

ਬਾੱਬ ਪ੍ਰਾੱਕਟਰ
ਜਦੋਂ ਤੁਸੀਂ ਰਹੱਸ ਦਾ ਪ੍ਰਯੋਗ ਕਰਣ ਲਗੋਗੇ, ਤਾਂ ਜ਼ਿੰਦਗੀ ਸਚਮੁੱਚ ਜਬਰਦਸਤ ਬਣ ਸਕਦੀ ਹੈ ਤੇ ਇਸ ਨੂੰ ਬਣਨਾ ਚਾਹੀਦਾ ਹੈ ਅਤੇ ਇਹ ਜ਼ਰੂਰ ਬਣੇਗੀ।
ਇਹ ਤੁਹਾਡੀ ਜ਼ਿੰਦਗੀ ਹੈ ਅਤੇ ਇਹ ਇੰਤਜਾਰ ਕਰ ਰਹੀ ਹੈ ਕਿ ਤੁਸੀਂ ਇਸ ਨੂੰ ਖੋਜੋ! ਹੋ ਸਕਦਾ ਹੈ ਹੁਣ ਤਾਂਈਂ ਤੁਸੀਂ ਇਹ ਸੋਚ ਰਹੇ ਹੋ ਕਿ ਜਿੰਦਗੀ ਮੁਸ਼ਕਿਲ ਅਤੇ ਸੰਘਰਸ਼ਪੂਰਨ ਹੈ। ਇਸਲਈ ਆਕਰਸ਼ਨ ਦੇ ਨਿਯਮ ਦੇ ਕਾਰਣ ਤੁਹਾਨੂੰ ਜ਼ਿੰਦਗੀ ਮੁਸ਼ਕਿਲ ਅਤੇ ਸੰਘਰਸ਼ਪੂਰਨ ਲੱਗੀ ਹੋਵੇਗੀ। ਇਸੇ ਸਮੇਂ ਕੂਕ ਕੇ ਬ੍ਰਹਿਮੰਡ ਨੂੰ ਕਹੋ "ਜ਼ਿੰਦਗੀ ਬੜੀ ਸੌਖੀ ਹੈ! ਜਿੰਦਗੀ ਬੜੀ ਚੰਗੀ ਹੈ। ਹਰ ਚੰਗੀ ਚੀਜ ਮੇਰੇ ਵੱਲ ਆ ਰਹੀ ਹੈ!"
ਤੁਹਾਡੇ ਅੰਦਰ ਡੂੰਘਿਆਈ 'ਚ ਇਕ ਸੱਚਾਈ ਇੰਤਜਾਰ ਕਰ ਰਹੀ ਹੈ ਕਿ ਤੁਸੀਂ ਉਸ ਨੂੰ ਖੋਜੋ। ਇਹ ਸੱਚਾਈ ਇਹ ਹੈ : ਤੁਸੀਂ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦੇ ਹਕਦਾਰ ਹੋ, ਜੋ ਜ਼ਿੰਦਗੀ ਇਨਸਾਨ ਨੂੰ ਦੇ ਸਕਦੀ ਹੈ। ਤੁਸੀਂ ਇਹ ਗੱਲ ਮਨ-ਹੀ-ਮਨ ਜਾਣਦੇ ਹੋ, ਕਿਉਂਕਿ ਚੰਗੀਆਂ ਚੀਜ਼ਾਂ ਦੀ ਘਾਟ ਹੋਣ 'ਤੇ ਤੁਸੀਂ ਬਹੁਤ ਮਾੜਾ ਮਹਿਸੂਸ ਕਰਦੇ ਹੋ। ਸਾਰੀਆਂ ਚੰਗੀਆਂ ਚੀਜ਼ਾਂ ਤੁਹਾਡਾ ਵਿਰਾਸਤੀ ਅਧਿਕਾਰ ਹਨ! ਤੁਸੀਂ ਆਪਣੇ ਜੀਵਨ ਦੇ ਸਿਰਜਕ ਹੋ ਅਤੇ ਆਕਰਸ਼ਨ ਦਾ ਨਿਯਮ ਤੁਹਾਡਾ ਸ਼ਾਨਦਾਰ ਸੰਦ ਹੈ। ਇਸਦੀ ਮਦਦ ਨਾਲ ਤੁਸੀਂ ਆਪਣੇ ਜੀਵਨ ਨੂੰ ਮਨਭਾਉਂਦਾ ਆਕਾਰ ਦੇ ਸਕਦੇ ਹੋ। ਜਾਦੂਈ ਜੀਵਨ ਦੇ ਸੰਸਾਰ 'ਚ ਤੁਹਾਡਾ ਸੁਆਗਤ ਹੈ। ਤੁਹਾਡੇ ਸਮਰਿੱਧ ਸਰੂਪ 'ਚ ਤੁਹਾਡਾ ਸੁਆਗਤ ਹੈ!