ਹੈ। ਜੇਕਰ ਮੈਂ ਭਟਕ ਕੇ ਗਲਤ ਰਾਹ 'ਤੇ ਪੁੱਜ ਜਾਂਦੀ, ਤਾਂ ਕੋਈ ਦੂਜੀ ਚੀਜ਼ ਮੇਰਾ ਧਿਆਨ ਖਿੱਚ ਲੈਂਦੀ ਸੀ ਤੇ ਅਗਲਾ ਮਹਾਨ ਟੀਚਰ ਪ੍ਰਗਟ ਹੋ ਜਾਂਦਾ ਸੀ। ਜੇਕਰ ਮੈਂ ਇੰਟਰਨੇਟ ਸਰਚ ਕਰਣ ਵੇਲੇ 'ਸੰਜੋਗਵਸ" ਗਲਤ ਲਿੰਕ ਦਬ ਦੇਂਦੀ, ਤਾਂ ਉਹ ਲਿੰਕ ਮੈਨੂੰ ਕਿਸੇ ਮਹੱਤਵਪੂਰਨ ਜਾਣਕਾਰੀ ਵਲ ਲੈ ਜਾਂਦੀ ਸੀ। ਕੁੱਝ ਹੀ ਹਫਤਿਆਂ 'ਚ ਮੈਂ ਇਸ ਰਹੱਸ ਦੀ ਸਦੀਆਂ ਲੰਮੀ ਯਾਤਰਾ ਦਾ ਨਕਸ਼ਾ ਲੱਭ ਲਿਆ ਅਤੇ ਇਸਦੇ ਵਰਤਮਾਨ ਪ੍ਰਯੋਗਕਰਤਾਵਾਂ ਨੂੰ ਵੀ ਲੱਭ ਲਿਆ।
ਫ਼ਿਲਮ ਰਾਹੀਂ ਇਸ ਰਹੱਸ ਨੂੰ ਦੁਨੀਆਂ ਤਕ ਪਹੁੰਚਾਣ ਦਾ ਸੁਫਨਾ ਮੇਰੇ ਦਿਮਾਗ਼ 'ਚ ਬੈਠ ਗਿਆ। ਅਗਲੇ ਦੋ ਮਹੀਨਿਆਂ ਤਕ ਮੇਰੀ ਫਿਲਮ ਤੇ ਟੈਲੀਵਿਜ਼ਨ ਪ੍ਰਾਡੱਕਸ਼ਨ ਟੀਮ ਨੇ ਇਹ ਰਹੱਸ ਸਿੱਖਿਆ। ਟੀਮ ਦੇ ਹਰ ਮੈਂਬਰ ਲਈ ਇਸ ਰਹੱਸ ਦਾ ਗਿਆਨ ਲਾਜ਼ਮੀ ਸੀ, ਕਿਉਂਕਿ ਅਸੀਂ ਜਿਹੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਇਸ ਦੇ ਗਿਆਨ ਦੇ ਬਿਨਾਂ ਅਸੰਭਵ ਸੀ।
ਉਸ ਸਮੇਂ ਤਕ ਇਕ ਵੀ ਟੀਚਰ ਨੇ ਇਸ ਫਿਲਮ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਸੀ, ਲੇਕਿਨ ਚਿੰਤਾ ਦੀ ਕੋਈ ਗੱਲ ਨਹੀਂ ਸੀ, ਕਿਉਂਕਿ ਅਸੀਂ ਰਹੱਸ ਜਾਣਦੇ ਸੀ। ਪੂਰੇ ਵਿਸ਼ਵਾਸ ਨਾਲ ਮੈਂ ਆਸਟ੍ਰੇਲੀਆ ਤੋਂ ਅਮਰੀਕਾ ਪੁੱਜ ਗਈ, ਕਿਉਂਕਿ ਜ਼ਿਆਦਾਤਰ ਟੀਚਰਜ ਉੱਥੇ ਹੀ ਰਹਿੰਦੇ ਸਨ। ਸੱਤ ਹਫਤਿਆਂ ਬਾਅਦ ਦ ਸੀਕ੍ਰਿਟ ਦੀ ਟੀਮ ਨੇ ਅਮਰੀਕਾ ਦੇ ਪਚਵੰਜਾ ਮਹਾਨਤਮ ਟੀਚਰਜ ਦੀ ਰਿਕਾਰਡਿੰਗ ਕਰ ਲਈ ਅਤੇ 120 ਘੰਟੇ ਲੰਮੀ ਫਿਲਮ ਤਿਆਰ ਕਰ ਲਈ। ਦ ਸੀਕ੍ਰਿਟ ਫਿਲਮ ਬਨਾਉਣ ਵੇਲੇ ਅਸੀਂ ਹਰ ਕਦਮ, ਹਰ ਸਾਹ ਨਾਲ ਰਹੱਸ ਦਾ ਇਸਤੇਮਾਲ ਕੀਤਾ। ਇੰਜ ਲੱਗ ਰਿਹਾ ਸੀ, ਜਿਵੇਂ ਅਸੀਂ ਹਰ ਚੀਜ਼ ਤੇ ਹਰ ਵਿਅਕਤੀ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚ ਰਹੀ ਸੀ। ਆਖਿਰਕਾਰ ਅੱਠ ਮਹੀਨਿਆਂ ਬਾਅਦ ਦ ਸੀਕ੍ਰਿਟ ਫਿਲਮ ਰੀਲੀਜ਼ ਹੋ ਗਈ।
ਜਦੋਂ ਫਿਲਮ ਦੁਨੀਆਂ ਭਰ ਵਿਚ ਹਰਮਨ-ਪਿਆਰੀ ਹੋਈ, ਤਾਂ ਚਮਤਕਾਰ ਦੀ ਕਹਾਣੀਆਂ ਦਾ ਹੜ੍ਹ ਹੀ ਆ ਗਿਆ। ਲੋਕਾਂ ਨੂੰ ਸਾਨੂੰ ਦੱਸਿਆ ਕਿ ਰਹੱਸ ਦਾ ਪ੍ਰਯੋਗ ਕਰਨ ਤੋਂ ਬਾਅਦ ਉਨ੍ਹਾਂ ਦੇ ਸਦੀਵੀ ਦਰਦ, ਡਿਪ੍ਰੈਸ਼ਨ ਤੇ ਬੀਮਾਰੀਆਂ ਤੋਂ ਛੁਟਕਾਰਾ ਮਿਲ ਗਿਆ ਜਾਂ ਐਕਸੀਡੈਂਟ ਤੋਂ ਬਾਅਦ ਉਹ ਪਹਿਲੀ ਵਾਰ ਚੱਲ ਪਏ, ਇੱਥੋਂ ਤਕ ਕਿ ਮਿਰਤੂ ਬੈਡ `ਤੇ ਪਏ ਹੋਣ ਦੇ ਬਾਵਜੂਦ ਉਹ ਠੀਕ ਹੋ ਗਏ। ਸਾਨੂੰ ਹਜ਼ਾਰਾਂ ਹੀ ਪ੍ਰਸੰਗ ਦੱਸੇ ਗਏ ਕਿ ਸਾਡੀ ਫਿਲਮ ਵਿਚ ਦੱਸੇ ਗਏ ਰਹੱਸ ਦਾ ਪ੍ਰਯੋਗ ਕਰ ਕੇ ਲੋਕਾਂ ਨੂੰ ਕਿਵੇਂ ਬਹੁਤ ਵੱਡੀ ਰਕਮ ਅਤੇ ਡਾਕ ਤੋਂ ਅਚਣਚੇਤ ਚੈਕ ਪ੍ਰਾਪਤ ਕੀਤੇ। ਇਸ ਰਹੱਸ ਦਾ ਪ੍ਰਯੋਗ