ਚਰਨ ਸਿੰਘ ਦੀ ਲਾਸ਼ ਪਿੰਡ ਵਿੱਚ ਲਿਆਂਦੀ ਗਈ। ਦੂਰ ਨੇੜ੍ਹੇ ਦੇ ਰਿਸ਼ਤੇਦਾਰਾਂ ਨੂੰ ਸੁਨੇਹੇ ਘੱਲੇ ਗਏ। ਸਭ ਰਿਸ਼ਤੇਦਾਰ ਪਤਾ ਲੱਗਦਿਆਂ ਹੀ ਚਰਨ ਸਿੰਘ ਦੇ ਘਰ ਆਉਣ ਲੱਗੇ। ਹਰ ਕਿਸੇ ਦਾ ਮੂੰਹ ਅੱਡਿਆ ਗਿਆ ਕਿ ਇਹ ਕੀ ਭਾਣਾ ਵਾਪਰ ਗਿਆ। ਦੀਪੋ ਲੰਬੀ ਪੈ ਪੈ ਕੇ ਰੋ ਰਹੀ ਸੀ। ਪਰ ਲੋਕ ਦਿਖਾਵਾ ਕਰਨ ਲਈ। ਕਿਉਂਕਿ ਉਹ ਅੰਦਰੋਂ ਬਹੁਤ ਖੁਸ਼ ਸੀ। ਪਰ ਪਿੰਡ ਦੇ ਲੋਕ ਉਸ ਦੇ ਮਗਰਮੱਛੀ ਹੰਝੂਆਂ ਤੋਂ ਭਲੀ ਭਾਂਤ ਜਾਣੂ ਸੀ।
ਉੱਧਰ ਛਿੰਦਾ ਵੀ ਕਾਹਲਾ ਪੈ ਰਿਹਾ ਸੀ ਕਿ ਛੇਤੀ ਤੋਂ ਛੇਤੀ ਸੰਸਕਾਰ ਕਰ ਦੇਈਏ। ਪਰ ਪਿੰਡ ਦੇ ਸਿਆਣੇ ਬੰਦਿਆਂ ਨੇ ਛਿੰਦੇ ਦੀ ਇੱਕ ਨਾਂ ਜਾਣ ਦਿੱਤੀ।
ਸਾਰੇ ਰਿਸ਼ਤੇਦਾਰ ਆ ਚੁੱਕੇ ਸਨ। ਜਦੋਂ ਨਵਾਉਣ ਲੱਗੇ ਤਾਂ ਸਾਰੇ ਹੈਰਾਨ ਹੋ ਗਏ ਕਿ ਆਹ ਸਿਰ ਵਿੱਚ ਕੀ ਏ। ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਜੰਗੀਰ ਬੁੜ੍ਹੇ ਨੇ ਆਪਣੀ ਦਾਹੜੀ ਤੇ ਹੱਥ ਫੇਰਦਿਆਂ ਬੜ੍ਹੇ ਠਰੰਮੇ ਨਾਲ ਆਖਿਆ "ਓਏ ਇਹ ਮਰਿਆ ਨਹੀਂ ਕਤਲ ਹੋਇਆ ਏ"।
ਸਾਰੇ ਪਾਸੇ ਸੰਨਾਟਾ ਛਾ ਗਿਆ।