Back ArrowLogo
Info
Profile

ਇਸ ਪੁਸਤਕ ਵਿਚ ਤੁਸੀਂ ਉਹ ਪਰੀ - ਕਹਾਣੀਆਂ ਪੜ੍ਹੋਗੇ ਜਿਹੜੀਆਂ ਰੂਸੀ ਲੋਕਾਂ ਨੇ ਵਿਸ਼ਾਲ ਦਰਿਆਵਾਂ ਦੇ ਕੰਢਿਆਂ ਉਤੇ, ਅਨੰਤ ਸਟੇਪੀ ਮੈਦਾਨਾਂ ਵਿਚ, ਸੰਘਣੇ ਜੰਗਲਾਂ ਤੇ ਉੱਚੇ ਪਰਬਤਾਂ ਤੇ ਵਿਚਰਦਿਆਂ ਰਚੀਆਂ।

ਲਗਪਗ ਸਾਰੀਆਂ ਹੀ ਪਰੀ-ਕਹਾਣੀਆਂ ਦੀ ਰਚਨਾ ਢੇਰ ਚਿਰ ਪਹਿਲਾਂ ਪ੍ਰਾਚੀਨ ਕਾਲ ਵਿਚ ਹੋਈ ਸੀ। ਹਰ ਕੱਥਕ ਨੇ ਆਪਣੇ ਵਿਚਾਰਾਂ ਤੇ ਸੁਹਜ-ਸਵਾਦ ਅਨੁਸਾਰ ਏਹਨਾਂ ਵਿਚ ਨਵੇਂ ਵਾਧੇ ਤੇ ਤਬਦੀਲੀਆਂ ਕਰਕੇ ਆਪਣੇ ਹੀ ਅੰਦਾਜ਼ ਨਾਲ ਏਹਨਾਂ ਨੂੰ ਸੁਣਾਇਆ। ਆਪਣੀ ਲੰਮੀ ਉਮਰਾ ਦੌਰਾਨ ਪਰੀ-ਕਹਾਣੀਆਂ ਹੋਰ ਹੋਰ ਦਿਲਚਸਪ ਬਣਦੀਆਂ ਗਈਆਂ ਕਿਉਂਕਿ ਸਦੀਆਂ ਤੱਕ ਲੋਕਾਂ ਨੇ ਏਹਨਾਂ ਨੂੰ ਸਵਾਰਿਆ, ਨਿਖਾਰਿਆ ਤੇ ਨਿਪੁੰਨ ਬਣਾਇਆ।

ਏਹ ਪਰੀ-ਕਹਾਣੀਆਂ ਏਡੀਆਂ ਕਾਵਮਈ ਤੇ ਏਡੀਆਂ ਦਿਲਚਸਪ ਹਨ ਕਿ ਚੰਗੇ ਤੋਂ ਚੰਗੇ ਰੂਸੀ ਲੇਖਕਾਂ, ਕਲਾਕਾਰਾਂ ਅਤੇ ਸਵਰਕਾਰਾਂ ਨੇ ਏਹਨਾਂ ਦੀ ਵਰਤੋਂ ਕੀਤੀ। ਇਸ ਪ੍ਰਕਾਰ ਮਹਾਨ ਰੂਸੀ ਕਵੀ ਅਲੈਕਸਾਂਦਰ ਸੇਰਗੇਯੇਵਿਚ ਪੁਸ਼ਕਿਨ (੧੭੯੯-੧੮੩੭) ਉਹਨਾਂ ਪਰੀ-ਕਹਾਣੀਆਂ ਨੂੰ ਬਹੁਤ ਪਿਆਰ ਕਰਦਾ ਸੀ ਜਿਹੜੀਆਂ ਉਸ ਦੀ ਆਯਾ ਨੇ ਉਸ ਨੂੰ ਸੁਣਾਈਆਂ ਸਨ ਜਿਹੜੀ ਬਹੁਤ ਵਧੀਆ ਕਥਕ ਸੀ। " ਏਹ ਪਰੀ-ਕਹਾਣੀਆਂ ਕੈਸੀ ਅਦਭੁਤ ਵਸਤੂ ਹਨ !" ਉਸ ਨੇ ਲਿਖਿਆ ਸੀ। " ਹਰ ਕਹਾਣੀ ਇਕ ਕਵਿਤਾ ਹੈ।"

