੁਕਸਾਨ ਕਰ ਸਕਦੇ ਹੋ। ਜੇਕਰ ਤੁਸੀਂ ਪ੍ਰੇਮ ਦੇ ਵਿਚਾਰ ਸੋਚਦੇ ਹੋ, ਤਾਂ ਅੰਦਾਜਾਂ ਲਾਓ, ਇਸ ਨਾਲ ਕਿਸ ਨੂੰ ਫਾਇਦਾ ਹੋਵੇਗਾ - ਤੁਹਾਨੂੰ! ਇਸਲਈ ਜੇਕਰ ਤੁਹਾਡੀ ਪ੍ਰਮੁੱਖ ਭਾਵਨਾਤਮਕ ਅਵਸਥਾ ਪ੍ਰੇਮ ਦੀ ਹੈ ਤਾਂ ਆਕਰਸ਼ਨ ਜਾਂ ਪ੍ਰੇਮ ਦਾ ਨਿਯਮ ਸਭ ਤੋਂ ਪ੍ਰਬਲ ਸ਼ਕਤੀ ਨਾਲ ਪ੍ਰਤਿਕਿਰਿਆ ਕਰਦਾ ਹੈ, ਕਿਉਂਕਿ ਤੁਸੀਂ ਸਭ ਤੋਂ ਉੱਚੀ ਫ੍ਰੀਕਊਂਸੀ `ਤੇ ਹੋ। ਤੁਸੀਂ ਜਿੰਨਾ ਜਿਆਦਾ ਪ੍ਰੇਮ ਮਹਿਸੂਸ ਅਤੇ ਸੰਚਾਰਤ ਕਰੋਗੇ, ਉਂਨੀ ਹੀ ਜਿਆਦਾ ਸ਼ਕਤੀ ਦਾ ਦੋਹਨ ਕਰੋਗੇ।

"ਜਿਹੜੇ ਸਿਧਾਂਤ ਵਿਚਾਰ ਨੂੰ ਇਸਦੀ ਵਸਤੂ ਨਾਲ ਜੋੜਦੇ ਅਤੇ ਇਸ ਤਰ੍ਹਾਂ ਦੀ ਮਾਨਵੀ ਵਿਪੱਤੀ 'ਤੇ ਜਿੱਤ ਪਾਉਣ ਦੀ ਪ੍ਰਬਲ ਸ਼ਕਤੀ ਦਿੰਦੇ ਹਨ, ਉਹ ਆਕਰਸ਼ਨ ਦਾ ਨਿਯਮ ਹੈ। ਇਹ ਇਕ ਪਰਤੱਖ ਤੇ ਬੁਨਿਆਦੀ ਸਿਧਾਂਤ ਹੈ, ਜਿਹੜਾ ਹਰ ਵਸਤੂ, ਹਰ ਦਰਸ਼ਨ ਹਰ ਧਰਮ ਤੇ ਹਰ ਵਿਗਿਆਨ 'ਚ ਸ਼ਾਮਿਲ ਹੈ। ਪ੍ਰੇਮ ਦੇ ਨਿਯਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਵਨਾ ਇੱਛਾ ਹੈ ਅਤੇ ਇੱਛਾ ਪ੍ਰੇਮ। ਪ੍ਰੇਮ ਨਾਲ ਸ਼ਰਸਾਰ ਵਿਚਾਰ ਅਜਿੱਤ ਬਣ ਜਾਂਦੇ ਹਨ।"

ਚਾਰਲਸ ਹਾਨੇਲ

ਮਾਰਸੀ ਸ਼ਿਮਾੱਫ਼

ਜਦੋਂ ਤੁਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ 'ਤੇ ਸਚਮੁੱਚ ਕੰਟਰੋਲ ਰੱਖਣ ਲੱਗਦੇ ਹੋ, ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਆਪਣੀ ਵਾਸਤਵਿਕਤਾ ਦਾ ਨਿਰਮਾਣ ਕਿਵੇਂ ਕਰਦੇ ਹੋ। ਇਹੀ ਤੁਹਾਡੀ ਸੁਤੰਤਰਤਾ ਹੈ, ਇਹੀ ਤੁਹਾਡੀ ਸਮੁੱਚੀ ਸ਼ਕਤੀ ਹੈ।

48 / 197
Previous
Next