Back ArrowLogo
Info
Profile

ਪਹਿਲਾਂ ਜਿਹੀਆਂ ਸਿਖ਼ਰਾਂ ਛੂਹਣ ਤੋਂ ਅਸਮਰੱਥ ਸਨ, ਪਰ ਫਿਰ ਵੀ ਲੋਕ ਆਪਣਾ ਗਹਿਰਾ ਅੰਦਰੂਨੀ ਜੀਵਨ ਜਿਉਂਦੇ ਰਹੇ, ਹਜ਼ਾਰਾਂ ਹੀ ਕਿੱਸੇ, ਗੀਤਾਂ ਅਤੇ ਕਹਾਵਤਾਂ ਦੀ ਰਚਨਾ ਕਰਦੇ ਰਹੇ, ਅਤੇ ਸਮੇਂ-ਸਮੇਂ 'ਤੇ ਫਾਉਸਟ ਅਤੇ ਅਜਿਹੇ ਹੀ ਕਈ ਹੋਰ ਵੱਡੇ ਪਾਤਰਾਂ ਤੱਕ ਦੀ ਵੀ ਰਚਨਾ ਕੀਤੀ । ਫਾਉਸਟ ਦੀ ਦੰਦ-ਕਥਾ ਦੀ ਰਚਨਾ ਲੋਕਾਂ ਨੇ ਕੁਝ ਇਸ ਤਰ੍ਹਾਂ ਕੀਤੀ ਹੈ ਜਿਵੇਂ ਕਿ ਉਹ ਵਿਅਕਤੀ ਦੀ ਰੂਹਾਨੀ ਨਿਪੁੰਸਕਤਾ 'ਤੇ ਜ਼ੋਰ ਦੇ ਰਹੇ ਹੋਣ, ਜਿਹੜਾ ਕਿ ਬਹੁਤ ਸਮਾਂ ਪਹਿਲਾਂ ਹੀ ਉਹਨਾਂ ਦਾ ਵਿਰੋਧੀ ਹੋ ਗਿਆ ਸੀ । ਉਹ ਉਸਦੀ ਆਨੰਦ ਪ੍ਰਾਪਤੀ ਦੀ ਲਾਲਸਾ ਦਾ ਅਤੇ ਆਪਣੀ ਦ੍ਰਿਸ਼ਟੀ-ਸੀਮਾ ਤੋਂ ਬਾਹਰ ਦੀਆਂ ਗੱਲਾਂ ਦਾ ਗਿਆਨ ਹਾਸਿਲ ਕਰਨ ਦੇ ਯਤਨਾਂ ਦਾ ਮਜ਼ਾਕ ਉਡਾਉਣਾ ਚਾਹੁੰਦੇ ਸਨ। ਸਾਰੇ ਦੇਸ਼ਾਂ ਦੇ ਮਹਾਨ ਕਵੀਆਂ ਦੀਆਂ ਸ਼ਾਨਦਾਰ ਕ੍ਰਿਤਾਂ ਲੋਕਾਂ ਦੀ ਸਮੂਹਿਕ ਰਚਨਾ ਦੇ ਖਜ਼ਾਨਿਆਂ ਵਿੱਚੋਂ ਹੀ ਨਿਕਲੀਆਂ ਹਨ, ਜਿਹੜਾ ਪ੍ਰਾਚੀਨ ਸਮਿਆਂ ਤੋਂ ਹੀ ਸਾਰੇ ਕਾਵਿਕ ਸਿਧਾਂਤਾਂ, ਸਾਰੇ ਪ੍ਰਸਿੱਧ ਬਿੰਬਾਂ ਅਤੇ ਟਾਈਪਾਂ ਦਾ ਸੋਮਾ ਰਿਹਾ ਹੈ।

ਈਰਖਾਲੂ ਓਥੈਲੋ ਡਾਵਾਂ-ਡੋਲ ਹੈਮਲੈੱਟ ਅਤੇ ਕਾਮੀ ਡਾਨ ਜੁਆਨ ਅਜਿਹੇ ਟਾਈਪ ਹਨ ਜਿਹਨਾਂ ਨੂੰ ਲੋਕਾਂ ਨੇ ਸ਼ੇਕਸਪੀਅਰ ਅਤੇ ਬਾਇਰਨ ਤੋਂ ਪਹਿਲਾਂ ਰਚਿਆ ਸੀ। "ਜੀਵਨ ਇੱਕ ਸੁਪਨਾ ਹੈ" ਇਹ ਗੀਤ ਕੈਲਡੇਰਨ ਦੇ ਕਹਿਣ ਤੋਂ ਕਿਤੇ ਪਹਿਲਾਂ ਸਪੇਨ ਦੇ ਲੋਕ ਆਪਣੇ ਲੋਕ-ਗੀਤਾਂ ਵਿੱਚ ਗਾਇਆ ਕਰਦੇ ਸਨ । ਸਪੇਨ ਦੇ ਮੂਰ ਲੋਕਾਂ ਨੇ ਇਹੀ ਗੱਲ ਇਹਨਾਂ ਤੋਂ ਵੀ ਪਹਿਲਾਂ ਕਹਿ ਦਿੱਤੀ ਸੀ। ਨਾਈਟਾਂ ਦੇ ਢਾਂਚੇ ਦਾ ਸਰਵਾਂਤੇ ਤੋਂ ਵੀ ਪਹਿਲਾਂ ਲੋਕ-ਕਿੱਸਿਆਂ ਵਿੱਚ ਮਜ਼ਾਕ ਉੜਾਇਆ ਗਿਆ ਸੀ ਅਤੇ ਉਹ ਵੀ ਉਨੇ ਹੀ ਤਿੱਖੇ ਅਤੇ ਸੋਗੀ ਲਹਿਜੇ ਵਿੱਚ ।