ਵਿਸ਼ੇ-ਵਸਤੂ ਅਤੇ ਸੁਭਾਅ ਦੇ ਪੱਖੋਂ ਰੂਸੀ ਪਰੀ-ਕਹਾਣੀਆਂ ਬਹੁਤ ਭਿੰਨ ਭਿੰਨ ਹਨ। ਰੂਸੀ ਬਚਿਆਂ ਨੂੰ ਜਾਨਵਰਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਹਨ। ਢੇਰ ਚਿਰ ਪਹਿਲਾਂ, ਪ੍ਰਾਚੀਨ ਕਾਲ ਵਿਚ ਉਹਨਾਂ ਸ਼ਿਕਾਰੀਆਂ ਨੇ ਏਹਨਾਂ ਪਰੀ-ਕਹਾਣੀਆਂ ਦੀ ਰਚਨਾ ਕੀਤੀ ਜਿਹੜੇ ਜਾਨਵਰਾਂ ਦੀਆਂ ਆਦਤਾਂ ਤੇ ਸੁਭਾਅ ਨੂੰ ਜਾਣਦੇ ਸਨ। ਆਦਿ-ਕਾਲੀਨ ਲੋਕ ਜਾਨਵਰਾਂ ਨਾਲ ਜਾਦੂ ਟੂਣੇ ਨੂੰ ਸੰਬੰਧਤ ਕਰਦੇ ਸਨ। ਕਈਆਂ ਜਾਨਵਰਾਂ ਦਾ ਉਹਨਾਂ ਦੀ ਬਹਾਦਰੀ ਕਰਕੇ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਅਤੇ ਕਈਆਂ ਦੀ ਉਹਨਾਂ ਦੀ ਬੁਜਦਿਲੀ ਤੇ ਮਕਾਰੀ ਕਰਕੇ ਨਿਖੇਧੀ ਕੀਤੀ ਜਾਂਦੀ ਸੀ। ਅੱਜ ਏਹ ਪਰੀ-ਕਹਾਣੀਆਂ, ਪਰੋਖ ਰੂਪ ਵਿਚ, ਮਕਾਰ, ਬੁਧੂ ਜਾਂ ਲਾਲਚੀ ਬੰਦਿਆਂ ਦੀ ਬਾਤ ਪਾਉਂਦੀਆਂ ਹਨ. ਉਹਨਾਂ ਦੇ ਐਬਾਂ ਦਾ ਭਾਂਡਾ ਭੰਨਦੀਆਂ ਹਨ ਅਤੇ ਮਸ਼ਕਰੀਆਂ ਨਾਲ ਉਹਨਾਂ ਦਾ ਮੌਜੂ ਉਡਾਉਂਦੀਆਂ ਹਨ।

ਸੂਖਮ ਪਰੀ-ਕਹਾਣੀਆਂ ਅਤਿ ਦਰਜੇ ਦੀਆਂ ਕਾਵਿਕ ਹਨ। ਉਹ ਸਾਨੂੰ ਅਨੋਖੀ ਧਰਤੀ ਤੇ ਲੈ ਜਾਂਦੀਆਂ ਹਨ। ਜਾਪਦਾ ਹੈ ਕਿ ਏਹਨਾਂ ਪਰੀ-ਕਹਾਣੀਆਂ ਦੀ ਹਰ ਚੀਜ਼ ਬਸ ਇਕ ਮਨਘੜਤ ਗੱਲ ਜਾਂ ਕਲਪਨੀ ਦੀ ਉਡਾਰੀ ਮਾਤਰ ਹੈ। ਬਦੀ ਦੀਆਂ ਕਰੂਰ ਤਾਕਤਾਂ ਦੇ ਖਿਲਾਫ ਬਹਾਦਰੀ ਨਾਲ ਜੂਝਦੇ ਨਾਇਕਾਂ ਦਾ ਜੀਵਨ ਪਰੀ-ਕਹਾਣੀ ਦੇ ਖਾਸ ਨੇਮਾਂ ਦਾ ਪਾਲਣ ਕਰਦਾ ਹੈ। ਪਰ. ਇਹ ਪਰੀ-ਕਹਾਣੀਆਂ ਸੁਖ ਤੇ ਖੁਸ਼ੀ ਬਾਰੇ ਮਨੁਖ ਦੇ ਅਸਲ ਸੁਪਨੇ ਦਾ ਪ੍ਰਤਿਬਿੰਬ ਵੀ ਪੇਸ਼ ਕਰਦੀਆਂ

4 / 245
Previous
Next