ਆਭਾਰ
ਦਿਲੋਂ ਸ਼ੁਕਰਗੁਜ਼ਾਰੀ ਨਾਲ ਮੈਂ ਹਰ ਉਸ ਵਿਅਕਤੀ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ, ਜਿਹੜਾ ਮੇਰੀ ਜ਼ਿੰਦਗੀ 'ਚ ਆਇਆ ਅਤੇ ਜਿਸਨੇ ਆਪਣੀ ਹੋਂਦ ਨਾਲ ਮੈਨੂੰ ਪ੍ਰੇਰਿਤ, ਉਤਸ਼ਾਹਿਤ ਤੇ ਊਰਜਾਵਾਨ ਬਣਾਇਆ।
ਮੈਂ ਉਨ੍ਹਾਂ ਲੋਕਾਂ ਪ੍ਰਤਿ ਵੀ ਆਪਣੀ ਕਿਰਤਗਤਾ ਵਿਅਕਤ ਕਰਣਾ ਚਾਹੁੰਦੀ ਹਾਂ, ਜਿਨ੍ਹਾਂ ਮੇਰੀ ਯਾਤਰਾ ਤੇ ਇਸ ਪੁਸਤਕ ਨੂੰ ਸਫਲ ਬਨਾਉਣ 'ਚ ਆਪਣਾ ਪ੍ਰਬਲ ਸਮਰਥਨ ਤੇ ਯੋਗਦਾਨ ਦਿੱਤਾ :
ਆਪਣੇ ਗਿਆਨ, ਪ੍ਰੇਮ ਤੇ ਦੈਵੀ ਸੰਦੇਸ਼ ਨੂੰ ਉਦਾਰਤਾ ਨਾਲ ਦੱਸਣ ਲਈ ਮੈਂ ਦ ਸੀਕ੍ਰਿਟ ਦੇ ਫੀਚਰਡ ਸਹਿਲੇਖਕਾਂ ਦੀ ਆਭਾਰੀ ਹਾਂ : ਜਾਨ ਅਸਾਰਾਫ, ਮਾਇਕਲ ਬਰਨਾਰਡ ਬੇਕਵਿਥ, ਲੀ ਬ੍ਰੋਅਰ, ਜੈਕ ਕੈਨਫੀਲਡ, ਡਾੱ. ਜਾੱਨ ਡੇਮਾਰਟਿਨੀ, ਮੈਰੀ ਡਾਇਮੰਡ, ਮਾਇਕ ਡੂਲੀ, ਬਾੱਬ ਡਾੱਯਲ, ਹੇਲ ਡ੍ਰਵੋਸਕਿਨ, ਮਾਰਿਸ ਗੁਡਮੈਨ, ਡਾ. ਜਾੱਨ ਗ੍ਰੇ, ਡਾ. ਜਾੱਨ ਹੇਜਲਿਨ, ਬਿਲ ਹੈਰਿਸ, ਡਾ. ਬੈਨ ਜਾੱਨਸਨ, ਲਾਰਲ ਲੈਂਜਮੀਅਰ, ਲੀਸਾ ਨਿਕੋਲੱਸ, ਬਾੱਬ ਪ੍ਰਾੱਕਟਰ, ਜੇਮਸ ਰੇ, ਡੇਵਿਡ ਸਕਰਮਰ, ਮਾਰਸੀ ਸ਼ਿਮਾੱਫ, ਡਾ. ਜੋ ਵਿਟਾਲ, ਡਾ. ਡੇਨਿਸ ਵੇਟਲੀ, ਨੀਲ ਡੋਨਾਲਡ ਵੈਲਸ ਅਤੇ ਡਾ. ਫ੍ਰੇਡ ਏਲਨ ਵੋਲਫ।
ਮੈਂ ਦ ਸੀਕ੍ਰਿਟ ਦੀ ਪ੍ਰੋਡਕਸ਼ਨ ਟੀਮ ਦੇ ਕੁਝ ਬਹੁਤ ਸ਼ਾਨਦਾਰ ਲੋਕਾਂ ਦੀ ਵੀ ਧੰਨਵਾਦੀ ਹਾਂ: ਪਾੱਲ ਹੈਰਿੰਗਟਨ, ਗਲੈਂਡਾ ਬੇਲ, ਸਕਾਈ ਬਰਨ ਤੇ ਨਿਕ ਜਾੱਰਜ। ਨਾਲ ਹੀ ਡੂ ਹੈਰੀਅਟ ਡੇਨੀਅਲ ਕੇਰ, ਡੇਮੀਅਨ ਕੋਰਬਾੱਯ ਤੇ ਉਨ੍ਹਾਂ ਸਾਰਿਆਂ ਦੀ ਵੀ, ਜਿਹੜੇ ਦ ਸੀਕ੍ਰਿਟ ਫਿਲਮ ਬਨਾਉਣ ਦੀ ਯਾਤਰਾ ਚ ਸਾਡੇ ਨਾਲ ਰਹੇ।