ਮਿਲਟਨ ਅਤੇ ਦਾਂਤੇ, ਮਿੱਕੀਵਿੱਕ, ਗੋਥੇ ਅਤੇ ਸ਼ਿਲਰ ਨੇ ਜਦੋਂ ਸਮੂਹ ਦੀ ਰਚਨਾਤਮਕਤਾ ਦੀ ਚਿਣਗ ਅਤੇ ਹਰਮਨ-ਪਿਆਰੀ ਕਵਿਤਾ ਤੋਂ ਪ੍ਰੇਰਨਾ ਲੈ ਕੇ ਰਚਨਾ ਕੀਤੀ ਤਾਂ ਉਹਨਾਂ ਨੇ ਸ਼ਾਨਦਾਰ ਸਿਖਰਾਂ ਛੂਹੀਆਂ। ਪ੍ਰੇਰਨਾ ਦਾ ਇਹ ਸੋਮਾ ਅਥਾਹ ਡੂੰਘਾ, ਭਰਪੂਰ, ਬੇਹੱਦ ਫੈਲਾਅ ਵਾਲਾ, ਅਤੇ ਸਿਆਣਪ ਭਰਿਆ ਹੈ।

ਮੈਂ ਕਿਸੇ ਤਰ੍ਹਾਂ ਵੀ ਇਹਨਾਂ ਕਵੀਆਂ ਤੋਂ ਸ਼ੁਹਰਤ ਦਾ ਹੱਕ ਨਹੀਂ ਖੋਹ ਰਿਹਾ ਅਤੇ ਨਾ ਹੀ ਇਹਨਾਂ ਨੂੰ ਛੋਟਾ ਦਿਖਾਉਣ ਦੀ ਮੇਰੀ ਕੋਈ ਇੱਛਾ ਹੈ। ਪਰ ਮੈਂ ਦਾਅਵਾ ਕਰਦਾ ਹਾਂ ਕਿ ਵਿਅਕਤੀਗਤ ਰਚਨਾਤਮਕਤਾ ਨੇ ਜੇ ਸਾਨੂੰ ਸ਼ਾਨਦਾਰ ਢੰਗ ਨਾਲ ਘੜੇ ਹੋਏ ਅਤੇ ਚਮਕਾਏ ਹੋਏ ਨਗ ਦਿੱਤੇ ਹਨ, ਤਾਂ ਉਹ ਹੀਰੇ, ਜਿਹਨਾਂ ਤੋਂ ਇਹ ਬਣਾਏ ਗਏ ਹਨ, ਸਮੂਹ ਵਿੱਚੋਂ-ਲੋਕਾਂ ਵਿੱਚੋਂ— ਹੀ ਪੈਦਾ ਹੋਏ ਹਨ। ਵਿਅਕਤੀ ਵਿੱਚ ਕਲਾ ਹੁੰਦੀ ਹੈ, ਪਰ ਰਚਨਾ ਕਰਨ ਦੇ ਯੋਗ ਤਾਂ ਕੇਵਲ ਸਮੂਹ ਹੀ ਹੁੰਦਾ ਹੈ। ਜ਼ੀਅਸ ਦੀ ਰਚਨਾ ਲੋਕਾਂ ਨੇ ਕੀਤੀ ਸੀ, ਫਿਦੀਅਸ ਨੇ ਕੇਵਲ ਉਸਨੂੰ ਪੱਥਰਾਂ ਵਿੱਚ ਢਾਲਿਆ ਹੈ।

ਸਮੂਹ ਤੋਂ ਟੁੱਟਿਆ ਅਤੇ ਲੋਕਾਂ ਦੀ ਏਕਤਾ ਬਣਾ ਕੇ ਰੱਖਣ ਵਾਲ਼ੇ ਵਿਚਾਰਾਂ ਦੇ ਅਸਰ ਤੋਂ ਕਿਤੇ ਪਰੇ, ਆਪਣੇ ਹੀ ਸਰੋਤਾਂ 'ਤੇ ਪਲਦਾ ਹੋਇਆ ਵਿਅਕਤੀ ਆਲਸੀ, ਪਿਛਾਂਹਖਿੱਚੂ ਅਤੇ ਜੀਵਨ ਦੇ ਵਿਕਾਸ ਦਾ ਵਿਰੋਧੀ ਹੋ ਜਾਂਦਾ ਹੈ।

72 / 395
Previous
Next