ਰਾਤ ਨੂੰ ਕਰੀਬ ਸਮਾਂ 2 ਵੱਜ ਚੁੱਕੇ ਸਨ। ਜੀਤ ਦੇ ਕਮਰੇ ਦਾ ਬੂਹਾ ਖੁੱਲਾ ਤੇ ਇੱਕਦਮ ਚੀਕ ਦੀ ਆਵਾਜ ਆਈ। ਦਿਨ ਚੜ੍ਹਦੇ ਸਾਰ ਪਿੰਡ ਵਿੱਚ ਰੌਲਾ ਪੈ ਗਿਆ ਕਿ ਰਾਤ ਚਰਨ ਸਿੰਘ ਦੇ ਘਰ ਚੋਰਾਂ ਨੇ ਚੋਰੀ ਕੀਤੀ ਤੇ ਜੀਤ ਨੂੰ ਮਾਰ ਕਿ ਸੁੱਟ ਗਏ ਨੇ। ਮੈਂ ਸਭ ਕੁੱਝ ਅੱਖੀਂ ਦੇਖਿਆ ਕਿ ਚਰਨ ਦਾ ਮੁੰਡਾ ਜੀਤ ਹੱਸਦਿਆਂ ਵਾਂਗ ਲਾਸ਼ ਬਣਿਆ ਪਿਆ ਸੀ।
ਪੁਲਿਸ ਦੇ ਆਦੇਸ਼ਾਂ ਅਨੁਸਾਰ ਲਾਸ਼ ਨੂੰ ਥਾਣੇ ਲਿਜਾਇਆ ਗਿਆ। ਥਾਣੇਦਾਰ ਬਿਸ਼ਨ ਸਿੰਘ ਜੋ ਕਿ ਮੌਕੇ ਦਾ ਅਫਸਰ ਸੀ ਬੜਾ ਹੀ ਸੁਲਝਿਆ ਬੰਦਾ ਸੀ। ਉਸਨੇ ਕਈ ਕਤਲ ਮੁਲਜਮਾਂ ਤੋਂ ਮਨਵਾਏ ਸਨ। ਪੋੜਛਾਣ ਹੋਈ ਤੇ ਮੋਰਚਰੀ ਕਰ ਲਾਸ਼ ਨੂੰ ਸਸਕਾਰ ਲਈ ਪਿੰਡ ਵਾਲਿਆਂ ਦੇ ਹਵਾਲੇ ਕਰ ਦਿੱਤਾ। ਕੇਸ ਦੀ ਫਾਈਲ ਤਿਆਰ ਹੋਈ। ਲੋਕ ਹੈਰਾਨ ਸਨ ਕਿ ਛੇ ਮਹੀਨੇ ਪਹਿਲਾਂ ਬਾਪ ਦਾ ਕਤਲ ਹੁਣ ਪੁੱਤ ਦਾ। ਇਹ ਤਾਂ ਕੋਈ ਪੁਰਾਣੀ ਦੁਸ਼ਮਣੀ ਕੱਢ ਰਿਹਾ ਹੈ।