ਸਿੱਖ-ਧਰਮ ਅਨੁਸਾਰ ਯਕੀਨ ਇਹ ਹੈ ਕਿ ਜਿਸਮ ਬਦਲਦੇ ਰਹੇ, ਪਰ ਹਰੇਕ ਗੁਰੂ ਵਿਚ 'ਜੋਤਿ' ਗੁਰੂ ਨਾਨਕ ਵਾਲੀ ਹੀ ਸੀ, ਭਾਵ, ਅਕੀਦਾ ਤੇ ਅਸੂਲ ਆਦਿਕ ਗੁਰੂ ਨਾਨਕ ਵਾਲੇ ਹੀ ਸਨ ਸੱਤੇ ਬਲਵੰਡ ਦੀ ਵਾਰ ਵਿਚ ਇਹੀ ਜ਼ਿਕਰ ਹੈ :
“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ"॥
ਸਲੋਕਾਂ ਦਾ ਵੇਰਵਾ
ਇਹ ਸਾਰੇ ਸਲੋਕ ਗਿਣਤੀ ਵਿਚ ੧੩੦ ਹਨ । ਇਹਨਾਂ ਵਿਚ ੧੮ ਸਲੋਕ ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੋ ਭੀ ਹਨ, ਜੋ ਫ਼ਰੀਦ ਜੀ ਦੇ ਕੁਝ ਸਲੋਕਾਂ ਦੇ ਭਾਵ ਹੋਰ ਵਧੀਕ ਖੁਲ੍ਹੀ ਤਰ੍ਹਾਂ ਸਮਝਾਣ ਵਾਸਤੇ ਲਿਖੋ ਗਏ ਹਨ, ਤਾਕਿ ਕੋਈ ਅੰਞਾਣ ਮਨੁੱਖ ਟਪਲਾ ਨਾ ਖਾ ਜਾਏ ।ਸੇ, ਫ਼ਰੀਦ ਜੀ ਦੇ ਨਿਰੋਲ ਆਪਣੇ ਸਲੋਕਾਂ ਦਾ ਭਾਵ ਲਿਖਣ ਵੇਲੇ ਸਤਿਗੁਰੂ ਜੀ ਦੇ ਸਲੋਕਾਂ ਨੂੰ ਨਾਲ ਰਲਾਣ ਦੀ ਲੋੜ ਨਹੀਂ ਹੈ।
ਖਿਆਲ ਦੀ ਮਿਲਵੀਂ ਲੜੀ ਅਨੁਸਾਰ ਇਹਨਾਂ ਸਲੋਕਾਂ ਦੇ ਹੇਠ-ਲਿਖੀ ਗਿਣਤੀ ਦੇ ਮੁਤਾਬਕ ਪੰਜ ਹਿੱਸੇ ਕੀਤੇ ਗਏ ਹਨ:
(੧) ਸਲੋਕ ਨੰ: ੧ ਤੋਂ ੧੫ ਤਕ ਇਹਨਾਂ ਵਿਚ ਸਲੋਕ ਨੰ: ੧੩ ਗੁਰੂ ਅਮਰਦਾਸ ਜੀ ਦਾ ਹੈ (ਫ਼ਰੀਦ ਜੀ ਦੇ ਆਪਣੇ ੧੪ ਹਨ) ।
(੨) ਸਲੋਕ ਨੰ: ੧੬ ਤੋਂ ੩੬ ਤਕ (੨੧ ਸਲੋਕ): ਇਹਨਾਂ ਵਿਚ ਸਲੋਕ ਨੰ: ੩੨ ਗੁਰੂ ਨਾਨਕ ਸਾਹਿਬ ਦਾ ਹੈ, (ਫ਼ਰੀਦ ਜੀ ਦੇ ਆਪਣੇ ੨੦ ਹਨ) ।
(੩) ਸਲੋਕ ਨੰ: ੩੭ ਤੋਂ ੬੫ ਤਕ (੨੯ ਸਲੋਕ); ਇਹਨਾਂ ਵਿਚ ਸਲੋਕ ਨੰ: ੫੨ ਗੁਰੂ ਅਮਰਦਾਸ ਜੀ ਦਾ ਹੈ, (ਫ਼ਰੀਦ ਜੀ ਦੇ ਆਪਣੇ ੨੮ ਹਨ) ।
(੪) ਸਲੋਕ ਨੰ: ੬੬ ਤੋਂ ੯੨ ਤਕ (੨੭ ਸਲੋਕ); ਇਹਨਾਂ ਵਿਚ ਸਲੋਕ ਨੰ: ੭੫, ੮੨, ੮੩ ਗੁਰੂ ਅਰਜਨ ਸਾਹਿਬ ਦੇ ਹਨ, (ਫ਼ਰੀਦ ਜੀ ਦੇ ਆਪਣੇ २४ ਹਨ) 1
(੫) ਸਲੋਕ ਨੰ: ੯੩ ਤੋਂ ੧੩੦ ਤਕ (੩੮ ਸਲੋਕ); ਇਹਨਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਲੋਕ ਹਨ (ਨੰ: ੧੧੩, ੧੨੦, ੧੨੪), ਗੁਰੂ