Back ArrowLogo
Info
Profile

ਵਿਅਕਤੀਤਵ ਦਾ ਵਿਘਟਨ

1

ਲੋਕ ਮਹਿਜ਼ ਹਰ ਤਰ੍ਹਾਂ ਦੀਆਂ ਪਦਾਰਥਕ ਕੀਮਤਾਂ ਸਿਰਜਣ ਵਾਲੀ ਤਾਕਤ ਹੀ ਨਹੀਂ ਹੁੰਦੇ, ਉਹ ਰੂਹਾਨੀ ਕੀਮਤਾਂ ਦੇ ਵੀ ਇੱਕੋ-ਇੱਕ ਅਤੇ ਕਦੇ ਨਾ ਮੁੱਕਣ ਵਾਲੇ ਸਰੋਤ ਹਨ। ਸਮਾਂ, ਖੂਬਸੂਰਤੀ ਅਤੇ ਪ੍ਰਤਿਭਾ ਵਿੱਚ ਉਹ ਸਮੂਹਿਕ ਤੌਰ 'ਤੇ ਪਹਿਲੇ ਅਤੇ ਮੋਢੀ ਦਾਰਸ਼ਨਿਕ ਤੇ ਕਵੀ ਹਨ, ਸਾਰੀਆਂ ਮਹਾਨ ਕਵਿਤਾਵਾਂ ਅਤੇ ਦੁਨੀਆਂ ਦੇ ਸਾਰੇ ਦੁਖਾਂਤਾਂ ਦੇ ਸਿਰਜਕ ਉਹੀ ਹਨ। ਅਤੇ ਇਹਨਾਂ ਦੁਖਾਂਤਾਂ ਵਿੱਚੋਂ ਸਭ ਤੋਂ ਵੱਡਾ ਦੁਖਾਂਤ ਹੈ, ਸੰਸਾਰ ਸੱਭਿਆਚਾਰ ਦਾ ਇਤਿਹਾਸ।

ਆਪਣੀ ਮੁੱਢਲੀ ਅਵਸਥਾ ਵਿੱਚ, ਸਵੈ-ਰੱਖਿਆ ਦੀ ਪ੍ਰਵਿਰਤੀ ਦੀ ਅਗਵਾਈ ਹੇਠਾਂ ਅਤੇ ਕੁਦਰਤ ਖਿਲਾਫ-ਜਿਸਤੋਂ ਉਹ ਡਰਦੇ ਸਨ. ਭੈਅ ਖਾਂਦੇ ਸਨ ਅਤੇ ਜਿਸਦੀ ਉਹ ਵਡਿਆਈ ਕਰਦੇ ਸਨ-ਆਪਣੇ ਸੰਘਰਸ਼ ਵਿੱਚ ਖਾਲੀ ਹੱਥ ਲੜਦਿਆਂ, ਲੋਕਾਂ ਨੇ ਧਰਮ ਦੀ ਰਚਨਾ ਕੀਤੀ। ਧਰਮ ਉਹਨਾਂ ਦੀ ਕਵਿਤਾ ਸੀ, ਜਿਸ ਵਿੱਚ ਕੁਦਰਤ ਦੀਆਂ ਤਾਕਤਾਂ ਬਾਰੇ ਉਹਨਾਂ ਦਾ ਸਾਰਾ ਗਿਆਨ ਅਤੇ ਆਪਣੇ ਆਲੇ-ਦੁਆਲੇ ਦੇ ਵਿਰੋਧੀ ਤੱਤਾਂ ਨਾਲ ਟਾਕਰੇ ਵਿੱਚ ਹਾਸਿਲ ਹੋਏ ਤਜ਼ਰਬੇ ਦਾ ਪੂਰਾ ਨਿਚੋੜ ਇਕੱਠਾ ਕੀਤਾ ਹੋਇਆ ਸੀ। ਕੁਦਰਤ ਉੱਤੇ ਹਾਸਿਲ ਕੀਤੀਆਂ ਪਹਿਲੀਆਂ ਜਿੱਤਾਂ ਨੇ ਲੋਕਾਂ ਅੰਦਰ ਸਥਿਰਤਾ ਦੀ ਭਾਵਨਾ, ਸਵੈ-ਮਾਣ, ਹੋਰ ਜਿੱਤਾਂ ਹਾਸਿਲ ਕਰਨ ਦੀ ਇੱਛਾ, ਅਤੇ ਬੀਰਤਾਪੂਰਨ ਲੋਕ-ਗਥਾਵਾਂ ਰਚਣ ਦੀ ਉਤੇਜਨਾ ਭਰ ਦਿੱਤੀ। ਇਹ ਮਹਾਂ-ਕਾਵਿ ਉਹਨਾਂ ਦੇ ਸਵੈ-ਗਿਆਨ ਅਤੇ ਆਪਣੇ ਆਪ ਅੱਗੇ ਰੱਖੀਆਂ ਮੰਗਾਂ ਦਾ ਖਜ਼ਾਨਾ ਬਣੇ। ਫਿਰ ਮਿੱਥ ਅਤੇ ਲੋਕ-ਗਥਾਵਾਂ ਰਲਗੱਡ ਹੋ ਗਈਆਂ, ਕਿਉਂਕਿ ਲੋਕਾਂ ਨੇ ਆਪਣੇ ਮਹਾਂ-ਕਾਵਿ ਦੇ ਨਾਇਕਾਂ ਨੂੰ ਆਪਣੀ ਸਮੂਹਿਕ ਮਾਨਸਿਕਤਾ ਦੀਆਂ ਸਾਰੀਆਂ ਸ਼ਕਤੀਆਂ ਬਖਸ਼ ਦਿੱਤੀਆਂ ਅਤੇ ਉਹਨਾਂ ਨੂੰ ਦੇਵਤਿਆਂ ਨੂੰ ਲੜਾਈ ਲਈ ਵੰਗਾਰਦਿਆਂ ਦਿਖਾਇਆ ਜਾਂ ਫਿਰ ਉਹਨਾਂ ਨੂੰ ਦੇਵਤਿਆਂ ਵਿੱਚ ਹੀ ਗਿਣਨਾ ਸ਼ੁਰੂ ਕਰ ਦਿੱਤਾ।

ਇਹ ਵੀ ਕਿਸੇ ਖਾਸ ਵਿਅਕਤੀ ਦੀ ਨਿੱਜੀ ਸੋਚ ਨਹੀਂ ਸਗੋਂ ਲੋਕਾਂ ਦੀ ਸਮੂਹਿਕ ਰਚਨਾਤਮਕਤਾ ਹੀ ਸੀ, ਜਿਹੜੀ ਮਿੱਥ ਅਤੇ ਲੋਕ-ਗਥਾਵਾਂ ਵਿੱਚ ਰੂਪਵਾਨ ਹੁੰਦੀ ਹੈ, ਜਿਵੇਂ

63 / 395
Previous
Next