Back ArrowLogo
Info
Profile
ਪਰੰਤੂ ਅਜਿਹੇ ਭੀ ਸਚੀਆਂ ਦਾੜ੍ਹੀਆਂ ਦੀ ਪੈਜ ਰਖਣ ਵਾਲੇ ਗੁਰੂ ਕੇ ਲਾਲ ਮਸੰਦ ਲੋਕ ਭਾਈ ਫੇਰੂ ਸਾਰਖੇ ਮੌਜੂਦ ਸਨ ਜਿਨ੍ਹਾਂ ਦੇ ਸਚੇ ਕਰਮ ਸੁਕਰਮਾਂ ਦੀ ਸੁਗੰਧੀ ਸਾਰੇ ਇਲਾਕੇ ਵਿਚ ਚੰਦਨ ਵਤ ਫੈਲੀ ਹੋਈ ਸੀ । ਗੁਰੂ ਕੇ ਪਠਾਏ ਮਸੰਦਾਂ ਨੂੰ ਦਾੜਿਓਂ ਫੜਨ ਆਏ ਮੇਵੜੇ ਸਿੱਖਾਂ ਦੀ ਹਿੰਮਤ ਹੀ ਨਾ ਪਈ ਕਿ ਭਾਈ ਫੇਰੂ ਜੀ ਸਾਰਖੇ ਸਚੀਆਂ ਦਾੜ੍ਹੀਆਂ ਵਾਲੇ ਮਸੰਦਾਂ ਨੂੰ ਦਾੜ੍ਹਿਓਂ ਫੜ ਸਕਣ ।  ਉਨ੍ਹਾਂ ਦਾ ਹਿਆਉ ਹੀ ਨਾ ਪਿਆ ਕਿ ਅਜਿਹੇ ਸੁਕ੍ਰਿਤ ਕਰਮੀ ਮਸੰਦ ਨੂੰ ਦਾੜਿਓਂ ਫੜ ਸਕਣ । ਕੇਵਲ ਏਤਨਾ ਹੀ ਹੁਕਮ ਸੁਣਾਇਆ ਕਿ ਗੁਰੂ ਦਸਮੇਸ਼ ਜੀ ਨੇ ਹਜ਼ੂਰੀ ਵਿਚ ਬੁਲਾਇਆ ਹੈ। ਗੁਰੂ ਕੇ ਲਾਲ ਭਾਈ ਫੇਰੂ ਜੀ ਆਪਣੀ ਕਸ਼ਫ ਸੁਕਰਨੀ ਵਾਲੀ ਅੰਤਰਯਾਮਤਾ ਦੁਆਰਾ, ਜੋ ਉਹਨਾਂ ਨੂੰ ਸੁਤੇ ਸਿਧ ਹੀ ਪ੍ਰਾਪਤ ਸੀ-ਇਉਂ ਸਨਿਮਰ ਬੇਨਤੀ ਕਰਨ ਲਗੇ ਕਿ ਮੈਨੂੰ ਦਾੜ੍ਹਿਓਂ ਫੜ ਕੇ ਗੁਰੂ ਕੀ ਹਜ਼ੂਰੀ ਵਿਚ ਲੈ ਚਲੋ, ਜੈਸਾ ਕਿ ਗੁਰੂ ਸਾਹਿਬ ਦਾ ਹੁਕਮ ਹੈ । ਪਰੰਤੂ ਭਾਈ ਫੇਰੂ ਜੀ ਨੂੰ ਲੈਣ ਆਏ ਖ਼ਾਸ ਮਖਸੂਸੀ ਮੇਵੜੇ ਸਿੰਘਾਂ ਦਾ ਉਕਾ ਹੀ ਹਿਆਓਂ ਨਾ ਪਿਆ ਕਿ ਭਾਈ ਫੇਰੂ ਜੀ ਨੂੰ ਦਾੜ੍ਹਿਓਂ ਫੜ ਸਕਣ । ਭਾਈ ਫੇਰੂ ਜੀ, ਧੰਨ ਭਾਈ ਫੇਰੂ ਸੀ ! ਆਪਣੀ ਦਾੜ੍ਹੀ ਆਪਣੇ ਹਥ ਵਿਚ ਫੜ ਕੇ ਹੀ ਗੁਰੂ ਸਾਹਿਬ ਜੀ ਦੀ ਚਰਨੀਂ ਜਾ ਢਠੇ । ਅਗੋਂ ਕਸ਼ਫ ਕਰਾਮਾਤ ਦੇ ਕਮਾਲ, ਸਾਹਿਬ ਗੁਰੂ ਕਲਗੀਧਰ ਜੀ ਮਹਾਰਾਜ ਆਪਣੀ ਅੰਤਰਯਾਮਤਾ ਦੁਆਰਾ ਅੰਤਰਜਾਤੀ ਦਸ਼ਾ ਨੂੰ ਖ਼ੂਬ ਜਾਚ ਕੇ ਅਤੇ ਅਤੀ ਦ੍ਰਵਭੂਤ ਹੋ ਕੇ ਇਸ ਬਿਧ ਫ਼ੁਰਮਾਉਣ ਲਗੇ ਕਿ ਭਾਈ ਫੇਰੂ ਜੀ ਸਚ ਮੁਚ ਸਚੀ ਸੁਚੀ ਦਾੜ੍ਹੀ ਵਾਲੇ ਆਮਲ-ਬਾ-ਅਮਲ (ਕਥਨੀ ਕਰਣੀ ਦੇ ਸੂਰੇ) ਗੁਰਸਿਖ ਹਨ ਅਤੇ ਬਿਲਕੁਲ ਨਿਰਦੋਸ਼ ਹਨ। ਚਰਨੀਂ ਢਠੇ ਪਏ ਭਾਈ ਫੇਰੂ ਜੀ ਨੂੰ ਆਪਣੇ ਕਰਕਮਲਾਂ ਦੁਆਰਾ ਉਠਾ ਕੇ ਸਾਵਧਾਨ ਕੀਤਾ ਅਤੇ ਪਰਮ ਦਿਆਲ ਅਤੇ ਨਿਹਾਲ ਹੋ ਕੇ 'ਭਾਈ ਫੇਰੂ ਸਚੀ ਦਾੜ੍ਹੀ ਦਾ ਖ਼ਿਤਾਬ ਦਿਤਾ । ਨਾ ਸਿਰਫ ਖਿਤਾਬ ਹੀ ਦਿਤਾ ਬਲਕਿ ਸਚੀ ਸਚੀ ਦਾੜ੍ਹੀ ਵਾਲੇ ਫੇਰੂ ਜੀ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਭਾਈ ਫੇਰੂ ਸਿੰਘ ਉਨ੍ਹਾਂ ਦਾ ਨਾਮ ਰਖਿਆ । ਬਾਰੰਬਾਰ ਧੰਨ ਧੰਨ ਪੁਕਾਰਿਆ ਅਤੇ ਇਹ ਅਸੀਸ ਦਿਤੀ ਕਿ ਧੰਨ ਭਾਈ ਫੇਰੂ ਸਿੰਘ ਜੀ, ਜਿਨਾਂ ਨੇ ਸਚੀਆਂ ਸੁਚੀਆਂ ਗੁਰਮੁਖੀ ਬੀਬੀਆਂ ਦਾੜ੍ਹੀਆਂ ਦੀ ਪੈਜ ਰਖ ਲਈ ਹੈ । ਕੱਚੀਆਂ ਕੁਕਰਮ-ਕਰਤੂਤਾਂ ਵਾਲੇ ਕਚ-ਪਿਚੇ ਲੰਮ-ਦਾੜ੍ਹੀਏ ਮਸੰਦਾਂ ਨੂੰ ਉਨ੍ਹਾਂ ਦੇ ਭੇਖ ਕੁਕਰਮ ਦੀ ਸਜ਼ਾ ਕੇਵਲ ਇਬਰਤ ਵਜੋਂ ਦਿਤੀ ਗਈ ਕਿ ਅਗਾਂਹ ਨੂੰ ਗੁਰੂ ਕੀ ਰਹਿਤ- ਰਹਿਣੀ ਰਖਣ ਵਾਲਾ, ਕੋਈ ਭੀ ਗੁਰਮੁਖੀ ਦਾੜ੍ਹੀ ਵਾਲਾ ਸਿੰਘ ਦੁਰਮਤਿ ਕਰਮ ਨਾ ਕਮਾ ਸਕੇ । ਤਾਂ ਤੇ ਗੁਰੂ ਘਰ ਅੰਦਰ ਇਸ ਗੱਲ ਦਾ ਹਰਗਿਜ਼ ਲਿਹਾਜ਼ ਨਹੀਂ ਕੀਤਾ ਜਾ ਸਕਦਾ ਕਿ ਕੇਵਲ ਲੋਕਾਂ ਨੂੰ ਭੇਖ ਦਿਖਾਵਣ ਲਈ ਅਤੇ ਕਪਟ-ਕੁਕਰਮ ਕਮਾਵਣ ਲਈ ਲੰਮੇ ਦਾੜ੍ਹੇ ਰਖੇ ਪਰਵਾਣ ਹਨ। ਪਰਵਾਣ ਤਾਂ ਸੇਈ ਸੁਚੱਜੇ ਹੀ ਕਰਨੀ ਵਾਲੇ ਗੁਰਮੁਖਿ ਜਨ ਹਨ, ਜੋ 'ਭਾਈ ਫੇਰੂ ਸਿੰਘ ਜੀ' ਨਿਆਈਂ ਸੁਚੀਆਂ ਸਚੀਆਂ ਦਾੜ੍ਹੀਆਂ ਰਖ ਕੇ ਸਚੇ ਆਮਲ-ਬਾ-ਅਮਲ (ਕਥਨੀ ਕਰਣੀ ਦੇ ਸੂਰੇ) ਬਣਦੇ ਹਨ ।

 

 

15 / 15
Previous
Next