Back ArrowLogo
Info
Profile

ਆਪਣੇ ਦਿਮਾਗ ਨੂੰ ਦੂਜੀਆਂ ਗੱਲਾਂ ਵੱਲ ਨਾ ਭਟਕਣ ਦਿਓ। ਆਪਣੇ ਸਰੀਰ 'ਤੇ ਧਿਆਨ ਕੇਂਦ੍ਰਿਤ ਕਰੋ ਅਤੇ ਆਪਣੇ ਮੂੰਹ 'ਚ ਭੋਜਨ ਚਬਾਉਣ ਦੀ ਅਨੁਭੂਤੀਆਂ ਦਾ ਆਨੰਦ ਮਾਣੋ। ਅਗਲੀ ਵਾਰੀ ਖਾਣ ਵੇਲੇ ਇਸ ਨੂੰ ਅਜ਼ਮਾ ਕੇ ਦੇਖੋ। ਖਾਣ ਵੇਲੇ ਜਦੋਂ ਤੁਹਾਡਾ ਸਾਰਾ ਧਿਆਨ ਇਸ 'ਤੇ ਕੇਂਦ੍ਰਿਤ ਹੁੰਦਾ ਹੈ, ਤਾਂ ਉਸਦਾ ਸੁਆਦ ਬਹੁਤ ਵਧੀਆ ਅਤੇ ਜਾਇਕੇਦਾਰ ਹੁੰਦਾ ਹੈ। ਧਿਆਨ ਭਟਕਣ 'ਤੇ ਸੁਆਦ ਤਕਰੀਬਨ ਗਾਇਬ ਹੋ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਜੇਕਰ ਅਸੀਂ ਆਪਣੇ ਭੋਜਨ ਨੂੰ ਪੂਰੇ ਧਿਆਨ ਨਾਲ ਖਾਈਏ, ਉਸਦੇ ਆਨੰਦਦਾਈ ਅਨੁਭਵ 'ਤੇ ਪੂਰਾ ਧਿਆਨ ਕੇਂਦ੍ਰਿਤ ਕਰੀਏ ਤਾਂ ਭੋਜਨ ਸਾਡੇ ਸਰੀਰ 'ਚ ਆਦਰਸ਼ ਰੂਪ ਵਿਚ ਪਚ ਜਾਂਦਾ ਹੈ ਅਤੇ ਸਿੱਟੇ ਵਜੋਂ ਸਾਨੂੰ ਆਦਰਸ਼ ਭਾਰ ਮਿਲ ਜਾਂਦਾ ਹੈ।

ਭਾਰ ਦੀ ਮੇਰੀ ਆਪਣੀ ਕਹਾਣੀ ਦਾ ਅੰਤ ਇਹ ਹੈ ਕਿ ਹੁਣ ਮੇਰਾ ਭਾਰ 116 ਪਾਉਂਡ ਹੈ, ਜਿਹੜਾ ਮੇਰੇ ਹਿਸਾਬ ਨਾਲ ਆਦਰਸ਼ ਹੈ ਤੇ ਮੈਂ ਜੋ ਚਾਹਾਂ ਖਾ ਸਕਦੀ ਹਾਂ। ਅਸਲ ਗੱਲ ਇਹ ਹੈ ਕਿ ਆਪਣੇ ਆਦਰਸ਼ ਭਾਰ 'ਤੇ ਧਿਆਨ ਕੇਂਦ੍ਰਿਤ ਕਰੋ!

ਇਸ ਵਿਚ ਕਿੰਨਾ ਸਮਾਂ ਲੱਗਦਾ ਹੈ?

ਡਾੱ. ਜੋ ਵਿਟਾਲ

ਲੋਕ ਇਕ ਹੋਰ ਸਵਾਲ ਪੁੱਛਦੇ ਹਨ, "ਉਸ ਕਾਰ, ਵਿਅਕਤੀ, ਪੈਸੇ ਦੇ ਪ੍ਰਗਟ ਹੋਣ ਵਿਚ ਕਿੰਨਾ ਸਮਾਂ ਲੱਗੇਗਾ?" ਮੇਰੇ ਕੋਲ ਕੋਈ ਨੇਮ ਪੁਸਤਿਕਾ ਨਹੀਂ, ਜਿਸ 'ਚ ਲਿਖਿਆ ਹੋਵੇ ਕਿ ਇਸ ਵਿਚ ਤੀਹ ਮਿੰਟ ਜਾਂ ਤਿੰਨ ਦਿਨ ਜਾਂ ਤੀਹ ਦਿਨ ਲੱਗਣਗੇ। ਇਹ ਤਾਂ ਤੁਹਾਡੇ ਤੇ ਬ੍ਰਹਿਮੰਡ ਦੇ ਨਾਲ ਮੇਲ ਹੋਣ ਜਾਂ ਜੁੜਨ ਦਾ ਮਾਮਲਾ ਹੈ।

ਸਮਾਂ ਇਕ ਭਰਮ ਹੈ। ਆਇਨਸਟੀਨ ਨੇ ਸਾਨੂੰ ਇਹ ਗੱਲ ਦੱਸੀ ਹੈ। ਜੇਕਰ ਤੁਸੀਂ ਇਹ ਗੱਲ ਪਹਿਲੀ ਵਾਰੀ ਸੁਣੀ ਹੋਵੇ, ਤਾਂ ਸ਼ਾਇਦ ਤੁਹਾਨੂੰ ਇਹ ਧਾਰਣਾ ਸਮਝਣਾ ਮੁਸ਼ਕਿਲ ਲੱਗੇ, ਕਿਉਂਕਿ ਤੁਸੀਂ ਹਰ ਚੀਜ਼ ਨੂੰ ਇਕ ਤੋਂ ਬਾਅਦ ਇਕ ਹੁੰਦੇ ਦੇਖਦੇ ਹੋ। ਕੁਆਂਟਮ ਭੌਤਿਕਸ਼ਾਸਤਰੀ ਅਤੇ ਆਇਨਸਟੀਨ ਸਾਨੂੰ ਦੱਸਦੇ ਹਨ ਕਿ ਹਰ ਚੀਜ਼ ਇਕੋ ਵੇਲੇ ਹੋ ਰਹੀ ਹੈ। ਜੇਕਰ ਤੁਸੀਂ ਸਮਝ ਸਕੋ ਕਿ ਸਮੇਂ ਦੀ ਹੋਂਦ ਹੀ ਨਹੀਂ ਹੈ ਅਤੇ ਇਸ ਧਾਰਣਾ ਨੂੰ ਸਵੀਕਾਰ ਕਰ ਸਕੋ, ਤਾਂ ਤੁਸੀਂ ਦੇਖੋਗੇ ਕਿ ਤੁਸੀਂ ਭਵਿਖ 'ਚ ਜੋ

69 / 197
Previous
Next