ਨਾਨਕ ਗੁਰੂ ਕਬੀਰ ਸਾਹਿਬ ਕੀ,
ਲਹਿ ਸਕਦੇ ਨੇਂ ਮਨ ਤੋਂ ?
ਇਹਦਾ ਤੇ ਸਾਨੂੰ ਭੁਲਣਾ ਨਹੀਂ,
ਮੁਗਲ ਸ਼ਹਿਜ਼ਾਦਾ ਦਾਰਾ ।
ਇਹਦਾ ਅੰਗ ਅੰਗ ਨ ਹੋਵੇ,
ਤੇਗ ਬਹਾਦਰ ਜੀ ਨੇ ।
ਗਰਦਨ ਤੇ ਤਲਵਾਰ ਫਿਰਾਈ,
ਮਤੀ ਦਾਸ ਸਿਰ ਆਰਾ।
ਨਲੂਆ ਤੇ ਫੂਲਾ ਸਿੰਘ ਜਿਸ ਦਿਨ,
ਪਹਿਰੇਦਾਰ ਬਣਾਏ।
ਕੜੇ ਕਬਾਇਲੀ ਬਿਰਕ ਨ ਸੱਕੇ,
ਧੜਕੇ ਸਨ ਜਿਉਂ ਪਾਰਾ ।
ਇਸ ਤੋਂ ਰਾਜ ਹਿਮਾਲੀ ਜਿਸ ਦਮ,
ਰੋਰਿਕ ਨੇ ਆ ਲੀਤਾ,
ਤਾਂ ਉਹ ਪਰਬਤ ਨਾਇਕ ਬਣਿਆ,
ਚਿਤਰਕਾਰ ਨਿਆਰਾ ।
ਇਹਦੇ ਵਿਚ ਹੀ ਇਹਦਾ ਜੱਨਤ,
ਆਹ ਕਸ਼ਮੀਰ ਸੁਹਾਉਣਾ ।
ਸ਼ਾਲ੍ਹਾ ! ਨਹੁੰ ਮਾਸ ਰਹੇ ਜੁੜਿਆ,
ਤੋੜੇ ਨ ਹਤਿਆਰਾ ।