

ਇਕ ਇੱਛਾ ਬਾਰੇ ਸੋਚੋ।
ਹੁਣ ਇਸਦੀ ਉਪਮਾ ਨੂੰ ਆਪਣੇ ਜੀਵਨ 'ਤੇ ਲਾਗੂ ਕਰੋ। ਯਾਦ ਰੱਖੋ, ਅਲਾਦੀਨ ਨੂੰ ਆਪਣੀ ਮਨਚਾਹੀ ਚੀਜ ਮੰਗਣੀ ਹੁੰਦੀ ਹੈ। ਫਿਰ ਬ੍ਰਹਿਮੰਡ ਜਿੰਨ ਬਣ ਜਾਂਦਾ ਹੈ। ਵਿਭਿੰਨ ਪਰੰਪਰਾਵਾਂ ਨੇ ਇਸਦੇ ਵੱਖਰੇ-ਵੱਖਰੇ ਨਾਂ ਦਿੱਤੇ ਹਨ - ਤੁਹਾਡਾ ਰਖਿਅਕ ਦੇਵਦੂਤ, ਤੁਹਾਡਾ ਉਚੇਰਾ ਆਪਾ। ਅਸੀਂ ਇਸ 'ਤੇ ਕੋਈ ਵੀ ਲੇਬਲ ਲਾ ਸਕਦੇ ਹਾਂ ਅਤੇ ਆਪਣੇ ਲਈ ਸਭ ਤੋਂ ਵਧੀਆ ਕੰਮ ਕਰਣ ਵਾਲੇ ਲੇਬਲ ਨੂੰ ਚੁਣ ਸਕਦੇ ਹਾਂ, ਲੇਕਿਨ ਹਰ ਪਰੰਪਰਾ ਨੇ ਸਾਨੂੰ ਦੱਸਿਆ ਹੈ ਕਿ ਕੋਈ ਚੀਜ਼ ਹੈ, ਜਿਹੜੀ ਸਾਡੇ ਤੋਂ ਬਹੁਤ ਜ਼ਿਆਦਾ ਵੱਡੀ ਹੈ। ਅਤੇ ਜਿੰਨ ਹਮੇਸ਼ਾ ਇਕੋ ਹੀ ਗੱਲ ਕਹਿੰਦਾ ਹੈ :
"ਤੁਹਾਡੀ ਇੱਛਾ ਹੀ ਮੇਰੇ ਲਈ ਆਦੇਸ਼ ਹਨ।"
ਇਹ ਅਦਭੁੱਤ ਕਹਾਣੀ ਦਰਸਾਉਂਦੀ ਹੈ ਕਿ ਕਿਵੇਂ ਤੁਸੀਂ ਵੀ ਆਪਣੀ ਪੂਰੀ ਜਿੰਦਗੀ ਅਤੇ ਤੁਹਾਡੇ ਕੋਲ ਮੌਜੂਦ ਹਰ ਚੀਜ਼ ਨੂੰ ਆਪ ਬਣਾਇਆ ਹੈ। ਜਿੰਨ ਨੇ ਤਾਂ ਸਿਰਫ਼ ਤੁਹਾਡੇ ਹਰ ਆਦੇਸ਼ ਦੀ ਪਾਲਣਾ ਕੀਤੀ ਹੈ। ਜਿੰਨ ਆਕਰਸ਼ਨ ਦਾ ਨਿਯਮ ਹੈ ਅਤੇ ਇਹ ਹਮੇਸ਼ਾ ਮੌਜੂਦ ਹੈ। ਤੁਸੀਂ ਜੋ ਕੁੱਝ ਵੀ ਸੋਚਦੇ, ਬੋਲਦੇ ਤੇ ਕਰਦੇ ਹੋ, ਉਸ ਨੂੰ ਇਹ ਜਿੰਨ ਹਮੇਸ਼ਾ ਸੁਣ ਰਿਹਾ ਹੈ। ਜਿੰਨ ਮੰਨ ਲੈਂਦਾ ਹੈ ਕਿ ਤੁਸੀਂ ਜਿਸ ਵੀ ਚੀਜ ਬਾਰੇ ਸੋਚਦੇ ਹੋ, ਉਸ ਨੂੰ ਪਾਉਣਾ ਚਾਹੁੰਦੇ ਹੋ! ਇਹ ਮੰਨ ਲੈਂਦਾ ਹੈ ਕਿ ਤੁਸੀਂ ਜਿਸ ਵੀ ਚੀਜ਼ ਬਾਰੇ ਬੋਲਦੇ ਹੋ, ਉਸ ਨੂੰ ਪਾਉਣਾ ਚਾਹੁੰਦੇ ਹੋ! ਇਹ ਮੰਨ ਲੈਂਦਾ ਹੈ ਕਿ ਤੁਸੀਂ ਜਿਸ ਵੀ ਚੀਜ 'ਤੇ ਕੰਮ ਕਰਦੇ ਹੋ, ਉਸ ਨੂੰ ਪਾਉਣਾ ਚਾਹੁੰਦੇ ਹੋ! ਤੁਸੀਂ ਬ੍ਰਹਿਮੰਡ ਦੇ ਮਾਲਿਕ ਹੋ ਅਤੇ ਜਿੰਨ ਇੱਥੇ ਤੁਹਾਡੀ ਸੇਵਾ ਲਈ ਮੌਜੂਦ ਹੈ। ਜਿੰਨ ਕਦੇ ਤੁਹਾਡੇ ਆਦੇਸ਼ਾਂ 'ਤੇ ਸਵਾਲ ਨਹੀਂ ਕਰਦਾ। ਤੁਹਾਡੇ ਮਨ 'ਚ ਜਿਵੇਂ ਹੀ ਵਿਚਾਰ ਆਉਂਦੇ ਹਨ, ਜਿੰਨ ਵਿਅਕਤੀਆਂ, ਹਾਲਾਤਾਂ ਤੇ ਘਟਨਾਵਾਂ ਰਾਹੀਂ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਣ ਲਈ ਬ੍ਰਹਿਮੰਡ ਨੂੰ ਫੌਰਨ ਸਕ੍ਰਿਅ ਕਰ ਦਿੰਦਾ ਹੈ।
ਸਿਰਜਨਾਤਮਕ ਪ੍ਰਕਿਰਿਆ
ਰਹੱਸ ਦੀ ਸਿਰਜਨਾਤਮਕ ਪ੍ਰਕਿਰਿਆ ਬਾਇਬਲ ਦੀ ਨਿਊ ਟੈਸਟਾਮੈਂਟ ਤੋਂ ਲਈ ਗਈ ਹੈ। ਇਸ ਨਾਲ ਤੁਹਾਨੂੰ ਇਹ ਸੌਖਾ ਮਾਰਗਦਰਸ਼ਨ ਮਿਲਦਾ ਹੈ ਕਿ ਆਪਣੀਆਂ ਮਨਚਾਹੀਆਂ ਚੀਜ਼ਾਂ ਪਾਉਣ ਦੇ ਤਿੰਨ ਸੌਖੇ ਕਦਮ ਕਿਹੜੇ ਹਨ।