ਸ਼ੇਖ਼ ਬ੍ਰਹਮ ਦੇ ਹਨ, ਜਿਸ ਨੂੰ ਫ਼ਰੀਦ ਸਾਨੀ ਭੀ ਕਿਹਾ ਜਾਂਦਾ ਹੈ । ਪਰ ਇਹ ਖ਼ਿਆਲ ਉੱਕਾ ਹੀ ਗਲਤ ਹੈ। ਜੇ ਬਾਬਾ ਫ਼ਰੀਦ ਜੀ ਨੇ ਆਪ ਕੋਈ ਬਾਣੀ ਨਾ ਉਚਾਰੀ ਹੁੰਦੀ ਤਾਂ ਉਹਨਾਂ ਦੀ ਗੱਦੀ ਤੇ ਬੈਠੇ ਕਿਸੇ ਹੋਰ ਵਿਅਕਤੀ ਨੂੰ ਕੋਈ ਹੱਕ ਨਹੀਂ ਸੀ ਹੋ ਸਕਦਾ ਕਿ ਉਹ ਫ਼ਰੀਦ ਜੀ ਦਾ ਨਾਮ ਵਰਤਦਾ । ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਤੇ ਗੁਰੂ ਰੋਗ ਬਹਾਦਰ ਸਾਹਿਬ ਆਪਣੀ ਉਚਾਰੀ ਬਾਣੀ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਤਾਂ ਹੀ ਵਰਤ ਸਕੇ ਹਨ ਜੋ ਗੁਰੂ ਨਾਨਕ ਦੇਵ ਜੀ ਨੇ ਆਪ ਵੀ ਬਾਣੀ ਉਚਾਰੀ ਤੇ ਲਫ਼ਜ਼ 'ਨਾਨਕ' ਵਰਤਿਆ । ਫਿਰ, ਬਾਬਾ ਫ਼ਰੀਦ ਜੀ ਦੀ ਗੱਦੀ ਉਤੇ ਉਹਨਾਂ ਤੋਂ ਲੈ ਕੇ ਸ਼ੇਖ਼ ਬ੍ਰਹਮ ਤਰ ਬਾਬਾ ਜੀ ਤੋਂ ਬਿਨਾ ਕੋਈ ਭੀ ਹੋਰ ਸੱਜਣ ਉਹਨਾਂ ਦੀ ਬਰਾਬਰੀ ਦਾ ਮਸ਼ਹੂਰ ਨਹੀਂ ਹੋਇਆ।
ਇਹ ਖ਼ਿਆਲ ਭੀ ਨਿਰਮੂਲ ਹੈ ਕਿ ਬਾਬਾ ਫਰੀਦ ਜੀ ਦੇ ਸਮੇ ਤਕ 'ਪੰਜਾਬੀ ਬੋਲੀ ਇਤਨੇ ਸੋਹਣੇ ਠੇਠ ਰੂਪ ਵਿਚ ਨਹੀਂ ਅੱਪੜ ਸਕੀ ਸੀ । ਫ਼ਰੀਦ ਜੀ ਨੇ ਸੰਨ ੧੨੬੬ ਵਿਚ ਚਲਾਣਾ ਕੀਤਾ, ਗੁਰੂ ਨਾਨਕ ਦੇਵ ਜੀ ੧੪੬੯ ਵਿਚ ਜਨਮੇ । ਸਿਰਫ਼ ਦੇ ਸੋ ਸਾਲ ਦੀ ਵਿੱਥ ਸੀ । ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਸ਼ਬਦ ਨਿਰੋਲ ਠੇਠ ਪੰਜਾਬੀ ਦੇ ਹਨ । ਅਕਬਰ ਦੇ ਵੇਲੇ ਕਵੀ ਦਮੋਦਰ ਹੋਇਆ ਹੈ, ਜਿਸ ਨੇ ਠੇਠ ਪੰਜਾਬੀ ਵਿਚ ਹੀਰ ਦਾ ਕਿੱਸਾ ਲਿਖਿਆ ਹੈ । ਜੇ ਬਾਬਾ ਫ਼ਰੀਦ ਜੀ ਦੇ ਵੇਲੇ ਅਜੇ 'ਪੰਜਾਬੀ ਬੋਲੀ' ਠੇਠ ਰੂਪ ਵਿਚ ਨਹੀਂ ਸੀ ਆ ਸਕੀ, ਤਾਂ ਇਹਨਾਂ ਦੋ ਤਿੰਨ ਸੌ ਸਾਲਾਂ ਵਿਚ ਇਤਨੀ ਭਾਰੀ ਤਬਦੀਲੀ ਨਹੀਂ ਆ ਸਕਦੀ ਸੀ ।'ਬੋਲੀ' ਬਣਦਿਆਂ ਤੇ ਤਬਦੀਲੀ ਹੁੰਦਿਆਂ ਸੈਂਕੜੇ ਨਹੀਂ, ਹਜ਼ਾਰਾਂ ਸਾਲ ਲੱਗ ਜਾਇਆ ਕਰਦੇ ਹਨ । ਬਾਬਾ ਫ਼ਰੀਦ ਜੀ ਭਾਵੇਂ ਅਰਬੀ, ਫ਼ਾਰਸੀ ਦੇ ਉੱਘੇ ਵਿਦਵਾਨ ਸਨ, ਪਰ ਉਹ ਪੰਜਾਬ ਵਿਚ ਜੰਮੇ ਪਲੇ ਸਨ, ਤੇ ਪੰਜਾਬੀ 'ਉਹਨਾਂ ਦੀ ਆਪਣੀ ਬੋਲੀ ਸੀ । ਪੰਜਾਬ ਦੇ ਲੋਕਾਂ ਵਿਚ ਪਰਚਾਰ ਕਰਨ ਲਈ ਸਭ ਤੋਂ ਚੰਗਾ ਵਸੀਲਾ ਪੰਜਾਬੀ ਬੋਲੀ ਹੀ ਹੋ ਸਕਦਾ ਸੀ, ਜੋ ਫਰੀਦ ਜੀ ਨੇ ਵਰਤਿਆ । ਇਲਾਕੇ ਦੇ ਅਸਰ ਹੇਠ ਲਹਿੰਦੀ ਪੰਜਾਬੀ ਦੇ ਲਫ਼ਜ਼ ਬਾਬਾ ਜੀ ਦੀ ਬਾਣੀ ਵਿਚ ਕਾਫ਼ੀ ਹਨ।