ਮੈਂ ਵੀ ਕੁਝ ਸਮੇਂ ਬਾਅਦ ਥਾਣੇ ਪਹੁੰਚ ਗਿਆ ਕਿਉਂਕਿ ਜੀਤ ਦਾ ਦੋਸਤ ਹੋਣ ਦੇ ਨਾਤੇ ਮੇਰੇ ਬਿਆਨ ਵੀ ਪੁਲਿਸ ਨੇ ਦਰਜ ਕੀਤੇ। ਸਾਰਾ ਕੁਝ ਸਾਫ ਸਾਫ ਮੈਂ ਦੱਸ ਦਿੱਤਾ। ਮੈਨੂੰ ਮੈਡਮ ਨੇ ਘਰ ਜਾਣ ਲਈ ਕਿਹਾ। ਮੈਂ ਤਿੰਨ ਵਜੇ ਦੇ ਕਰੀਬ ਘਰ ਪਹੁੰਚ ਗਿਆ।
ਆਖਰ ਛੋਟੀ ਸੂਈ ਚਾਰ ਤੇ ਪਹੁੰਚ ਗਈ ਤੇ ਚਾਰ ਵੱਜਣ ਦਾ ਅਲਾਰਮ ਚੱਲਿਆ।
ਮੈਡਮ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਜੀਤ ਦੀ ਮਾਂ ਨੂੰ ਗ੍ਰਿਫਤਾਰ ਕਰਕੇ ਠਾਣੇ ਪੇਸ਼ ਕਰੋ ਅਤੇ ਛਿੰਦੇ ਤੇ ਨਜਰ ਰੱਖੋ।
ਦੀਪੋ ਨੂੰ ਠਾਣੇ ਲਿਆਂਦਾ ਗਿਆ। ਮੈਡਮ ਨੇ ਦੀਪੋ ਨੂੰ ਪੁੱਛਿਆ ਕਿ ਹੁਣ ਦੱਸਣਾ ਕਿ ਛਿੱਤਰ ਖਾ ਕੇ।
ਦੀਪੋ - ਮੈਂ ਸਮਝੀ ਨੀ।
ਲਵਲੀਨ - ਸਮਝਾ ਦਿੰਨੇ ਆ। ਸਬਰ ਰੱਖ।