Back ArrowLogo
Info
Profile

ਉਸ ਬਾਰੇ ਇੱਕ ਲੇਖ ਪੜ੍ਹਿਆ। ਜਿਸ ਵਿੱਚੋਂ ਬਹੁਤਾ ਤਾਂ ਮੈਨੂੰ ਸਮਝ ਨਾ ਆਇਆ, ਪਰ ਮੈਂ ਇਸ ਗੱਲ ਨਾਲ ਕੀਲਿਆ ਗਿਆ ਕਿ ਫੈਰਾਡੇ ਇੱਕ ਸਧਾਰਣ ਮਜ਼ਦੂਰ ਹੁੰਦਾ ਸੀ । ਇਹ ਤੱਥ ਮੇਰੇ ਲਈ ਅਗੰਮੀ ਸੀ ਅਤੇ ਇਹ ਮੇਰੇ ਜ਼ਿਹਨ ਵਿੱਚ ਘਰ ਕਰ ਗਿਆ।

"ਇਹ ਕਿਵੇਂ ਹੋ ਸਕਦਾ ਹੈ ?" ਮੈਂ ਸੰਦੇਹਪੂਰਵਕ ਆਪਣੇ ਆਪ ਨੂੰ ਪੁੱਛਿਆ।

“ਇਸਦਾ ਮਤਲਬ ਇਹਨਾਂ ਬੇਲਦਾਰਾਂ ਵਿੱਚੋਂ ਵੀ ਕੋਈ ਵਿਗਿਆਨੀ ਬਣ ਸਕਦਾ ਹੈ। ਸ਼ਾਇਦ ਮੈਂ ਵੀ ਬਣ ਜਾਵਾਂ।"

ਇਹ ਕੁਝ ਅਜਿਹੀ ਗੱਲ ਸੀ ਜਿਸ 'ਤੇ ਮੈਂ ਯਕੀਨ ਨਹੀਂ ਕਰ ਸਕਦਾ ਸੀ, ਅਤੇ ਮੈਂ ਇਸ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਕਿ ਕੀ ਅਜਿਹੇ ਹੋਰ ਵੀ ਮਸ਼ਹੂਰ ਲੋਕ ਸਨ ਜਿਹੜੇ ਪਹਿਲਾਂ ਕਦੇ ਸਧਾਰਣ ਕਿਰਤੀ ਰਹੇ ਹੋਣ। ਰਸਾਲਿਆਂ ਵਿੱਚੋਂ ਮੈਨੂੰ ਕੁਝ ਨਾ ਮਿਲਿਆ, ਪਰ ਜਿਮਨੇਜ਼ੀਅਮ ਦੇ ਇੱਕ ਵਿਦਿਆਰਥੀ ਨੇ, ਜੋ ਮੇਰਾ ਜਾਣੂ ਸੀ, ਮੈਨੂੰ ਦੱਸਿਆ ਕਿ ਅਜਿਹੇ ਬਹੁਤ ਸਾਰੇ ਪ੍ਰਸਿੱਧ ਲੋਕ ਸਨ ਜਿਹੜੇ ਪਹਿਲਾਂ ਕਿਰਤੀ ਰਹੇ ਹਨ ਅਤੇ ਉਹਨਾਂ ਵਿੱਚੋਂ ਕੁਝ ਦੇ ਨਾਮ ਵੀ ਦੱਸੇ, ਜਿਹਨਾਂ ਵਿੱਚੋਂ ਇੱਕ ਨਾਮ ਸਟੀਫ਼ਨਸਨ ਸੀ, ਪਰ ਮੈਂ ਉਸਦੀ ਗੱਲ 'ਤੇ ਯਕੀਨ ਨਾ ਕੀਤਾ।

