ਉਸਦੀ ਖੁਸ਼ਹਾਲ ਜਿੰਦਗੀ ਵਿੱਚ ਇੱਕ ਤੁਫਾਨ ਆਇਆ, ਐਸਾ ਤੁਫਾਨ ਜਿਸ ਨੇ ਜੀਤ ਦੀਆਂ ਖੁਸ਼ੀਆਂ ਦੀਆਂ ਕੋਠੀਆਂ ਤਬਾਹ ਕਰ ਦਿੱਤੀਆਂ, ਜੀਤ ਦੀਆਂ ਸਾਰੀਆਂ ਖੁਸ਼ੀਆਂ ਵਾਵਰੋਲੇ ਵਾਂਗ ਉੱਡ ਪੁੱਡ ਗਈਆਂ।
ਜੀਤ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਜੋ ਕਿ ਕਿਸੇ ਬਿਮਾਰੀ ਨਾਲ ਨਹੀਂ, ਬੜ੍ਹੀ ਬੇਰਹਿਮੀ ਨਾਲ ਕਤਲ। ਕਤਲ ਕਰਨ ਵਾਲਿਆਂ ਜੀਤ ਦੇ ਬਾਪੂ ਨੂੰ ਮਾਰ ਕੇ ਮੋਟਰ ਤੇ ਹੀ ਫਾਹਾ ਦੇ ਦਿੱਤਾ ਤਾਂ ਕਿ ਇਹ ਲੱਗੇ ਜਿਵੇਂ ਉਹਨੇ ਖੁਦਕੁਸ਼ੀ ਕੀਤੀ ਹੋਵੇ। ਪਰ ਉਸ ਦੇ ਸਿਰ ਵਿੱਚ ਲੱਗੀਆਂ ਸੱਟਾਂ ਦੇ ਨਿਸ਼ਾਨ ਇਹ ਬਿਆਨ ਕਰਦੇ ਸਨ ਕਿ ਜੀਤ ਦੇ ਬਾਪੂ ਦਾ ਕਤਲ ਕੀਤਾ ਗਿਆ ਹੈ।
ਇਸ ਦੁਖਦਾਈ ਘਟਨਾ ਨੇ ਜੀਤ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਦਿਨ ਤੋਂ ਬਾਅਦ ਜੀਤ ਬੜਾ ਉਦਾਸ ਰਹਿਣ ਲੱਗਾ। ਉਹ ਅਕਸਰ ਮੇਰੇ ਨਾਲ ਗੱਲ੍ਹਾਂ ਕਰਦਿਆਂ ਕਹਿੰਦਾ ਸੀ ਕਿ ਹੁਣ ਉਸ ਨੂੰ ਆਪਣਾ ਘਰ ਸਮਸ਼ਾਨ ਲੱਗਦਾ ਏ। ਉਸਦਾ ਘਰ ਜਾਣ ਨੂੰ ਜੀਅ ਨਾ ਕਰਦਾ। ਜੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪਰ ਉਸ ਦੀ