ਬਿੱਲੀ ਤੇ ਮੈਨਾ ਲੂੰਮੜੀ ਦੇ ਪੈਰਾਂ ਦੇ ਨਿਸ਼ਾਨ ਵੇਖਦੀਆਂ ਚੱਲਣ ਲਗੀਆਂ। ਬਿੱਲੀ ਭੱਜੀ ਤੇ ਮੈਨਾ ਉੱਡੀ। ਤੇ ਅਖੀਰ ਉਹ ਲੂੰਮੜੀ ਦੇ ਘੁਰਨੇ ਕੋਲ ਜਾ ਪੁੱਜੀਆਂ। ਬਿੱਲੀ ਗੁਸਲੀ * ਵਜਾਣ ਤੇ ਗਾਉਣ ਲਗ ਪਈ : "
ਸੁਹਣੀ ਮੈਂ ਇਕ ਤਰਜ਼ ਵਜਾਵਾਂ,
ਨਾਲੇ, ਇਕ ਮੈਂ ਗਾਣਾ ਗਾਵਾਂ,
ਭੈਣ ਲੂੰਮੜੀ ਦਾ ਦਿਲ ਪਰਚਾਵਾਂ।
ਭੈਣ ਮੇਰੀ ਕੀ ਸੈਰਾਂ ਉਤੇ, ?"
ਜਾਂ ਸੁੱਤੀ ਏ ਘਰੇ ਆਪਣੇ ? "
ਲੂੰਮੜੀ ਨੇ ਗਾਣਾ ਸੁਣਿਆ ਤੇ ਸੋਚਣ ਲੱਗੀ :
"ਕੌਣ ਏ ਏਨਾ ਸੁਹਣਾ ਵਜਾਣ ਵਾਲਾ ਤੇ ਏਨਾ ਮਿੱਠਾ ਗਾਉਣ ਵਾਲਾ। ਜਾ ਕੇ ਵੇਖਾਂ ਤਾਂ ਸਹੀਂ।"
ਲੂੰਮੜੀ ਆਪਣੇ ਘੁਰਨੇ ਵਿਚੋਂ ਬਾਹਰ ਨਿਕਲ ਆਈ। ਬਿੱਲੀ ਤੇ ਮੈਨਾ ਨੇ ਲੂੰਮੜੀ ਨੂੰ ਫੜ ਲਿਆ ਤੇ ਉਹਨੂੰ ਕੁੱਟਣ ਲਗ ਪਈਆਂ। ਉਹਨਾਂ ਉਹਨੂੰ ਏਨਾ ਮਾਰਿਆ, ਏਨਾ ਮਾਰਿਆ ਕਿ ਉਹ ਨੱਠ ਉਠੀ, ਜਿੰਨੀ ਵੀ ਤੇਜ਼ ਉਹ ਨੱਠ ਸਕਦੀ ਸੀ।
ਬਿੱਲੀ ਤੇ ਮੈਨਾ ਨੇ ਬੀਬੇ ਕੁੱਕੜ ਨੂੰ ਚੁਕਿਆ, ਉਹਨੂੰ ਟੋਕਰੀ ਵਿਚ ਪਾ ਲਿਆ, ਤੇ ਉਹਨੂੰ ਘਰ ਲੈ ਆਈਆਂ।
ਤੇ ਅਜ ਤੱਕ ਉਹ ਸਾਰੇ ਜੰਗਲ ਚ ਆਪਣੇ ਛੋਟੇ ਜਿਹੇ ਘਰ ਵਿਚ ਖੁਸ਼ੀ-ਖੁਸ਼ਾਈ ਰਹਿ ਰਹੇ ਹਨ।
* ਇਕ ਰੂਸੀ ਸਾਜ਼ ਜਿਸ ਨੂੰ ਪੋਟੀਆਂ ਨਾਲ ਵਜਾਇਆ ਜਾਂਦਾ ਹੈ।-ਅਨੁ :