ਜਿੰਨਾ ਜ਼ਿਆਦਾ ਮੈਂ ਪੜ੍ਹਦਾ, ਕਿਤਾਬਾਂ ਮੈਨੂੰ ਓਨਾ ਹੀ ਸੰਸਾਰ ਨਾਲ ਜੋੜ ਦਿੰਦੀਆਂ ਅਤੇ ਜ਼ਿੰਦਗੀ ਮੇਰੇ ਲਈ ਹੋਰ ਵੀ ਵਧੇਰੇ ਸਪਸ਼ਟ ਅਤੇ ਸਾਰਥਕ ਹੋ ਜਾਂਦੀ। ਮੈਂ ਵੇਖਦਾ ਕਿ ਅਜਿਹੇ ਵੀ ਲੋਕ ਸਨ ਜਿਹਨਾਂ ਦੀ ਜ਼ਿੰਦਗੀ ਮੇਰੇ ਨਾਲੋਂ ਵੀ ਬਦਤਰ ਅਤੇ ਸਖ਼ਤ ਸੀ। ਭਾਵੇਂ ਇਸ ਤੋਂ ਮੈਨੂੰ ਕੁਝ ਆਰਾਮ ਤਾਂ ਮਿਲਦਾ ਸੀ ਪਰ ਜ਼ਿੰਦਗੀ ਦੇ ਜ਼ਾਲਮ ਅਤੇ ਡਾਢੇ ਯਥਾਰਥ ਨਾਲ ਮੈਂ ਕੋਈ ਸਮਝੌਤਾ ਨਾ ਕਰ ਸਕਿਆ। ਮੈਂ ਇਹ ਵੀ ਦੇਖਿਆ ਕਿ ਅਜਿਹੇ ਵੀ ਲੋਕ ਸਨ ਜਿਹੜੇ ਦਿਲਚਸਪੀ ਅਤੇ ਪ੍ਰਸੰਨਤਾ ਵਾਲਾ ਜੀਵਨ ਜੀ ਰਹੇ ਸਨ-ਅਜਿਹਾ ਜੀਵਨ ਜੋ ਮੇਰੇ ਆਲ਼ੇ-ਦੁਆਲ਼ੇ ਵਿੱਚੋਂ ਕਿਸੇ ਨੂੰ ਵੀ ਨਹੀਂ ਸੀ ਪਤਾ। ਲਗਭਗ ਹਰ ਕਿਤਾਬ ਦੇ ਪੰਨਿਆਂ ਵਿੱਚੋਂ ਮੈਨੂੰ ਇੱਕ ਮੱਧਮ ਜਿਹਾ ਪਰ ਜ਼ੋਰਦਾਰ ਸੰਦੇਸ਼ ਮਿਲਦਾ ਜੋ ਮੈਨੂੰ ਵਿਆਕੁਲ ਕਰ ਦਿੰਦਾ, ਮੈਨੂੰ ਇੱਕ ਅਣਜਾਣ ਦੁਨੀਆਂ ਵਿੱਚ ਲੈ ਜਾਂਦਾ ਅਤੇ ਮੇਰੇ ਦਿਲ 'ਤੇ ਡੂੰਘਾ ਅਸਰ ਕਰਦਾ। ਹਰ ਕੋਈ ਕਿਸੇ ਨਾ ਕਿਸੇ ਗੱਲੋਂ ਦੁਖੀ ਸੀ, ਆਪਣੀ ਜ਼ਿੰਦਗੀ ਤੋਂ ਕੋਈ ਵੀ ਸੰਤੁਸ਼ਟ ਨਹੀਂ ਸੀ ਅਤੇ ਕੁਝ ਚੰਗੇਰੀ ਚੀਜ਼ ਦੀ ਭਾਲ ਵਿੱਚ ਸੀ। ਇਸ ਕਾਰਨ ਉਹ ਲੋਕ ਮੇਰੇ ਹੋਰ ਵੀ ਨੇੜੇ ਆ ਗਏ ਅਤੇ ਮੇਰੇ ਲਈ ਉਹਨਾਂ ਨੂੰ ਜਾਨਣਾ ਹੋਰ ਵੀ ਸੌਖਾ ਹੋ ਗਿਆ। ਕਿਤਾਬਾਂ ਨੇ ਸਾਰੇ ਸੰਸਾਰ ਨੂੰ ਚੰਗੀਆਂ ਗੱਲਾਂ ਪ੍ਰਤੀ ਸੋਗੀ ਤਾਂਘ ਨਾਲ ਜਕੜਿਆ ਹੋਇਆ ਸੀ ਅਤੇ ਹਰ ਕਿਤਾਬ ਇੱਕ ਜਿਉਂਦੀ ਜਾਗਦੀ ਰੂਹ ਜਾਪਦੀ ਸੀ ਜਿਹੜੀ ਪਾਤਰਾਂ ਅਤੇ ਸ਼ਬਦਾਂ ਦੁਆਰਾ, ਜਿਹੜੇ ਮੇਰੇ ਉਹਨਾਂ ਨਾਲ ਸੰਪਰਕ ਵਿੱਚ ਆਉਂਦੇ ਹੀ ਜਿਉਂਦੇ-ਜਾਗਦੇ ਜਾਪਣ ਲੱਗ ਪੈਂਦੇ ਸਨ, ਕਾਗ਼ਜ਼ਾਂ ਨਾਲ ਜੁੜੀ ਹੋਈ ਸੀ।

ਪੜ੍ਹਦੇ-ਪੜ੍ਹਦੇ ਅਕਸਰ ਮੈਨੂੰ ਰੋਣਾ ਆ ਜਾਂਦਾ ਸੀ-ਐਨੀਆਂ ਪ੍ਰਭਾਵਸ਼ਾਲੀ ਸਨ ਇਹਨਾਂ ਲੋਕਾਂ ਦੀਆਂ ਕਹਾਣੀਆਂ ਅਤੇ ਇੰਨੇ ਪਿਆਰੇ ਅਤੇ ਨੇੜੇ ਹੋ ਗਏ ਸਨ ਇਹ ਮੇਰੇ ! ਮੈਂ ਹਾਲੇ ਬੱਚਾ ਹੀ ਸਾਂ, ਵਿਅਰਥ ਮਿਹਨਤ ਦਾ ਸਤਾਇਆ ਅਤੇ ਨਿਕੰਮੀਆਂ ਗਾਲਾਂ ਦਾ ਫਿਟਕਾਰਿਆ,

12 / 395
Previous
Next