ਰਾਗ ਦੇ ਸ਼ਬਦ ਪੇਸ਼ ਕੀਤੇ ਜਾਂਦੇ ਹਨ, ਇਕ ਫ਼ਰੀਦ ਜੀ ਦਾ ਅਤੇ ਦੂਜਾ ਗੁਰੂ ਨਾਨਕ ਦੇਵ ਜੀ ਦਾ । ਫ਼ਰੀਦ ਜੀ ਹਦਾਇਤ ਕਰਦੇ ਹਨ ਕਿ ਮਾਇਆ ਵਿਚ ਮਨ ਨਾ ਫਸਾਓ; ਜੋ ਮਨੁੱਖ ਮਾਇਆ ਦੇ ਮੋਹ ਵਿਚ ਫੱਸਦੇ ਹਨ, ਇਸ ਸ਼ਬਦ ਦੀ ਰਾਹੀਂ ਫ਼ਰੀਦ ਜੀ ਉਹਨਾਂ ਦੀ ਮੱਦੀ ਹੋ ਚੁਕੀ ਹਾਲਤ ਬਿਆਨ ਕਰਦੇ ਹਨ। ਸਤਿਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਹਨ ਕਿ ਪ੍ਰਭੂ ਦੇ ਨਾਮ ਵਿਚ ਮਨ ਨੂੰ ਰੰਗੋ; ਜਿਨ੍ਹਾਂ ਦਾ ਮਨ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹਨਾਂ ਦੀ ਚੰਗੀ ਆਤਮਕ ਹਾਲਤ ਸਤਿਗੁਰੂ ਜੀ ਨੇਂ ਸ਼ਬਦ ਵਿਚ ਦੱਸੀ ਹੈ ਫ਼ਰੀਦ ਜੀ ਨੇ ਮਾਇਆ-ਵੇਹੜੀ ਮਨੁੱਖੀ ਤਸਵੀਰ ਖਿੱਚੀ ਹੇ, ਗੁਰੂ ਨਾਨਕ ਦੇਵ ਜੀ ਨੇ ਨਾਮ-ਰੰਗ ਵਿਚ ਰੰਗੀ ਹੋਈ ਤਸਵੀਰ । ਦੋਹਾਂ ਸ਼ਬਦਾਂ ਦੀਆਂ ਪਹਿਲਾਂ 'ਰਹਾਉ' ਦੀਆਂ ਤੁਕਾਂ ਰਲਾ ਕੇ ਪੜ੍ਹੋ, ਫਿਰ ਸਾਰੇ 'ਬੰਦਾਂ' ਨੂੰ ਇਕ ਦੂਜੇ ਦੇ ਸ਼ਬਦ ਵਿਚੋਂ ਲੈ ਕੇ । ਕਿਤਨੀ ਸੁੰਦਰ ਸਾਂਝ ਹੈ । ਕਿਤਨੇ ਹੀ ਲਫ਼ਜ਼ ਸਾਂਝੇ ਹਨ । ਇਹਨਾਂ ਦੋਹਾਂ ਸ਼ਬਦਾਂ ਨੂੰ ਪੜ੍ਹ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ । ਗੁਰੂ ਨਾਨਕ ਦੇਵ ਜੀ ਨੇ ਬਾਬਾ ਫ਼ਰੀਦ ਜੀ ਦੀ ਇਕ-ਪਾਸੀ ਤਸਵੀਰ ਦਾ ਦੂਜਾ ਪਾਸਾ ਤਿਆਰ ਕਰ ਕੇ ਤਸਵੀਰ ਨੂੰ ਮੁਕੰਮਲ ਕਰ ਦਿੱਤਾ । ਜੇ ਫ਼ਰੀਦ ਜੀ ਦਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦ ਨਾਲ ਸਾਂਭ ਕੇ ਨਾ ਰਖਦੇ, ਤਾਂ ਇਹ ਜ਼ਰੂਰੀ ਨਹੀਂ ਸੀ ਕਿ ਇਹ ਦੋਵੇਂ ਸ਼ਬਦ ਮੁੜ ਆਪੋ ਵਿਚ ਮਿਲ ਸਕਦੇ । ਦੋਵੇਂ ਸ਼ਬਦ ਇਉਂ ਹਨ :
ਸੂਹੀ ਲਲਿਤ ਫਰੀਦ ਜੀ
ਬੇੜਾ ਬੌਧਿ ਨ ਸਕਿਓ ਬੰਧਨ ਕੀ ਵੇਲਾ ।।
ਭਰਿ ਸਰਵਰੁ ਜਬ ਉਛਲੈ ਤਬ ਤਰਣੁ ਦੁਹੇਲਾ ॥੧॥
ਹਥੁ ਨ ਲਾਇ ਕਸੁੰਤੜੇ, ਜਲਿ ਜਾਸੀ ਢੋਲਾ ॥੧॥ਰਹਾਉ॥
ਇਕ ਆਪੀਨੈ ਪਤਲੀ ਸਹ-ਕੇ ਤੇ ਬੋਲਾ ।।
ਦੁਧਾਥਣੀ ਨ ਆਵਈ, ਫਿਰਿ ਹੋਇ ਨ ਮੇਲਾ ॥੨॥
ਕਹੈ ਫਰੀਦੁ ਸਹੇਲੀਹੋ, ਸਹੁ ਅਲਾਸੀ॥
ਹੰਸੁ ਚਲਸੀ ਝੂਮਣਾ, ਅਹਿ ਤਨੁ ਤੇਰੀ ਥੀਸੀ ॥੩॥੨॥
ਸੂਹੀ ਮਹਲਾ ੧
ਜਪ ਤਪ ਕਾ ਬੰਧੁ ਬੇੜੁਲਾ, ਜਿਤੁ ਲੰਘਹਿ ਵਹੇਲਾ ॥
ਨਾ ਸਰਵਰੁ ਨਾ ਉਗਲੈ, ਐਸਾ ਪੰਡ ਸੁਹੇਲਾ ॥੧॥